ਪੜਚੋਲ ਕਰੋ

ਚੀਨ ਦੇ ਖ਼ਤਰਨਾਕ ਇਰਾਦੇ! ਫੌਜਾਂ ਨੇ ਸਰਹੱਦ 'ਤੇ ਬੀੜੀਆਂ ਤੋਪਾਂ, ਲੜਾਕੂ ਜਹਾਜ਼ ਵੀ ਤਾਇਨਾਤ

ਭਾਰਤੀ ਤੇ ਚੀਨੀ ਸੈਨਾ ਪੂਰਬੀ ਲੱਦਾਖ ਦੇ ਵਿਵਾਦਤ ਖੇਤਰ ਨੇੜੇ ਮਿਲਟਰੀ 'ਟਿਕਾਣਿਆਂ 'ਤੇ ਤੋਪਾਂ ਤੇ ਟੈਂਕਾਂ ਸਮੇਤ ਭਾਰੀ ਹਥਿਆਰ ਤੇ ਅਸਲਾ ਇਕੱਠਾ ਕਰ ਰਹੀਆਂ ਹਨ। ਦੋਵਾਂ ਦੇਸ਼ਾਂ ‘ਚ ਪਿਛਲੇ 25 ਦਿਨਾਂ ‘ਚ ਜਮ੍ਹਾ ਕੀਤੇ ਗਏ ਹਥਿਆਰਾਂ ਕਾਰਨ ਲੱਦਾਖ ਦੇ ਲੜਾਈ ਦਾ ਮੈਦਾਨ ਬਣਨ ਦੀ ਸੰਭਾਵਨਾ ਵਧ ਰਹੀ ਹੈ।

 ਨਵੀਂ ਦਿੱਲੀ: ਭਾਰਤੀ ਤੇ ਚੀਨੀ ਸੈਨਾ ਪੂਰਬੀ ਲੱਦਾਖ ਦੇ ਵਿਵਾਦਤ ਖੇਤਰ ਨੇੜੇ ਮਿਲਟਰੀ 'ਟਿਕਾਣਿਆਂ 'ਤੇ ਤੋਪਾਂ ਤੇ ਟੈਂਕਾਂ ਸਮੇਤ ਭਾਰੀ ਹਥਿਆਰ ਤੇ ਅਸਲਾ ਇਕੱਠਾ ਕਰ ਰਹੀਆਂ ਹਨ। ਦੋਵਾਂ ਦੇਸ਼ਾਂ ‘ਚ ਪਿਛਲੇ 25 ਦਿਨਾਂ ‘ਚ ਜਮ੍ਹਾ ਕੀਤੇ ਗਏ ਹਥਿਆਰਾਂ ਕਾਰਨ ਲੱਦਾਖ ਦੇ ਲੜਾਈ ਦਾ ਮੈਦਾਨ ਬਣਨ ਦੀ ਸੰਭਾਵਨਾ ਵਧ ਰਹੀ ਹੈ।
ਚੀਨੀ ਫੌਜ ਨੇ ਉੱਥੇ ਪੈਦਲ ਫੌਜ ਲੈ ਕੇ ਜਾਣ ਵਾਲੀ ਵੱਡੀ ਗਿਣਤੀ ਲੜਾਈ ਵਾਹਨਾਂ ਨੂੰ ਵੀ ਤਾਇਨਾਤ ਕੀਤਾ ਹੈ, ਜਿਨ੍ਹਾਂ ਨੂੰ ਕੁਝ ਘੰਟਿਆਂ ਵਿੱਚ ਭਾਰਤੀ ਖੇਤਰ ਦੇ ਨੇੜੇ ਤਾਇਨਾਤ ਕੀਤਾ ਜਾ ਸਕਦਾ ਹੈ। ਦੂਜੇ ਪਾਸੇ, ਭਾਰਤੀ ਫੌਜ ਨੇ ਵੀ ਚੀਨੀ ਫੌਜ ਦਾ ਮੁਕਾਬਲਾ ਕਰਨ ਲਈ ਆਪਣੀ ਤਾਕਤ ਤੇ ਉੱਥੇ ਤਾਇਨਾਤੀ ਵਧਾ ਦਿੱਤੀ ਹੈ। ਭਾਰਤੀ ਫੌਜ ਪੂਰਬੀ ਲੱਦਾਖ ਨੂੰ ਤੋਪਾਂ ਤੇ ਫੌਜੀ ਉਪਕਰਣ ਵੀ ਭੇਜ ਰਹੀ ਹੈ।
ਪੂਰਬੀ ਲੱਦਾਖ ਖੇਤਰ ਦੇ ਸਾਰੇ ਸਥਾਨਾਂ 'ਤੇ ਬਟਾਲੀਅਨ ਤੇ ਬ੍ਰਿਗੇਡ ਪੱਧਰ ‘ਤੇ ਭਾਰਤੀ ਤੇ ਚੀਨੀ ਪੱਖ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਹਨ, ਜਿਸ ਦਾ ਅਜੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ। ਸੂਤਰ ਦੱਸਦੇ ਹਨ ਕਿ ਚੀਨੀ ਕਿਸੇ ਵੀ ਪੌਜ਼ੀਸ਼ਨ ਤੋਂ ਪਿੱਛੇ ਨਹੀਂ ਹਟੇ। ਭਾਰਤੀ ਤੇ ਚੀਨੀ ਸੈਨਿਕ ਵੱਖ-ਵੱਖ ਥਾਵਾਂ 'ਤੇ ਲਗਾਤਾਰ ਟਕਰਾਅ ਦਾ ਸਾਹਮਣਾ ਕਰ ਰਹੇ ਹਨ।
