ਚੰਡੀਗੜ੍ਹ: ਸੂਬੇ ‘ਚ ਕੋਰੋਨਾਵਾਇਰਸ (coronavirus) ਦਾ ਕਹਿਰ ਜਾਰੀ ਹੈ। ਇਸ ਦੇ ਨਾਲ ਹੀ ਬੇਹੱਦ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਕੋਰੋਨਾ ਸੰਕਰਮਿਤ (corona infection) ਵਲੋਂ ਆਪਣੇ ਘਰ ਦੀ ਛੱਤ ‘ਤੇ ਵਰ੍ਹੇਗੰਡ ਦੀ ਖੁਸ਼ੀ ‘ਚ ਪਾਰਟੀ ਕੀਤੀ ਗਈ ਸੀ। ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ (Chandigarh police) ਨੇ ਸੈਕਟਰ-32 ਦੇ ਸਰਕਾਰੀ ਹਸਪਤਾਲ ਦੇ ਵਾਰਡ ਸਰਵੈਂਟ ਖਿਲਾਫ ਐਫਆਈਆਰ ਦਰਜ ਕੀ ਲਈ ਹੈ।

ਚੰਡੀਗੜ ਦੇ ਸੈਕਟਰ 26 ਦੀ ਬਾਪੁਧਮ ਕਲੋਨੀ ਵਿੱਚ ਕੋਰੋਨਾ ਪੌਜ਼ੇਟਿਵ ਆਏ ਮਰੀਜ਼ ਦੇ ਖਿਲਾਫ ਅਪਰਾਧਿਕ ਕੇਸ ਦਰਜ ਕੀਤਾ ਗਿਆ। ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।



ਪੁਲਿਸ ਰਿਪੋਰਟ ਮੁਤਾਬਕ ਕਰਫਿਊ ਦੌਰਾਨ ਘਰ ‘ਚ ਪਾਰਟੀ ਕਰਨ ਲਈ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ 30 ਸਾਲਾ ਸੰਕਰਮਿਤ ਵਿਅਕਤੀ ਦੇ ਸੰਪਰਕ ‘ਚ ਆਉਣ ਨਾਲੇ ਹੋਰ 130 ਲੋਕਾਂ ਨੂੰ ਤੇ ਗੁਆਂਢ ਦੇ ਕਰੀਬ 12 ਘਰਾਂ ਦੇ ਲੋਕਾਂ ਨੂੰ ਵੀ ਕੁਆਰੰਟਿਨ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ 30 ਲੋਕਾਂ ਦੇ ਸੈਂਪਲ ਵੀ ਲਏ ਗਏ ਹਨ। ਦੱਸ ਦਈਏ ਕਿ ਚੰਡੀਗੜ੍ਹ ‘ਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ ਵਧ ਕੇ 28 ਹੋ ਗਈ ਹੈ, ਜਦਕਿ 14 ਮਰੀਜ਼ ਇਲਾਜ਼ ਤੋਂ ਬਾਅਦ ਠੀਕ ਵੀ ਹੋਏ ਹਨ।