ਪੜਚੋਲ ਕਰੋ
ਕੌਣ ਹੋਵੇਗਾ ਕਾਂਗਰਸ ਦਾ ਪ੍ਰਧਾਨ, ਅੱਜ ਹੋਵੇਗਾ ਐਲਾਨ
ਹਾਲੇ ਕਿਸੇ ਵੀ ਨਾਂਅ 'ਤੇ ਪੂਰਨ ਸਹਿਮਤੀ ਨਹੀਂ ਬਣੀ ਹੈ। ਹਾਲਾਂਕਿ, ਪਾਰਟੀ ਦਾ ਇੱਕ ਖੇਮਾ ਨੌਜਵਾਨ ਪ੍ਰਧਾਨ ਦੀ ਮੰਗ ਵੀ ਕਰ ਰਿਹਾ ਹੈ ਅਤੇ ਸਚਿਨ ਪਾਇਲਟ ਤੇ ਜਯੋਤੀਰਾਦਿਤਿਆ ਸਿੰਧੀਆ ਦੇ ਨਾਂਅ ਅੱਗੇ ਹਨ।

ਨਵੀਂ ਦਿੱਲੀ: ਰਾਹੁਲ ਗਾਂਧੀ ਦੇ ਅਸਤੀਫ਼ੇ ਤੋਂ ਬਾਅਦ ਪਾਰਟੀ ਦਾ ਨਵਾਂ ਪ੍ਰਧਾਨ ਤੈਅ ਕਰਨ ਲਈ ਅੱਜ ਕਾਂਗਰਸ ਵਰਕਿੰਗ ਕਮੇਟੀ (CWC) ਦੀ ਮਹੱਤਵਪੂਰਨ ਬੈਠਕ ਹੋਵੇਗੀ। ਸੂਤਰਾਂ ਮੁਤਾਬਕ ਇਸ ਬੈਠਕ ਵਿੱਚ ਕਾਂਗਰਸ ਦਾ ਅੰਤ੍ਰਿਮ ਮੁਖੀ ਚੁਣਿਆ ਜਾਵੇਗਾ ਅਤੇ ਕੁਝ ਹੀ ਮਹੀਨਿਆਂ ਅੰਦਰ ਕਾਂਗਰਸ ਪ੍ਰਧਾਨ ਚੁਣਨ ਲਈ ਵੋਟਿੰਗ ਕਰਵਾਈ ਜਾਵੇਗੀ। ਸੂਤਰਾਂ ਮੁਤਾਬਕ ਪਾਰਟੀ ਦੇ ਮੁੱਖ ਸਕੱਤਰ ਮੁਕੁਲ ਵਾਸਨਿਕ ਪ੍ਰਧਾਨਗੀ ਦੇ ਅਹੁਦੇ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ। ਕਾਂਗਰਸ ਦੇ ਸੀਨੀਅਰ ਨੇਤਾ ਮੱਲਿਕਾਰਜੁਨ ਖੜਗੇ ਵੀ ਦਾਅਵੇਦਾਰ ਦੱਸੇ ਜਾ ਰਹੇ ਹਨ। ਹਾਲਾਂਕਿ, ਹਾਲੇ ਕਿਸੇ ਵੀ ਨਾਂਅ 'ਤੇ ਪੂਰਨ ਸਹਿਮਤੀ ਨਹੀਂ ਬਣੀ ਹੈ। ਹਾਲਾਂਕਿ, ਪਾਰਟੀ ਦਾ ਇੱਕ ਖੇਮਾ ਨੌਜਵਾਨ ਪ੍ਰਧਾਨ ਦੀ ਮੰਗ ਵੀ ਕਰ ਰਿਹਾ ਹੈ ਅਤੇ ਸਚਿਨ ਪਾਇਲਟ ਤੇ ਜਯੋਤੀਰਾਦਿਤਿਆ ਸਿੰਧੀਆ ਦੇ ਨਾਂਅ ਅੱਗੇ ਹਨ। ਕਮੇਟੀ ਦੀ ਇਸ ਬੈਠਕ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੋਨੀਆ ਗਾਂਧੀ ਨੇ ਆਪਣੇ ਗ੍ਰਹਿ ਵਿੱਚ ਅਹਿਮਦ ਪਟੇਲ, ਏ.ਕੇ. ਐਂਟਨੀ, ਕੇ.ਸੀ. ਵੇਣੂੰਗੋਪਾਲ ਨਾਲ ਮੁਲਾਕਾਤ ਕੀਤੀ। ਪਾਰਟੀ ਦਫ਼ਤਰ ਵਿੱਚ ਵੀ ਅਸ਼ੋਕ ਗਹਿਲੋਤ, ਮੋਤੀਲਾਲ ਵੋਰਾ ਤੇ ਵੇਣੂੰਗੋਪਾਲ ਜਿਹੇ ਲੀਡਰਾਂ ਦੀ ਬੈਠਕ ਹੋਈ। ਨਵੇਂ ਪਾਰਟੀ ਪ੍ਰਧਾਨ ਲਈ ਸਾਰੇ ਸੀਨੀਅਰ ਲੀਡਰ ਇੱਕ-ਡੇਢ ਮਹੀਨੇ ਤੋਂ ਵਿਚਾਰ ਕਰ ਰਹੇ ਹਨ। ਰਾਹੁਲ ਗਾਂਧੀ ਵੱਲੋਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਸ਼ਰਮਨਾਕ ਪ੍ਰਦਰਸ਼ਨ ਮਗਰੋਂ ਪ੍ਰਧਾਨਗੀ ਛੱਡਣ ਦਾ ਫੈਸਲਾ ਕੀਤਾ ਹੋਇਆ ਹੈ। ਹਾਲਾਂਕਿ, ਗਾਂਧੀ ਨੂੰ ਰੋਕਣ ਦੀਆਂ ਕਾਫੀ ਕੋਸ਼ਿਸ਼ਾਂ ਹੋਈਆਂ ਪਰ ਉਹ ਅਸਤੀਫ਼ਾ ਦੇਣ ਲਈ ਬਜ਼ਿੱਦ ਹਨ। ਹੁਣ ਸੀਡਬਲਿਊਸੀ ਦੀ ਬੈਠਕ ਸਵੇਰੇ 11 ਵਜੇ ਪਾਰਟੀ ਹੈੱਡਕੁਆਰਟਰ ਵਿੱਚ ਹੋਣੀ ਹੈ ਅਤੇ ਕਾਂਗਰਸ ਦਾ ਨਵਾਂ ਪ੍ਰਧਾਨ ਸਾਹਮਣੇ ਆ ਸਕਦਾ ਹੈ।
Before You Go
ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਟ੍ਰੈਂਡਿੰਗ ਟੌਪਿਕ






