ਅਸਲ ਕੰਟਰੋਲ ਰੇਖਾ ਨੇੜੇ ਪੂਰਬੀ ਲੱਦਾਖ ਖੇਤਰ ‘ਚ ਚੀਨੀ ਆਰਮੀ ਦੀਆਂ ਪਿਛਲੀਆਂ ਥਾਵਾਂ ‘ਤੇ ਵੱਡੀ ਗਿਣਤੀ ‘ਚ ਕਲਾਸ ਏ ਦੇ ਵਾਹਨ ਵੇਖੇ ਜਾ ਸਕਦੇ ਹਨ। ਇਹ ਵਾਹਨ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਭਾਰਤੀ ਪਾਸੇ ਤੋਂ 25-30 ਕਿਲੋਮੀਟਰ ਦੀ ਦੂਰੀ 'ਤੇ ਤਾਇਨਾਤ ਹਨ ਤੇ ਕੁਝ ਘੰਟਿਆਂ ‘ਚ ਸਰਹੱਦ ਦੇ ਨਾਲ ਅੱਗੇ ਲਿਆਂਦੇ ਜਾ ਸਕਦੇ ਹਨ।
ਅਜਿਹਾ ਲੱਗਦਾ ਹੈ ਕਿ ਚੀਨੀ ਪੱਖ ਗੱਲਬਾਤ ਰਾਹੀਂ ਭਾਰਤ ਨੂੰ ਉਲਝਾਉਣਾ ਚਾਹੁੰਦਾ ਹੈ ਤੇ ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਆਪਣਾ ਪੱਖ ਮਜ਼ਬੂਤ ਕਰਨ ਲਈ ਇਸ ਦੀ ਵਰਤੋਂ ਕਰ ਰਿਹਾ ਹੈ। ਦੂਜੇ ਪਾਸੇ ਚੀਨੀ ਪੱਖ ਕੰਟਰੋਲ ਰੇਖਾ ਦੇ ਨਾਲ-ਨਾਲ ਭਾਰਤ ਵੱਲੋਂ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਰੋਕ ਲਾਉਣ ਦੀ ਮੰਗ ਕਰ ਰਿਹਾ ਹੈ। ਕਲਾਜ਼ ਏ ਪੱਧਰ ਦੇ ਵਾਹਨ ਚੀਨੀ ਆਰਮੀ ਬੇਸ 'ਤੇ ਵੱਡੇ ਪੱਧਰ ‘ਤੇ ਸੈਟੇਲਾਈਟ ਚਿੱਤਰਾਂ ਵਿੱਚ ਵੇਖੇ ਜਾ ਸਕਦੇ ਹਨ।
ਭਾਰਤ ਨੇ ਵੀ ਆਪਣਾ ਪੱਖ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਜਦੋਂ ਤੱਕ ਪੈਨਗੋਂਗ ਝੀਲ, ਗਲਵਾਨ ਵੈਲੀ ਤੇ ਲੱਦਾਖ ਦੇ ਹੋਰ ਇਲਾਕਿਆਂ ਵਿੱਚ ਪੁਰਾਣੀ ਸਥਿਤੀ ਬਹਾਲ ਨਹੀਂ ਹੁੰਦੀ ਉਦੋਂ ਤੱਕ ਉਹ ਚੁੱਪ ਨਹੀਂ ਬੈਠੇਗਾ। ਇਸ ਵਿਵਾਦਗ੍ਰਸਤ ਖੇਤਰ ਵਿੱਚ, ਭਾਰਤੀ ਹਵਾਈ ਸੈਨਾ ਗਹਿਰੀ ਹਵਾਈ ਗਸ਼ਤ ਕਰ ਰਹੀ ਹੈ।

ਟਾਪ ਹੈਡਲਾਈਨ

Attack on BJP Block Minister: ਸਿਆਸੀ ਜਗਤ ਤੋਂ ਵੱਡੀ ਖਬਰ, ਪ੍ਰਧਾਨ ਪ੍ਰਤੀਨਿਧੀ ਅਤੇ ਭਾਜਪਾ ਮੰਡਲ ਮੰਤਰੀ 'ਤੇ ਜਾਨਲੇਵਾ ਹਮਲਾ, ਬਦਮਾਸ਼ਾਂ ਨੇ ਲੋਹੇ ਦੀ ਰਾਡ ਅਤੇ ਡੰਡਿਆਂ ਨਾਲ...
ਸਿਆਸੀ ਜਗਤ ਤੋਂ ਵੱਡੀ ਖਬਰ, ਪ੍ਰਧਾਨ ਪ੍ਰਤੀਨਿਧੀ ਅਤੇ ਭਾਜਪਾ ਮੰਡਲ ਮੰਤਰੀ 'ਤੇ ਜਾਨਲੇਵਾ ਹਮਲਾ, ਬਦਮਾਸ਼ਾਂ ਨੇ ਲੋਹੇ ਦੀ ਰਾਡ ਅਤੇ ਡੰਡਿਆਂ ਨਾਲ...
ਹਾਈਕੋਰਟ ਨੇ PCS ਮੇਨਸ ਦੇ ਰਿਜ਼ਲਟ 'ਤੇ ਲਾਈ ਰੋਕ, ਇੰਟਰਵਿਊ ਪ੍ਰਕਿਰਿਆ ਵੀ ਰੋਕੀ; PPSC ਨੂੰ ਨੋਟਿਸ ਜਾਰੀ
ਹਾਈਕੋਰਟ ਨੇ PCS ਮੇਨਸ ਦੇ ਰਿਜ਼ਲਟ 'ਤੇ ਲਾਈ ਰੋਕ, ਇੰਟਰਵਿਊ ਪ੍ਰਕਿਰਿਆ ਵੀ ਰੋਕੀ; PPSC ਨੂੰ ਨੋਟਿਸ ਜਾਰੀ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੁਲਿਸ ਵਿਭਾਗ 'ਚ ਵੱਡੇ ਪੱਧਰ 'ਤੇ ਹੋਏ ਤਬਾਦਲੇ, ਇਨ੍ਹਾਂ ਅਫਸਰਾਂ ਦੀ ਹੋਈ ਬਦਲੀ; ਦੇਖੋ ਪੂਰੀ ਲਿਸਟ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੁਲਿਸ ਵਿਭਾਗ 'ਚ ਵੱਡੇ ਪੱਧਰ 'ਤੇ ਹੋਏ ਤਬਾਦਲੇ, ਇਨ੍ਹਾਂ ਅਫਸਰਾਂ ਦੀ ਹੋਈ ਬਦਲੀ; ਦੇਖੋ ਪੂਰੀ ਲਿਸਟ
Mohali 'ਚ 2 ਸਾਲਾ ਮਾਸੂਮ ਦੇ ਕਤਲ ਮਾਮਲੇ 'ਚ ਵੱਡਾ ਅੱਪਡੇਟ , ਜੋ ਹੋਇਆ ਸੁਣ ਕੇ ਕੰਬ ਜਾਵੇਗੀ ਰੂਹ!
Mohali 'ਚ 2 ਸਾਲਾ ਮਾਸੂਮ ਦੇ ਕਤਲ ਮਾਮਲੇ 'ਚ ਵੱਡਾ ਅੱਪਡੇਟ , ਜੋ ਹੋਇਆ ਸੁਣ ਕੇ ਕੰਬ ਜਾਵੇਗੀ ਰੂਹ!

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡੀ ਵਾਰਦਾਤ, ਡੇਅਰੀ ਮਾਲਕ ਦਾ ਕਤਲ, ਪਿੰਡ 'ਚ ਤਣਾਅ ਦਾ ਮਾਹੌਲ, ਪਰਿਵਾਰ ਬੋਲਿਆ- SSP ਅਤੇ SHO ਨੂੰ ਤੁਰੰਤ ਮੁਅੱਤਲ...
ਪੰਜਾਬ 'ਚ ਵੱਡੀ ਵਾਰਦਾਤ, ਡੇਅਰੀ ਮਾਲਕ ਦਾ ਕਤਲ, ਪਿੰਡ 'ਚ ਤਣਾਅ ਦਾ ਮਾਹੌਲ, ਪਰਿਵਾਰ ਬੋਲਿਆ- SSP ਅਤੇ SHO ਨੂੰ ਤੁਰੰਤ ਮੁਅੱਤਲ...
Congress MP Security Officer: ਵੱਡੀ ਵਾਰਦਾਤ, ਸੀਨੀਅਰ ਕਾਂਗਰਸ ਸੰਸਦ ਮੈਂਬਰ ਦੇ PSO ਦੀ ਮੌਤ, ASI ਨੇ ਸਰਵਿਸ ਰਿਵਾਲਵਰ ਨਾਲ...
ਵੱਡੀ ਵਾਰਦਾਤ, ਸੀਨੀਅਰ ਕਾਂਗਰਸ ਸੰਸਦ ਮੈਂਬਰ ਦੇ PSO ਦੀ ਮੌਤ, ASI ਨੇ ਸਰਵਿਸ ਰਿਵਾਲਵਰ ਨਾਲ...
Punjab Congress Crisis: ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਜਾਰੀ? ਰਾਜਾ ਵੜਿੰਗ ਨੇ ਚੰਨੀ ਦੀ ਫੇਰੀ ਦੌਰਾਨ ਕੱਢਿਆ ਵੱਖਰਾ ਮਾਰਚ, ਧੜੇਬੰਦੀ ਨੂੰ ਲੈ ਕੇ ਫਿਰ ਛਿੜੀ ਚਰਚਾ...
ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਜਾਰੀ? ਰਾਜਾ ਵੜਿੰਗ ਨੇ ਚੰਨੀ ਦੀ ਫੇਰੀ ਦੌਰਾਨ ਕੱਢਿਆ ਵੱਖਰਾ ਮਾਰਚ, ਧੜੇਬੰਦੀ ਨੂੰ ਲੈ ਕੇ ਫਿਰ ਛਿੜੀ ਚਰਚਾ...
ਅਖਿਲੇਸ਼ ਦੇ ਰੋਡ ਸ਼ੋਅ ‘ਚ ਆਈ JCB ਨਾਲ BJP ਆਗੂ ਦੇ ਪੁੱਤ ਦੀ ਮੌਤ, ਮੱਚਿਆ ਚੀਕ ਚੀਹਾੜਾ; ਸਿਆਸੀ ਜਗਤ 'ਚ ਸੋਗ ਦੀ ਲਹਿਰ
ਅਖਿਲੇਸ਼ ਦੇ ਰੋਡ ਸ਼ੋਅ ‘ਚ ਆਈ JCB ਨਾਲ BJP ਆਗੂ ਦੇ ਪੁੱਤ ਦੀ ਮੌਤ, ਮੱਚਿਆ ਚੀਕ ਚੀਹਾੜਾ; ਸਿਆਸੀ ਜਗਤ 'ਚ ਸੋਗ ਦੀ ਲਹਿਰ
ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, 2 ਟਰੱਕ ਭਾਖੜਾ ਨਹਿਰ 'ਚ ਲਟਕੇ; ਇੱਕ 'ਚ ਲੱਗੀ ਅੱਗ; ਮੱਚੀ ਹਫੜਾ-ਦਫੜੀ
ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, 2 ਟਰੱਕ ਭਾਖੜਾ ਨਹਿਰ 'ਚ ਲਟਕੇ; ਇੱਕ 'ਚ ਲੱਗੀ ਅੱਗ; ਮੱਚੀ ਹਫੜਾ-ਦਫੜੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਬਣਾਈ ਪ੍ਰਦੇਸ਼ ਚੋਣ ਕਮੇਟੀ, ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਬਣਾਈ ਪ੍ਰਦੇਸ਼ ਚੋਣ ਕਮੇਟੀ, ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਧੁੰਦ ਨੂੰ ਲੈਕੇ ਅਲਰਟ, ਸਵੇਰੇ-ਸ਼ਾਮ ਦੀ ਹੋਈ ਠੰਡ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਧੁੰਦ ਨੂੰ ਲੈਕੇ ਅਲਰਟ, ਸਵੇਰੇ-ਸ਼ਾਮ ਦੀ ਹੋਈ ਠੰਡ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਸਰਦੀਆਂ 'ਚ ਕਿਉਂ ਵੱਧ ਜਾਂਦਾ ਹਾਰਟ ਅਟੈਕ ਦਾ ਖਤਰਾ? ਇਦਾਂ ਬਚਾਓ ਜਾਨ; ਆਹ ਕੰਮਾਂ ਤੋਂ ਕਰੋ ਪਰਹੇਜ਼
ਸਰਦੀਆਂ 'ਚ ਕਿਉਂ ਵੱਧ ਜਾਂਦਾ ਹਾਰਟ ਅਟੈਕ ਦਾ ਖਤਰਾ? ਇਦਾਂ ਬਚਾਓ ਜਾਨ; ਆਹ ਕੰਮਾਂ ਤੋਂ ਕਰੋ ਪਰਹੇਜ਼
Embed widget