ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ:  ਵਿਸ਼ਵ ਸਿਹਤ ਸੰਗਠਨ (WHO) ਲੰਬੇ ਸਮੇਂ ਤੋਂ ਇਹ ਕਹਿੰਦਾ ਆ ਰਿਹਾ ਹੈ ਕਿ ਕੋਰੋਨਾ (Coronavirus) ਦੁਨੀਆ ਦੇ ਸਾਹਮਣੇ ਸਭ ਤੋਂ ਵੱਡਾ ਖ਼ਤਰਾ ਹੈ। ਇਸ ਦੇ ਨਾਲ ਹੀ, ਸੰਯੁਕਤ ਰਾਸ਼ਟਰ (United Nations) ਦੇ ਵਰਲਡ ਫੂਡ ਪ੍ਰੋਗਰਾਮ ਨੇ ਇਹ ਵੀ ਕਿਹਾ ਹੈ ਕਿ ਦੁਨੀਆ ਦੇ ਸਭ ਤੋਂ ਗਰੀਬ ਦੇਸ਼ ਭੁੱਖਮਰੀ ਦੀ ਬਜਾਏ ਭੁੱਖਮਰੀ ਦੇ ਰਾਹ ਤੁਰ ਪਏ ਹਨ। ਇਸ ਤੋਂ ਇਲਾਵਾ, ਦੁਨੀਆ ‘ਚ ਨੌਕਰੀਆਂ ਦਾ ਸਿਲਸਿਲਾ ਜਾਰੀ ਹੈ। ਅਮਰੀਕਾ ‘ਚ 330 ਕਰੋੜ ਨੌਕਰੀਆਂ ਖ਼ਤਮ ਹੋ ਗਈਆਂ ਹਨ। ਅੰਤਰਰਾਸ਼ਟਰੀ ਮੁਦਰਾ ਫੰਡ (IMF) ਨੇ ਇਹ ਵੀ ਕਿਹਾ ਹੈ ਕਿ ਇਹ 1930 ਦੇ ਸਭ ਤੋਂ ਵੱਡੇ ਆਰਥਿਕ ਸੰਕਟ (Economic crisis) ਨਾਲੋਂ ਵੱਡਾ ਖ਼ਤਰਾ ਹੈ।

ਦੁਨੀਆ ‘ਤੇ ਕੋਰੋਨਾ ਦਾ ਟ੍ਰਿਪਲ ਅਟੈਕ:

ਕੋਰੋਨਾ ਦਾ ਦੁਨੀਆ ‘ਤੇ ਟ੍ਰਿਪਲ ਅਟੈਕ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸੰਯੁਕਤ ਰਾਸ਼ਟਰ ਮੰਨਦਾ ਹੈ ਕਿ ਇਸ ਨਾਲ ਭੁੱਖਮਰੀ ਵਧੇਗੀ, ਤੇ WHO ਦਾ ਮੰਨਣਾ ਹੈ ਕਿ ਇਹ ਸਭ ਤੋਂ ਵੱਡੀ ਮਹਾਮਾਰੀ ਹੈ ਜੋ ਕਈਆਂ ਨੂੰ ਮਾਰ ਸਕਦੀ ਹੈ। ਉਧਰ ਆਈਐਮਐਫ ਦੀ ਮੰਨੀਏ ਤਾਂ ਕੋਵਿਡ-19 ਦੇ ਕਰਕੇ ਆਰਥਿਕ ਮੰਦੀ ਦੇਸ਼ਾਂ ਦੇ ਅਰਥਚਾਰੇ ਨੂੰ ਭਾਰੀ ਪ੍ਰਭਾਵਿਤ ਕਰੇਗੀ।

ਬਹੁਤ ਸਾਰੇ ਦੇਸ਼ ਭੁੱਖਮਰੀ ਦੇ ਕਿਨਾਰੇ ‘ਤੇ ਕੋਰੋਨਾ ਦੁਨੀਆ ਦੇ ਗਰੀਬ ਦੇਸ਼ਾਂ ਵਿਚ ਤਿੰਨ ਤੋਂ ਛੇ ਮਹੀਨਿਆਂ ਬਾਅਦ ਸਿਖਰ ‘ਤੇ ਪਹੁੰਚੇਗੀ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਹਾਭੁਮਾਰੀ ਦਾ ਪੜਾਅ ਉਸ ਤੋਂ ਬਾਅਦ ਸ਼ੁਰੂ ਹੋਵੇਗਾ। ਵਰਲਡ ਫੂਡ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਡੇਵਿਡ ਬਿਸਲੇ ਨੇ ਕਿਹਾ ਹੈ ਕਿ ਅਸੀਂ ਹੁਣ ਮਹਾਮਾਰੀ ਨਾਲ ਦੁਗਣਾ ਪ੍ਰਭਾਵਤ ਹੋਏ ਹਾਂ। ਭੁੱਖਮਰੀ ਦਾ ਬਹੁਤ ਵੱਡਾ ਪ੍ਰਕੋਪ ਹੋਣ ਵਾਲਾ ਹੈ। ਅਸੀਂ ਵੱਡੀ ਭੁੱਖਮਰੀ ਦੇ ਕੰਢੇ ‘ਤੇ ਹਾਂ।

