ਪੜਚੋਲ ਕਰੋ

ਮੁੱਖ ਮੰਤਰੀ ਚੰਨੀ ਵੱਲੋਂ ਪਹਿਲੀ ਕੈਬਨਿਟ ਮੀਟਿੰਗ 'ਚ ਸਰਪੰਚਾਂ ਸਣੇ ਚੁਣੇ ਨੁਮਾਇੰਦਿਆਂ ਲਈ ਵੱਡਾ ਫੈਸਲਾ

ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਹੇਠ ਹੋ ਰਹੀ ਕੈਬਨਿਟ ਦੀ ਪਲੇਠੀ ਮੀਟਿੰਗ ਵਿੱਚ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਗਿਆ ਹੈ।

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਲੋਕਾਂ ਦੀ ਸਰਕਾਰ ਤੱਕ ਸਿੱਧੀ ਪਹੁੰਚ ਲਈ ਅਹਿਮ ਫੈਸਲਾ ਲਿਆ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਹੇਠ ਹੋ ਰਹੀ ਕੈਬਨਿਟ ਦੀ ਪਲੇਠੀ ਮੀਟਿੰਗ ਵਿੱਚ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਗਿਆ ਹੈ।

 

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਫੈਸਲਾ ਕੀਤਾ ਹੈ ਕਿ ਚੁਣੇ ਹੋਏ ਮਿਉਂਸਪਲ ਕੌਂਸਲਾਂ, ਸਰਪੰਚਾਂ ਤੇ ਹੋਰਨਾਂ ਦੇ ਵਿਸ਼ੇਸ਼ ਐਂਟਰੀ ਕਾਰਡ ਬਣਾਏ ਜਾਣਗੇ। ਇਸ ਨਾਲ ਉਹ ਪੰਜਾਬ ਸਿਵਲ ਸਕੱਤਰੇਤ ਸਮੇਤ ਚੰਡੀਗੜ੍ਹ ਵਿਚਲੇ ਪੰਜਾਬ ਸਰਕਾਰ ਦੇ ਦਫਤਰਾਂ ਵਿੱਚ ਦਾਖਲ ਹੋ ਸਕਣਗੇ।

 

ਸਰਕਾਰੀ ਬੁਲਾਰੇ ਨੇ ਕਿਹਾ ਕਿ ਇਹ ਫੈਸਲਾ ਚੁਣੇ ਹੋਏ ਪ੍ਰਤੀਨਿਧਾਂ ਦੇ ਮਾਣ ਤੇ ਸਤਿਕਾਰ ਵਾਸਤੇ ਲਿਆ ਗਿਆ ਹੈ। ਇਸ ਨਾਲ ਸਰਕਾਰ ਦਾ ਰਾਬਤਾ ਆਮ ਲੋਕਾਂ ਨਾਲ ਵਧੇਗਾ ਤੇ ਉਨ੍ਹਾਂ ਦੇ ਮਸਲੇ ਛੇਤੀ ਹੱਲ ਹੋਣਗੇ। ਇਹ ਕਾਰਡ ਸਬੰਧਤ ਜ਼ਿਲ੍ਹੇ ਦੇ ਡੀਸੀ ਤੇ ਐਸਡੀਐਮ ਦਫਤਰ ਵੱਲੋਂ ਜਾਰੀ ਕੀਤੇ ਜਾਣਗੇ। ਇਸ ਲਈ ਫਾਰਮੈਟ ਸੂਬਾ ਸਰਕਾਰ ਬਣਾਏਗੀ।

 

