ਪੜਚੋਲ ਕਰੋ

ਕੋਰੋਨਾ ਕਾਰਨ ਹੁਣ ਤੱਕ 1,200 ਤੋਂ ਵੱਧ ਬੈਂਕ ਮੁਲਾਜ਼ਮਾਂ ਦੀ ਮੌਤ

ਕੋਵਿਡ-19 ਭਾਵ ਕੋਰੋਨਾ ਵਾਇਰਸ ਹੁਣ ਤੱਕ 1,200 ਤੋਂ ਵੱਧ ਬੈਂਕ ਮੁਲਾਜ਼ਮਾਂ ਦੀ ਜਾਨ ਲੈ ਚੁੱਕਾ ਹੈ। ਇਸ ਤੋਂ ਕਈ ਗੁਣਾ ਵੱਧ ਮੁਲਾਜ਼ਮ ਤੇ ਅਧਿਕਾਰੀ ਇਸ ਮਹਾਮਾਰੀ ਦੀ ਲਪੇਟ ’ਚ ਆ ਚੁੱਕੇ ਹਨ ਤੇ ਹਾਲੇ ਅਨੇਕ ਮੁਲਾਜ਼ਮ ਇਸ ਵਾਇਰਸ ਨਾਲ ਲੜ ਰਹੇ ਹਨ। ਇਸ ਵੇਲੇ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ।

ਮਹਿਤਾਬ-ਉਦ-ਦੀਨ
ਚੰਡੀਗੜ੍ਹ: ਕੋਵਿਡ-19 ਭਾਵ ਕੋਰੋਨਾ ਵਾਇਰਸ ਹੁਣ ਤੱਕ 1,200 ਤੋਂ ਵੱਧ ਬੈਂਕ ਮੁਲਾਜ਼ਮਾਂ ਦੀ ਜਾਨ ਲੈ ਚੁੱਕਾ ਹੈ। ਇਸ ਤੋਂ ਕਈ ਗੁਣਾ ਵੱਧ ਮੁਲਾਜ਼ਮ ਤੇ ਅਧਿਕਾਰੀ ਇਸ ਮਹਾਮਾਰੀ ਦੀ ਲਪੇਟ ’ਚ ਆ ਚੁੱਕੇ ਹਨ ਤੇ ਹਾਲੇ ਅਨੇਕ ਮੁਲਾਜ਼ਮ ਇਸ ਵਾਇਰਸ ਨਾਲ ਲੜ ਰਹੇ ਹਨ। ਇਸ ਵੇਲੇ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਏਸ਼ੀਆ ਦੇ ਵੱਡੇ ਦੇਸ਼ ਭਾਰਤ ’ਚ ਇਸ ਵਾਇਰਸ ਨੇ ਵੱਡਾ ਜਾਨੀ ਨੁਕਸਾਨ ਕੀਤਾ ਹੈ।

ਆਲ ਇੰਡੀਆ ਬੈਂਕ ਆਫ਼ੀਸਰਜ਼’ ਐਸੋਸੀਏਸ਼ਨ ਦੇ ਜਨਰਲ ਸਕੱਤਰ ਐਸ. ਨਾਗਰਾਜਨ ਨੇ ਦੱਸਿਆ ਕਿ ਬੈਂਕ ਮੁਲਾਜ਼ਮਾਂ ਦਾ ਵਾਹ ਸਿੱਧੇ ਤੌਰ ਉੱਤੇ ਆਮ ਲੋਕਾਂ ਨਾਲ ਪੈਂਦਾ ਹੈ, ਇਸ ਲਈ ਉਹ ‘ਮੋਹਰੀ ਜੋਧੇ’ (ਫ਼੍ਰੰਟਲਾਈਨ ਵਾਰੀਅਰਜ਼) ਹਨ ਤੇ ਵਾਇਰਸ ਵੀ ਉਨ੍ਹਾਂ ਨੂੰ ਸਿੱਧੇ ਤੌਰ ਉੱਤੇ ਪ੍ਰਭਾਵਿਤ ਕਰ ਰਿਹਾ ਹੈ।

ਕੋਰੋਨਾਵਾਇਰਸ ਹੁਣ ਤੱਕ ਢਾਈ ਕਰੋੜ ਦੇ ਲਗਪਗ ਲੋਕਾਂ ਨੂੰ ਆਪਣੀ ਲਪੇਟ ’ਚ ਲੈ ਚੁੱਕਾ ਹੈ ਤੇ 2 ਲੱਖ 66 ਹਜ਼ਾਰ ਤੋਂ ਵੱਧ ਲੋਕ ਇਸ ਵਾਇਰਸ ਨਾਲ ਜੂਝਦੇ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ। ਇਹ ਦੁਨੀਆ ਦੀ ਸਭ ਤੋਂ ਵੱਧ ਤੇਜ਼ੀ ਨਾਲ ਫੈਲਣ ਵਾਲੀ ਮਹਾਮਾਰੀ ਵਜੋਂ ਉੱਭਰੀ ਹੈ।