ਸੰਯੁਕਤ ਰਾਸ਼ਟਰ ਦਾ ਭਿਆਨਕ ਅਨੁਮਾਨ:

ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ, ਵਿਸ਼ਵ ਵਿੱਚ 13 ਕਰੋੜ 50 ਲੱਖ ਲੋਕ ਭੁੱਖਮਰੀ ਦੇ ਕੰਡੇ ‘ਤੇ ਹਨ। ਇਸ ‘ਚ 82 ਕਰੋੜ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਖਾਣ ਨੂੰ ਨਹੀਂ ਮਿਲਦਾ। ਦੁਨੀਆ ਦੇ 37 ਦੇਸ਼ ਅਜਿਹੇ ਹਨ ਜੋ ਭੁੱਖਮਰੀ ਦੇ ਰਾਹ ‘ਤੇ ਹਨ। ਸੰਯੁਕਤ ਰਾਸ਼ਟਰ ਵੱਲੋਂ ਸ਼ਾਮਲ ਕੀਤੇ 9 ਦੇਸ਼ਾਂ ਵਿੱਚ ਪਾਕਿਸਤਾਨ ਦਾ ਨਾਂ ਵੀ ਹੈ।

6.7 ਬਿਲੀਅਨ ਡਾਲਰ ਜੁਟਾਉਣ ਦੀ ਜ਼ਰੂਰਤ, UN ਜਨਰਲ ਸੈਕਟਰੀ

ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟਰੇਜ਼ ਨੇ ਕਿਹਾ ਹੈ ਕਿ ਸਾਨੂੰ 6.7 ਬਿਲੀਅਨ ਡਾਲਰ ਇਕੱਠੇ ਕਰਨ ਦੀ ਲੋੜ ਹੈ ਤਾਂ ਜੋ ਅਸੀਂ ਲਖਾਂ ਲੋਕਾਂ ਨੂੰ ਕੋਰੋਨਾ ਦੀ ਪਕੜ ਤੋਂ ਬਚਾ ਸਕੀਏ। ਜੇ ਕੋਵਿਡ-19 ਗਰੀਬ ਦੇਸ਼ਾਂ ‘ਚ ਪਹੁੰਚਿਆ ਤਾਂ ਅਸੀਂ ਸਾਰੇ ਜੋਖਮ ‘ਚ ਫਸ ਜਾਵਾਂਗੇ।

ਆਈਐਮਐਫ ਦਾ ਖਦਸਾ- 1930 ਦੀ ਮੰਦੀ ਤੋਂ ਵੱਡਾ ਆਰਥਿਕ ਖ਼ਤਰਾ:

IMF ਦੀ ਐਮਡੀ ਕ੍ਰਿਸਟਾਲੀਨਾ ਜਾਰਜੀਏਵਾ ਨੇ ਕਿਹਾ ਕਿ ਇਹ ਦੌਰ ਗ੍ਰੇਟ ਡਿਪ੍ਰੇਸ਼ਨ ਦੀ ਭਿਆਨਕ ਮੰਦੀ ਤੋਂ ਵੱਡਾ ਹੈ। ਕਿਉਂਕਿ ਇਸ ‘ਚ ਸਿਹਤ ਸੰਕਟ ਅਤੇ ਆਰਥਿਕ ਝਟਕਾ ਜੁੜ ਗਿਆ ਹੈ। ਸਰਕਾਰਾਂ ਅਜਿਹੇ ਮੌਕਿਆਂ ‘ਤੇ ਖ਼ਰਚ ਕਰਦੀਆਂ ਹਨ। ਹੁਣ ਉਹ ਕਹਿ ਰਹੀ ਹੈ ਕਿ ਬਾਹਰ ਨਾ ਜਾਓ, ਖ਼ਰਚ ਨਾ ਕਰੋ।

WHO ਦੀ ਵੱਡੀ ਚੇਤਾਵਨੀ-ਕੋਰੋਨਾ ਵਾਪਸ ਆਏਗਾ:

ਸਰਕਾਰਾਂ ਹੁਣ ਆਰਥਿਕਤਾ ਦੇ ਟੁੱਟਣ ਦੇ ਡਰੋਂ ਲੌਕਡਾਊਨ ‘ਚ ਸ਼ਰਤਾਂ ਨਾਲ ਢਿੱਲ ਦੇ ਰਹੀਆਂ ਹਨ, ਪਰ ਵਿਸ਼ਵ ਸਿਹਤ ਸੰਗਠਨ ਚੇਤਾਵਨੀ ਦੇ ਰਿਹਾ ਹੈ ਕਿ ਜੇ ਅਜਿਹਾ ਕੀਤਾ ਗਿਆ ਤਾਂ ਕੋਰੋਨਾ ਵਾਪਸ ਆ ਸਕਦੀ ਹੈ ਤੇ ਲੌਕਡਾਊਨ ਨੂੰ ਮੁੜ ਲਾਗੂ ਕਰਨਾ ਪੈ ਸਕਦਾ ਹੈ।