ਸਰਕਾਰ ਦੇ ਫੈਸਲੇ ਮੁਤਾਬਕ ਚੁਣੇ ਹੋਏ ਨੁਮਾਇੰਦੇ ਜਿਵੇਂ ਸਰਪੰਚ, ਮਿਊਂਸੀਪਲ ਕੌਂਸਲਰ ਤੇ ਹੋਰਾਂ ਨੂੰ ਡੀ.ਸੀ./ਐਸ.ਡੀ.ਐਮ. ਦਫਤਰਾਂ ਤੋਂ ਦਾਖਲਾ ਪਛਾਣ ਪੱਤਰ (ਐਂਟਰੀ ਕਾਰਡ) ਜਾਰੀ ਹੋਵੇਗਾ। ਇਸ ਦਾ ਸਵਰੂਪ (ਫਾਰਮੈਟ) ਸਰਕਾਰ ਵੱਲੋਂ ਡੀ.ਸੀ./ਐਸ.ਡੀ.ਐਮ. ਦਫ਼ਤਰਾਂ ਨਾਲ ਸਾਂਝਾ ਕੀਤਾ ਜਾਵੇਗਾ। ਇਨ੍ਹਾਂ ਪਛਾਣ ਪੱਤਰਾਂ ਨਾਲ ਕਾਰਡ ਧਾਰਕਾਂ ਨੂੰ ਚੰਡੀਗੜ੍ਹ 'ਚ ਪੰਜਾਬ ਸਰਕਾਰ ਦੇ ਦਫ਼ਤਰਾਂ ਸਮੇਤ ਸਕੱਤਰੇਤ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ।

 

ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ’ਚ ਸ਼ਾਮਲ 15 ਨਵੇਂ ਮੰਤਰੀਆਂ ਨੇ ਐਤਵਾਰ ਹਲਫ਼ ਲੈ ਲਿਆ ਹੈ। ਨਵੀਂ ਕੈਬਨਿਟ ’ਚ ਸੱਤ ਨਵੇਂ ਚਿਹਰੇ ਸ਼ਾਮਲ ਹੋਏ ਹਨ ਜਦੋਂਕਿ ਪੰਜ ਪੁਰਾਣੇ ਵਜ਼ੀਰਾਂ ਦੀ ਛਾਂਟੀ ਹੋ ਗਈ ਹੈ।

 

ਅਗਲੀਆਂ ਚੋਣਾਂ ਤੋਂ ਐਨ ਪਹਿਲਾਂ ਨਵੇਂ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿਚ ਕੈਬਨਿਟ ਦਾ ਵਿਸਥਾਰ ਹੋਇਆ ਹੈ ਜਿਸ ’ਚ ਸਮਾਜਿਕ ਤੇ ਇਲਾਕਾਈ ਤਵਾਜ਼ਨ ਦਾ ਖਿਆਲ ਰੱਖਿਆ ਗਿਆ ਹੈ। ਨਵੀਂ ਕੈਬਨਿਟ ਲਈ 18 ਨੁਕਾਤੀ ਏਜੰਡਾ, ਚੋਣ ਵਾਅਦਿਆਂ ਦੀ ਪੂਰਤੀ ਨੂੰ ਸਿਰਫ਼ 90 ਦਿਨਾਂ ਵਿਚ ਪੂਰਾ ਕਰਨਾ ਇੱਕ ਵੱਡੀ ਚੁਣੌਤੀ ਹੋਵੇਗੀ। ਸਰਕਾਰ ਨੂੰ ਹੁਣ ਮੁੱਦਿਆਂ ਨੂੰ ਹਕੀਕਤ ਬਣਾਉਣ ਲਈ ਦਲੇਰਾਨਾ ਤੇ ਫੁਰਤੀ ਵਾਲੇ ਫੈਸਲੇ ਲੈਣੇ ਪੈਣਗੇ। ਨਵੀਂ ਕੈਬਨਿਟ ਲਈ ਇਹ ਵੀ ਚੁਣੌਤੀ ਹੋਵੇਗਾ ਕਿ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ’ਚ ਜੋ ਵਕਤ ਅਜਾਈਂ ਚਲਾ ਗਿਆ ਹੈ, ਉਸ ਦੀ ਭਰਪਾਈ ਵੀ ਕਰਨੀ ਹੋਵੇਗੀ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Pakistan Train Blast :  ਪਾਕਿਸਤਾਨ ਦੇ ਕਵੇਟਾ 'ਚ ਰੇਲਵੇ ਟਰੈਕ 'ਤੇ ਵੱਡਾ ਧਮਾਕਾ ,ਘੱਟੋ-ਘੱਟ 26 ਲੋਕਾਂ ਦੀ ਮੌਤ ,BLA ਨੇ ਲਈ ਹਮਲੇ ਦੀ ਜ਼ਿੰਮੇਵਾਰੀ 
Pakistan Train Blast :  ਪਾਕਿਸਤਾਨ ਦੇ ਕਵੇਟਾ 'ਚ ਰੇਲਵੇ ਟਰੈਕ 'ਤੇ ਵੱਡਾ ਧਮਾਕਾ ,ਘੱਟੋ-ਘੱਟ 26 ਲੋਕਾਂ ਦੀ ਮੌਤ ,BLA ਨੇ ਲਈ ਹਮਲੇ ਦੀ ਜ਼ਿੰਮੇਵਾਰੀ 
Patiala Accident News : ਟਿੱਪਰ ਨੇ ਟਰੈਕਟਰ ਨੂੰ ਮਾਰੀ ਟੱਕਰ, 2 ਕਿਸਾਨਾਂ ਦੀ ਮੌਤ ,ਲੋਕਾਂ ਨੇ ਲਾਇਆ ਜਾਮ
Patiala Accident News : ਟਿੱਪਰ ਨੇ ਟਰੈਕਟਰ ਨੂੰ ਮਾਰੀ ਟੱਕਰ, 2 ਕਿਸਾਨਾਂ ਦੀ ਮੌਤ ,ਲੋਕਾਂ ਨੇ ਲਾਇਆ ਜਾਮ
Gurindervir Singh ਨੇ 100 ਮੀਟਰ ਦੌੜ 'ਚ ਰਚਿਆ ਇਤਿਹਾਸ ,ਜਿੱਤਿਆ ਗੋਲਡ ਮੈਡਲ , ਬਣਿਆ ਭਾਰਤ ਦਾ ਸਭ ਤੋਂ ਤੇਜ਼ ਦੌੜਾਕ
Gurindervir Singh ਨੇ 100 ਮੀਟਰ ਦੌੜ 'ਚ ਰਚਿਆ ਇਤਿਹਾਸ ,ਜਿੱਤਿਆ ਗੋਲਡ ਮੈਡਲ , ਬਣਿਆ ਭਾਰਤ ਦਾ ਸਭ ਤੋਂ ਤੇਜ਼ ਦੌੜਾਕ
Punjab ਦੇ 87 ਖਿਡਾਰੀਆਂ ਨੂੰ CM ਭਗਵੰਤ ਮਾਨ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ  
Punjab ਦੇ 87 ਖਿਡਾਰੀਆਂ ਨੂੰ CM ਭਗਵੰਤ ਮਾਨ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ  

ਵੀਡੀਓਜ਼

Badal ਦੀ ਵਿਰਾਸਤ ਨੂੰ ਮਿਲਿਆ ਨਵਾਂ ਰੂਪ! ਕੇਂਦਰੀ ਯੂਨੀਵਰਸਿਟੀ ‘ਚ ਵੱਡਾ ਉਦਘਾਟਨ
AAP ਨੂੰ ਸਿੱਖ ਮਰਿਆਦਾ ਬਾਰੇ ਕੁਝ ਨਹੀਂ ਪਤਾ? ਸੁਖਬੀਰ ਦਾ ਵੱਡਾ ਹਮਲਾ
ਧਰਮ ਤੇ ਸਿਆਸਤ ਨੂੰ ਲੈ ਕੇ AAP vs Akali Dal ਦੀ ਨਵੀਂ ਜੰਗ
ਸਫਾਈ ਮੁਲਾਜ਼ਮਾਂ ਦੀ ਹੜਤਾਲ ਖਤਮ! ਸਰਕਾਰ ਨਾਲ ਬਣੀ ਵੱਡੀ ਸਹਿਮਤੀ !
ਪੈਟਰੋਲ-ਡੀਜ਼ਲ ਹੋਣ ਵਾਲਾ ਹੋਰ ਮਹਿੰਗਾ? ਕੁਲਦੀਪ ਧਾਲੀਵਾਲ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਚੀਕਾਂ ਮਾਰਦੇ ਘਰਾਂ 'ਚੋਂ ਬਾਹਰ ਭੱਜੇ ਲੋਕ! 6.0 ਦੀ ਤੀਬਰਤਾ ਨਾਲ ਜ਼ਬਰਦਸਤ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਚੀਕਾਂ ਮਾਰਦੇ ਘਰਾਂ 'ਚੋਂ ਬਾਹਰ ਭੱਜੇ ਲੋਕ! 6.0 ਦੀ ਤੀਬਰਤਾ ਨਾਲ ਜ਼ਬਰਦਸਤ...
Punjab Holiday: ਪੰਜਾਬ 'ਚ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ, ਸਰਕਾਰ ਇਸ ਦਿਨ ਸੂਬੇ 'ਚ ਕਰੇਗੀ 'Summer Vacation' ਦਾ ਐਲਾਨ? ਜਾਣੋ ਤਰੀਕ...
ਪੰਜਾਬ 'ਚ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ, ਸਰਕਾਰ ਇਸ ਦਿਨ ਸੂਬੇ 'ਚ ਕਰੇਗੀ 'Summer Vacation' ਦਾ ਐਲਾਨ? ਜਾਣੋ ਤਰੀਕ...
Punjab News: ਪੰਜਾਬ ਪੁਲਿਸ ਦੇ ASI ਦਾ ਕਤਲ, ਸਵੇਰੇ ਡਿਊਟੀ 'ਤੇ ਜਾਂਦੇ ਬਦਮਾਸ਼ਾਂ ਨੇ ਘੇਰਿਆ; ਸਰੇਆਮ ਗੋਲੀਆਂ ਨਾਲ ਭੁੰਨਿਆ...
ਪੰਜਾਬ ਪੁਲਿਸ ਦੇ ASI ਦਾ ਕਤਲ, ਸਵੇਰੇ ਡਿਊਟੀ 'ਤੇ ਜਾਂਦੇ ਬਦਮਾਸ਼ਾਂ ਨੇ ਘੇਰਿਆ; ਸਰੇਆਮ ਗੋਲੀਆਂ ਨਾਲ ਭੁੰਨਿਆ...
Punjab News: ਪੰਜਾਬ ਜੇਲ੍ਹ 'ਚ ਹੰਗਾਮਾ, ਛੱਤਾਂ 'ਤੇ ਮਸ਼ਾਲਾਂ ਲੈ ਕੇ ਚੜ੍ਹੇ ਕੈਦੀ: ਮਜੀਠੀਆ ਬੋਲੇ- ਜੇਲ੍ਹਾਂ 'ਚ ਅੱਗ ਅਤੇ ਸੜਕਾਂ 'ਤੇ ਗੈਂਗਸਟਰ ਘੁੰਮ ਰਹੇ; ਘਟਨਾ ਤੋਂ ਬਾਅਦ ਸਿਆਸਤ ਭੱਖੀ...
ਪੰਜਾਬ ਜੇਲ੍ਹ 'ਚ ਹੰਗਾਮਾ, ਛੱਤਾਂ 'ਤੇ ਮਸ਼ਾਲਾਂ ਲੈ ਕੇ ਚੜ੍ਹੇ ਕੈਦੀ: ਮਜੀਠੀਆ ਬੋਲੇ- ਜੇਲ੍ਹਾਂ 'ਚ ਅੱਗ ਅਤੇ ਸੜਕਾਂ 'ਤੇ ਗੈਂਗਸਟਰ ਘੁੰਮ ਰਹੇ; ਘਟਨਾ ਤੋਂ ਬਾਅਦ ਸਿਆਸਤ ਭੱਖੀ...
America White House Firing: ਵ੍ਹਾਈਟ ਹਾਊਸ ਨੇੜੇ ਫਿਰ ਅੰਨ੍ਹੇਵਾਹ ਚੱਲੀਆਂ ਗੋਲੀਆਂ, ਆਖਿਰ ਰਾਸ਼ਟਰਪਤੀ ਟਰੰਪ ਨੂੰ ਕੌਣ ਬਣਾਉਣਾ ਚਾਹੁੰਦਾ ਨਿਸ਼ਾਨਾ? ਲਗਭਗ 30 ਰਾਊਂਡ ਫਾਇਰ...
ਵ੍ਹਾਈਟ ਹਾਊਸ ਨੇੜੇ ਫਿਰ ਅੰਨ੍ਹੇਵਾਹ ਚੱਲੀਆਂ ਗੋਲੀਆਂ, ਆਖਿਰ ਰਾਸ਼ਟਰਪਤੀ ਟਰੰਪ ਨੂੰ ਕੌਣ ਬਣਾਉਣਾ ਚਾਹੁੰਦਾ ਨਿਸ਼ਾਨਾ? ਲਗਭਗ 30 ਰਾਊਂਡ ਫਾਇਰ...
Punjab News: ਪੰਜਾਬ ਤੋਂ ਵੱਡੀ ਖਬਰ, ਪਿਆਕੜਾਂ ਨੂੰ ਲੱਗਿਆ ਝਟਕਾ; ਸ਼ਰਾਬ ਦੀਆਂ ਦੁਕਾਨਾਂ ਅਤੇ ਬੀਅਰ ਬਾਰ ਬੰਦ ਰਹਿਣਗੇ; ਜਾਣੋ ਵਿਕਰੀ 'ਤੇ ਕਿਉਂ ਰਹੇਗੀ ਪਾਬੰਦੀ...?
ਪੰਜਾਬ ਤੋਂ ਵੱਡੀ ਖਬਰ, ਪਿਆਕੜਾਂ ਨੂੰ ਲੱਗਿਆ ਝਟਕਾ; ਸ਼ਰਾਬ ਦੀਆਂ ਦੁਕਾਨਾਂ ਅਤੇ ਬੀਅਰ ਬਾਰ ਬੰਦ ਰਹਿਣਗੇ; ਜਾਣੋ ਵਿਕਰੀ 'ਤੇ ਕਿਉਂ ਰਹੇਗੀ ਪਾਬੰਦੀ...?
Punjab News: ਪੰਜਾਬ 'ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼, ਮੈਦਾਨ 'ਚ ਉਤਰਨਗੇ 7555 ਉਮੀਦਵਾਰ; ਜਾਣੋ ਕਿਸ ਪਾਰਟੀ ਤੋਂ ਕਿੰਨੇ ਆਗੂ ਅਜ਼ਮਾਉਣਗੇ ਕਿਸਮਤ?
ਪੰਜਾਬ 'ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼, ਮੈਦਾਨ 'ਚ ਉਤਰਨਗੇ 7555 ਉਮੀਦਵਾਰ; ਜਾਣੋ ਕਿਸ ਪਾਰਟੀ ਤੋਂ ਕਿੰਨੇ ਆਗੂ ਅਜ਼ਮਾਉਣਗੇ ਕਿਸਮਤ?
Raghav Chadha: ਭਾਜਪਾ ਸੰਸਦ ਮੈਂਬਰ ਰਾਘਵ ਚੱਢਾ ਨੂੰ ਮਿਲੀ ਅਹਿਮ ਜ਼ਿੰਮੇਵਾਰੀ, ਸੌਂਪਿਆ ਗਿਆ ਇਹ ਵੱਡਾ ਅਹੁਦਾ; ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ...
ਭਾਜਪਾ ਸੰਸਦ ਮੈਂਬਰ ਰਾਘਵ ਚੱਢਾ ਨੂੰ ਮਿਲੀ ਅਹਿਮ ਜ਼ਿੰਮੇਵਾਰੀ, ਸੌਂਪਿਆ ਗਿਆ ਇਹ ਵੱਡਾ ਅਹੁਦਾ; ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ...
Embed widget