ਇਸ ਵੇਲੇ ਭਾਰਤ ਦੇ ਬਹੁਤ ਸਾਰੇ ਰਾਜ ਲੌਕਡਾਊਨ ਦੀ ਹਾਲਤ ਵਿੱਚ ਹਨ ਤੇ ਆਮ ਲੋਕਾਂ ਨੂੰ ਆਪਣੇ ਘਰਾਂ ਅੰਦਰ ਹੀ ਰਹਿਣ ਦੇ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ ਪਰ ਬੈਂਕਿੰਗ ਖੇਤਰ ਕਿਉਂਕਿ ‘ਜ਼ਰੂਰੀ ਸੇਵਾਵਾਂ’ ਅਧੀਨ ਆਉਂਦਾ ਹੈ, ਇਸ ਲਈ ਇਸ ਉੱਤੇ ਲੌਕਡਾਊਨ ਦੇ ਹੁਕਮ ਵੀ ਲਾਗੂ ਨਹੀਂ ਹੁੰਦੇ। ਇਸ ਵੇਲੇ ਬੈਂਕ ਆਪਣੇ 50% ਮੁਲਾਜ਼ਮਾਂ ਦੀ ਸਮਰੱਥਾ ਨਾਲ ਕੰਮ ਕਰ ਰਹੇ ਹਨ।

ਬੈਂਕ ਕਰਮਚਾਰੀਆਂ ਦੀ ਸਭ ਤੋਂ ਵੱਡੀ ਸੰਸਥਾ ‘ਆੱਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ’ ਦੇ ਜਨਰਲ ਸਕੱਤਰ ਸੀ.ਐੱਚ. ਵੈਂਕਟਾਚਲਮ ਨੇ ਕੋਰੋਨਾ-ਵਾਇਰਸ ਹੁਣ ਤੱਕ 1,200 ਤੋਂ ਵੱਧ ਬੈਂਕ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਜਾਨਾਂ ਲੈ ਚੁੱਕਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਬਹੁਤੇ ਬੈਂਕ ਆਪਣੇ ਅਜਿਹੇ ਮੁਲਾਜ਼ਮਾਂ ਦੇ ਵੇਰਵੇ ਸਾਂਝੇ ਵੀ ਨਹੀਂ ਕਰ ਰਹੇ।

‘ਬਲੂਮਬਰਗ’, ‘ਬਿਜ਼ਨੇਸ ਸਟੈਂਡਰਡ’ ਤੇ ‘ਮਨੀ ਕੰਟਰੋਲ’ ਦੀਆਂ ਰਿਪੋਰਟਾਂ ਅਨੁਸਾਰ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਦੇਬਾਸ਼ੀਸ਼ ਪਾਂਡਾ ਨੇ ਸਰਕਾਰ ਨੂੰ ਇੱਕ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਬੈਂਕ ਤੇ ਬੀਮਾ ਮੁਲਾਜ਼ਮਾਂ ਦਾ ਟੀਕਾਕਰਣ ਪਹਿਲ ਦੇ ਆਧਾਰ ਉੱਤੇ ਕਰਵਾਇਆ ਜਾਵੇ।

ਉੱਧਰ ਭਾਰਤ ’ਚ ਵੈਕਸੀਨਾਂ ਦੀ ਘਾਟ ਵੀ ਬਣੀ ਹੋਈ ਹੈ।  130 ਕਰੋੜ ਤੋਂ ਵੱਧ ਦੀ ਆਬਾਦੀ ਵਾਲੇ ਦੇਸ਼ ਵਿੱਚ ਹਾਲੇ ਸਿਰਫ਼ 18 ਕਰੋੜ ਲੋਕਾਂ ਨੂੰ ਵੈਕਸੀਨ ਲੱਗ ਸਕੀ ਹੈ। ਜੇ ਇਹੋ ਰਫ਼ਤਾਰ ਰਹੀ, ਤਾਂ ਦੇਸ਼ ਦੀ 75% ਆਬਾਦੀ ਨੂੰ ਵੈਕਸੀਨ ਦੀਆਂ ਦੋ ਖ਼ੁਰਾਕਾਂ ਦੇਣ ਵਿੱਚ ਢਾਈ ਸਾਲ ਤੋਂ ਵੱਧ ਦਾ ਸਮਾਂ ਲੱਗ ਜਾਵੇਗਾ, ਤਦ ਤੱਕ ਇਹ ਮਹਾਮਾਰੀ ਕਿੰਨਾ ਜਾਨੀ ਨੁਕਸਾਨ ਕਰੇਗੀ, ਇਸ ਦਾ ਅਨੁਮਾਨ ਹਾਲ ਦੀ ਘੜੀ ਕੋਈ ਮਾਹਿਰ ਨਹੀਂ ਲਾ ਸਕਦਾ।

ਟਾਪ ਹੈਡਲਾਈਨ

Canada 'ਚ 26 ਸਾਲਾ ਨਵਨੀਤ ਕੌਰ ਦਾ ਗੋਲੀ ਮਾਰ ਕੇ ਕਤਲ, ਪਰਿਵਾਰ ਨੇ ਲਗਾਏ ਇਲਜ਼ਾਮ
Canada 'ਚ 26 ਸਾਲਾ ਨਵਨੀਤ ਕੌਰ ਦਾ ਗੋਲੀ ਮਾਰ ਕੇ ਕਤਲ, ਪਰਿਵਾਰ ਨੇ ਲਗਾਏ ਇਲਜ਼ਾਮ
UP News: 'ਦੋਵੇਂ ਜੀਜਿਆਂ ਨਾਲ ਸਨ ਪਤਨੀ ਦੇ ਨਾਜਾਇਜ਼ ਸਬੰਧ', ਰੋਕਿਆ ਤਾਂ ਪਤੀ ਦੇ ਖਾਣੇ 'ਚ ਮਿਲਾਇਆ ਜ਼ਹਿਰ
UP News: 'ਦੋਵੇਂ ਜੀਜਿਆਂ ਨਾਲ ਸਨ ਪਤਨੀ ਦੇ ਨਾਜਾਇਜ਼ ਸਬੰਧ', ਰੋਕਿਆ ਤਾਂ ਪਤੀ ਦੇ ਖਾਣੇ 'ਚ ਮਿਲਾਇਆ ਜ਼ਹਿਰ
Dubai ਤੋਂ 24 ਦਿਨਾਂ ਬਾਅਦ ਪਿੰਡ ਪਹੁੰਚੀ ਨੌਜਵਾਨ ਦੀ ਮ੍ਰਿਤਕ ਦੇਹ ,ਦਿਲ ਦਾ ਦੌਰਾ ਪੈਣ ਨਾਲ ਹੋਈ ਸੀ ਮੌਤ
Dubai ਤੋਂ 24 ਦਿਨਾਂ ਬਾਅਦ ਪਿੰਡ ਪਹੁੰਚੀ ਨੌਜਵਾਨ ਦੀ ਮ੍ਰਿਤਕ ਦੇਹ ,ਦਿਲ ਦਾ ਦੌਰਾ ਪੈਣ ਨਾਲ ਹੋਈ ਸੀ ਮੌਤ
ਕਿਸੇ ਨੂੰ ਨਹੀਂ ਬਖਸ਼ਾਂਗੇ...', ਪੇਪਰ ਲੀਕ ਬਿੱਲ ਪਾਸ ਹੋਣ 'ਤੇ ਅਮਿਤ ਸ਼ਾਹ ਦੀ ਪਹਿਲੀ ਪ੍ਰਤੀਕਿਰਿਆ
ਕਿਸੇ ਨੂੰ ਨਹੀਂ ਬਖਸ਼ਾਂਗੇ...', ਪੇਪਰ ਲੀਕ ਬਿੱਲ ਪਾਸ ਹੋਣ 'ਤੇ ਅਮਿਤ ਸ਼ਾਹ ਦੀ ਪਹਿਲੀ ਪ੍ਰਤੀਕਿਰਿਆ

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Child Passport Rule :  ਕੀ ਬਿਨਾਂ ਆਧਾਰ ਕਾਰਡ ਦੇ ਬੱਚੇ ਦਾ ਪਾਸਪੋਰਟ ਬਣ ਸਕਦਾ ਹੈ? ਜਾਣੋ ਸਰਕਾਰੀ ਨਿਯਮ
Child Passport Rule :  ਕੀ ਬਿਨਾਂ ਆਧਾਰ ਕਾਰਡ ਦੇ ਬੱਚੇ ਦਾ ਪਾਸਪੋਰਟ ਬਣ ਸਕਦਾ ਹੈ? ਜਾਣੋ ਸਰਕਾਰੀ ਨਿਯਮ
Johnson baby powder : ਪਾਊਡਰ ਨਾਲ ਹੋਇਆ ਕੈਂਸਰ , ਕੇਸ ਬੰਦ ਕਰਨ ਲਈ ਜੌਨਸਨ ਬੇਬੀ ਦੇਵੇਗੀ 52 ਹਜ਼ਾਰ ਕਰੋੜ ਰੁਪਏ
Johnson baby powder : ਪਾਊਡਰ ਨਾਲ ਹੋਇਆ ਕੈਂਸਰ , ਕੇਸ ਬੰਦ ਕਰਨ ਲਈ ਜੌਨਸਨ ਬੇਬੀ ਦੇਵੇਗੀ 52 ਹਜ਼ਾਰ ਕਰੋੜ ਰੁਪਏ
Team India Coach Resign: ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਭਾਰਤੀ ਕੋਚ ਨੇ ਅਚਾਨਕ ਦਿੱਤਾ ਅਸਤੀਫਾ! IPL 2027 'ਚ ਇਸ ਫਰੈਂਚਾਇਜ਼ੀ ਦੀ ਸੰਭਾਲਣਗੇ ਕਮਾਨ...
ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਭਾਰਤੀ ਕੋਚ ਨੇ ਅਚਾਨਕ ਦਿੱਤਾ ਅਸਤੀਫਾ! IPL 2027 'ਚ ਇਸ ਫਰੈਂਚਾਇਜ਼ੀ ਦੀ ਸੰਭਾਲਣਗੇ ਕਮਾਨ...
Television Actress : 42 ਸਾਲ ਦੀ ਉਮਰ 'ਚ ਮਾਂ ਬਣੀ ਕਰਿਸ਼ਮਾ ਤੰਨਾ, ਪੁੱਤਰ ਨੂੰ ਦਿੱਤਾ ਜਨਮ
Television Actress : 42 ਸਾਲ ਦੀ ਉਮਰ 'ਚ ਮਾਂ ਬਣੀ ਕਰਿਸ਼ਮਾ ਤੰਨਾ, ਪੁੱਤਰ ਨੂੰ ਦਿੱਤਾ ਜਨਮ
Punjab News: ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਫ਼ਾਈ ਸੇਵਕਾਂ-ਸੀਵਰਮੈਨਾਂ ਦੀ 10,500 ਤੋਂ ਵਧ ਕੇ 20,520 ਰੁਪਏ ਹੋਏਗੀ ਤਨਖ਼ਾਹ; ਜਾਣੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਿਯਮ? ਹਰਜੋਤ ਬੈਂਸ ਬੋਲੇ...
ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਫ਼ਾਈ ਸੇਵਕਾਂ-ਸੀਵਰਮੈਨਾਂ ਦੀ 10,500 ਤੋਂ ਵਧ ਕੇ 20,520 ਰੁਪਏ ਹੋਏਗੀ ਤਨਖ਼ਾਹ; ਜਾਣੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਿਯਮ? ਹਰਜੋਤ ਬੈਂਸ ਬੋਲੇ...
UP News: 'ਦੋਵੇਂ ਜੀਜਿਆਂ ਨਾਲ ਸਨ ਪਤਨੀ ਦੇ ਨਾਜਾਇਜ਼ ਸਬੰਧ', ਰੋਕਿਆ ਤਾਂ ਪਤੀ ਦੇ ਖਾਣੇ 'ਚ ਮਿਲਾਇਆ ਜ਼ਹਿਰ
UP News: 'ਦੋਵੇਂ ਜੀਜਿਆਂ ਨਾਲ ਸਨ ਪਤਨੀ ਦੇ ਨਾਜਾਇਜ਼ ਸਬੰਧ', ਰੋਕਿਆ ਤਾਂ ਪਤੀ ਦੇ ਖਾਣੇ 'ਚ ਮਿਲਾਇਆ ਜ਼ਹਿਰ
ਪੰਜਾਬ 'ਚ ਲਗਾਤਾਰ 3 ਦਿਨ ਦੀਆਂ ਛੁੱਟੀਆਂ ! ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
ਪੰਜਾਬ 'ਚ ਲਗਾਤਾਰ 3 ਦਿਨ ਦੀਆਂ ਛੁੱਟੀਆਂ ! ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
ਸੁਹਾਗਰਾਤ ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
ਸੁਹਾਗਰਾਤ ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
Embed widget