ਪੜਚੋਲ ਕਰੋ
Advertisement
ਪੰਜਾਬ ਯੂਥ ਕਾਂਗਰਸ ਦੇ ਕਲੇਸ਼ ਦਾ ਸੇਕ ਪਹੁੰਚਿਆ ਦਿੱਲੀ, ਚੋਣ ਨਤੀਜਿਆਂ ਨੂੰ ਲੈ ਵਿਵਾਦ
ਪੰਜਾਬ ਯੂਥ ਕਾਂਗਰਸ 'ਚ ਚੱਲ ਰਹੇ ਕਲੇਸ਼ ਦੀਆਂ ਲਪਟਾਂ ਦਿੱਲੀ ਤਕ ਪਹੁੰਚ ਗਈਆਂ ਹਨ। ਜਸਵਿੰਦਰ ਜੱਸੀ ਨੇ ਆਪਣੇ ਸਾਥੀਆਂ ਨਾਲ ਆਲ ਇੰਡੀਆ ਯੂਥ ਕਾਂਗਰਸ ਦੇ ਦਫਤਰ 'ਚ ਕਾਂਗਰਸ ਯੂਥ ਦੇ ਪ੍ਰਧਾਨ ਸ਼੍ਰੀਨਿਵਾਸਨ ਨਾਲ ਮੁਲਾਕਾਤ ਕੀਤੀ।
ਚੰਡੀਗੜ੍ਹ: ਪੰਜਾਬ ਯੂਥ ਕਾਂਗਰਸ 'ਚ ਚੱਲ ਰਹੇ ਕਲੇਸ਼ ਦੀਆਂ ਲਪਟਾਂ ਦਿੱਲੀ ਤਕ ਪਹੁੰਚ ਗਈਆਂ ਹਨ। ਜਸਵਿੰਦਰ ਜੱਸੀ ਨੇ ਆਪਣੇ ਸਾਥੀਆਂ ਨਾਲ ਆਲ ਇੰਡੀਆ ਯੂਥ ਕਾਂਗਰਸ ਦੇ ਦਫਤਰ 'ਚ ਕਾਂਗਰਸ ਯੂਥ ਦੇ ਪ੍ਰਧਾਨ ਸ਼੍ਰੀਨਿਵਾਸਨ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਜੱਸੀ ਨੇ ਕਿਹਾ ਕਿ ਆਲਾਕਮਾਨ ਤੋਂ ਉਨ੍ਹਾਂ ਨੇ ਕਮੇਟੀ ਬਣਾ ਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਇਸ ਦੇ ਨਾਲ ਹੀ ਜੱਸੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਨਹੀਂ ਮੰਨੀ ਜਾਂਦੀ ਤਾਂ ਉਹ ਅਣਮਿਥੇ ਸਮੇਂ ਤਕ ਯੂਥ ਕਾਂਗਰਸ ਦੇ ਦਫਤਰ 'ਚ ਸ਼ਾਂਤੀਪੂਰਨ ਤਰੀਕੇ ਨਾਲ ਬੈਠ ਧਰਨਾ ਕਰਨਗੇ। ਦੱਸ ਦਈਏ ਕਿ ਜੱਸੀ ਦਾ ਕਹਿਣਾ ਹੈ ਕਿ ਪੰਜਾਬ 'ਚ ਯੂਥ ਕਾਂਗਰਸ ਦੀ ਚੋਣ ਗਲਤ ਤਰੀਕੇ ਨਾਲ ਹੋਏ ਹਨ, ਪਾਰਟੀ ਅੰਦਰ ਕੁਝ ਲੋਕਾਂ ਨੇ ਗਲਤ ਤਰੀਕੇ ਨਾਲ ਨਤੀਜੇ ਬਣਾਏ ਹਨ ਜਿਸ ਦੇ ਸਬੂਤ ਉਸ ਕੋਲ ਹਨ।
ਇਸ ਦੇ ਨਾਲ ਹੀ ਜਸਵਿੰਦਰ ਦਾ ਕਹਿਣਾ ਹੈ ਕਿ ਉਹ ਇਹ ਸਬੂਤ ਸਿਰਫ ਆਲਾਕਮਾਨ ਨੂੰ ਹੀ ਵਿਖਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement