ਪੜਚੋਲ ਕਰੋ
Advertisement
ਕਾਂਗਰਸ ਦਾ 135 ਵਾਂ ਸਥਾਪਨਾ ਦਿਵਸ, ਛਾਇਆ ਰਿਹਾ ਸੀਏਏ-ਐਨਆਰਸੀ ਦਾ ਮੁੱਦਾ
ਸਥਾਪਨਾ ਦਿਵਸ ਦੇ ਮੌਕੇ 'ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਹੈਡਕੁਆਰਟਰ 'ਤੇ ਝੰਡਾ ਲਹਿਰਾਇਆ। ਦੱਸ ਦੇਈਏ ਕਿ ਸਥਾਪਨਾ ਦਿਵਸ ਮੌਕੇ ਕਾਂਗਰਸ ਸੰਵਿਧਾਨ ਨੂੰ ਬਚਾਉਣ, ਦੇਸ਼ ਨੂੰ ਬਚਾਉਣ ਲਈ ਮਾਰਚ ਕੱਢ ਰਹੀ ਹੈ।
ਨਵੀਂ ਦਿੱਲੀ: ਕਾਂਗਰਸ ਪਾਰਟੀ ਅੱਜ ਆਪਣਾ 135 ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਸਥਾਪਨਾ ਦਿਵਸ ਦੇ ਮੌਕੇ 'ਤੇ ਨਾਗਰਿਕਤਾ ਕਾਨੂੰਨ ਦਾ ਮੁੱਦਾ ਕਾਂਗਰਸ 'ਚ ਛਾਇਆ ਰਿਹਾ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਨਾਗਰਿਕਤਾ ਕਾਨੂੰਨ ਅਤੇ ਐਨਆਰਸੀ ਨੂੰ ਲੈ ਕੇ ਮੋਦੀ ਸਰਕਾਰ ਦਾ ਘਿਰਾਓ ਕੀਤਾ। ਰਾਹੁਲ ਗਾਂਧੀ ਨੇ ਸੀਏਏ ਅਤੇ ਐਨਆਰਸੀ ਨੂੰ ਦੂਜਾ ਨੋਟਬੰਦੀ ਦੱਸਿਆ।
ਰਾਹੁਲ ਗਾਂਧੀ ਨੇ ਕਿਹਾ, “ਸੀਏਏ ਅਤੇ ਐਨਆਰਸੀ ਨੋਟਬੰਦੀ-2 ਹੈ। ਇਹ ਸਾਰਾ ਮਾਮਲਾ ਜੋ ਕੁਝ ਚੱਲ ਰਿਹਾ ਹੈ, ਉਹ ਨੋਟਬੰਦੀ ਵਾਂਗ ਹੀ ਹੈ ਜਿਸ 'ਚ ਗਰੀਬ ਲੋਕਾਂ ਨੂੰ ਲਾਈਨ 'ਚ ਖੜਾ ਕਰਨਾ ਚਾਹੁੰਦੇ ਹਨ। ਕੋਈ ਵੀ ਅਮੀਰ ਇਸ ਲਾਈਨ 'ਚ ਨਹੀਂ ਖੜੇਗਾ ਕਿਉਂਕਿ ਉਹ ਉਨ੍ਹਾਂ ਦਾ ਦੋਸਤ ਹੈ।” ਨਜ਼ਰਬੰਦੀ ਕੇਂਦਰ ਬਾਰੇ ਰਾਹੁਲ ਗਾਂਧੀ ਨੇ ਅੱਗੇ ਕਿਹਾ,“ ਤੁਸੀਂ ਮੇਰਾ ਟਵੀਟ ਜ਼ਰੂਰ ਵੇਖਿਆ ਹੋਵੇਗਾ, ਤੁਸੀਂ ਮੋਦੀ ਜੀ ਦਾ ਭਾਸ਼ਣ ਜ਼ਰੂਰ ਸੁਣਿਆ ਹੋਵੇਗਾ, ਹੁਣ ਤੁਸੀਂ ਲੋਕ ਫੈਸਲਾ ਕਰੋ ਕਿ ਝੂਠਾ ਕੌਣ ਹੈ।''
ਸੋਧੇ ਹੋਏ ਨਾਗਰਿਕਤਾ ਐਕਟ (ਸੀ.ਏ.ਏ.) ਦਾ ਵਿਰੋਧ ਕਰ ਰਹੇ ਲੋਕਾਂ ਨਾਲ ਇਕਜੁੱਟਤਾ ਦਿਖਾਉਣ ਲਈ ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਇੱਕ ਦਿਨ ਲਈ ਅਾਸਾਮ ਦਾ ਦੌਰਾ ਕਰਨਗੇ। ਗਾਂਧੀ ਗੁਹਾਟੀ 'ਚ ਇੱਕ ਰੈਲੀ ਨੂੰ ਵੀ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਉਹ ਉਨ੍ਹਾਂ ਲੋਕਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਨਗੇ ਜਿਨ੍ਹਾਂ ਨੇ ਸੂਬੇ 'ਚ ਕਾਨੂੰਨ ਵਿਰੁੱਧ ਲਹਿਰ 'ਚ ਆਪਣੀ ਜਾਨ ਗੁਆ ਦਿੱਤੀ।Rahul Gandhi on BJP accusing him of lying: I have tweeted a video where Narendra Modi is saying that there are no detention centres in India, and in the same video there are visuals of a detention centre, so you decide who is lying. pic.twitter.com/1oOBOnEQPG
— ANI (@ANI) December 28, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement