ਪੜਚੋਲ ਕਰੋ

ਭਾਰਤ 'ਚ ਕੋਰੋਨਾ ਦਾ ਕਹਿਰ ਵਧਿਆ, 678 ਨਵੇਂ ਕੇਸ, 33 ਮੌਤਾਂ ਕੁੱਲ ਗਿਣਤੀ 6412

ਦੇਸ਼ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਨਿਰੰਤਰ ਵਧ ਰਹੀ ਹੈ। ਇਸ ਸਮੇਂ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 6412 ਹੋ ਗਈ ਹੈ।

ਮਨਵੀਰ ਕੌਰ ਰੰਧਾਵਾ ਚੰਡੀਗੜ੍ਹ/ਨਵੀਂ ਦਿੱਲੀ: ਦੇਸ਼ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਨਿਰੰਤਰ ਵਧ ਰਹੀ ਹੈ। ਇਸ ਸਮੇਂ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 6412 ਹੋ ਗਈ ਹੈ। ਇਨ੍ਹਾਂ ਵਿੱਚੋਂ ਸਰਗਰਮ ਮਰੀਜ਼ਾਂ ਦੀ ਗਿਣਤੀ 5709 ਹੈ ਤੇ ਕੁੱਲ 199 ਲੋਕਾਂ ਦੀ ਮੌਤ ਇਸ ਵਾਇਰਸ ਨਾਲ ਸੰਕਰਮਣ ਕਾਰਨ ਹੋਈ ਹੈ। ਹਾਲਾਂਕਿ 503 ਮਰੀਜ਼ ਇਸ ਬਿਮਾਰੀ ਤੋਂ ਠੀਕ ਵੀ ਹੋ ਚੁੱਕੇ ਹਨ। ਸਿਹਤ ਮੰਤਰਾਲੇ ਦੀ ਵੈੱਬਸਾਈਟ ਦੇ ਅਨੁਸਾਰ ਮਿਲੇ ਅੰਕੜਿਆਂ ਦੇ ਅਧਾਰ 'ਤੇ ਇਹ ਜਾਣਕਾਰੀ ਦਿੱਤੀ ਗਈ ਹੈ। ਭਾਰਤ ‘ਚ ਮਰੀਜ਼ਾਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ ਤੇ ਹੁਣ ਮਰੀਜ਼ ਬਹੁਤ ਤੇਜ਼ ਰਫ਼ਤਾਰ ਨਾਲ ਬਾਹਰ ਆ ਰਹੇ ਹਨ। ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 678 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂਕਿ ਕੱਲ੍ਹ ਸਵੇਰ ਤੋਂ ਕੁੱਲ 33 ਵਿਅਕਤੀਆਂ ਦੀਆਂ ਜਾਨਾਂ ਗਈਆਂ ਹਨ। ਸੂਬੇ ਮੁਤਾਬਕ ਡੇਟਾ: ਮਹਾਰਾਸ਼ਟਰ ਵਿੱਚ ਵੱਧ ਤੋਂ ਵੱਧ 1364 ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ ਅਤੇ ਸੂਬੇ ਵਿੱਚ 97 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਇੱਥੇ 125 ਲੋਕ ਠੀਕ ਹੋਏ ਹਨ। ਤਾਮਿਲਨਾਡੂ ਦੇ ਦੱਖਣੀ ਸੂਬੇ ‘ਚ ਇਸ ਸਮੇਂ ਕੋਵਿਡ-19 ਦੇ 834 ਮਰੀਜ਼ ਹਨ ਅਤੇ ਇੱਥੇ 8 ਵਿਅਕਤੀ ਮਰ ਚੁੱਕੇ ਹਨ। ਇਸ ਦੇ ਨਾਲ ਹੀ ਇਸ ਬਿਮਾਰੀ ਤੋਂ 21 ਲੋਕ ਠੀਕ ਹੋ ਗਏ ਹਨ। ਰਾਜਧਾਨੀ ਦਿੱਲੀ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 720 ਤੱਕ ਪਹੁੰਚ ਗਈ ਹੈ ਅਤੇ ਇੱਥੇ 12 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 25 ਵਿਅਕਤੀਆਂ ਦਾ ਇਲਾਜ ਕੀਤਾ ਗਿਆ ਹੈ। ਰਾਜਸਥਾਨ ‘ਚ ਕੋਰੋਨਾਵਾਇਰਸ ਦੇ 463 ਮਾਮਲੇ ਹੋ ਚੁੱਕੇ ਹਨ ਅਤੇ 3 ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਇਸ ਦੇ ਨਾਲ ਹੀ ਸੂਬੇ ਦੇ 21 ਵਿਅਕਤੀ ਠੀਕ ਵੀ ਹੋਏ ਹਨ। ਇਸ ਸਮੇਂ ਤਕ ਤੇਲੰਗਾਨਾ ‘ਚ 442 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਸ ਬਿਮਾਰੀ ਕਾਰਨ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। 35 ਲੋਕ ਠੀਕ ਹੋ ਗਏ ਹਨ। ਉੱਤਰ ਪ੍ਰਦੇਸ਼ ਵਿੱਚ 410 ਲੋਕ ਇਸ ਬਿਮਾਰੀ ‘ਚ ਫਸ ਚੁੱਕੇ ਹਨ ਤੇ 4 ਲੋਕਾਂ ਦੀ ਮੌਤ ਹੋ ਗਈ ਹੈ। ਇਸ ਮਹਾਮਾਰੀ ਕਾਰਨ ਇੱਥੇ ਹੁਣ ਤਕ 31 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਦੇ ਹੋਰ ਰਾਜਾਂ ਦੀ ਹਾਲਤ: ਦੇਸ਼ ‘ਚ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਬੇਹੱਦ ਚਿੰਤਾਜਨਕ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸ ਦੇ ਕਾਰਨ 14 ਅਪ੍ਰੈਲ ਤੱਕ ਜਾਰੀ ਲੌਕਡਾਊਨ ਨੂੰ ਥੋੜੇ ਸਮੇਂ ਲਈ ਵਧਾਇਆ ਜਾ ਸਕਦਾ ਹੈ। ਉੜੀਸਾ ਨੇ ਪਹਿਲਾਂ ਹੀ ਲੌਕਡਾਊਨ 30 ਅਪ੍ਰੈਲ ਤੱਕ ਵਧਾਉਣ ਦਾ ਐਲਾਨ ਕੀਤਾ ਹੈ।

ਟਾਪ ਹੈਡਲਾਈਨ

 Tarn Taran 'ਚ 55 ਕਰੋੜ ਦੀ ਹੈਰੋਇਨ ਬਰਾਮਦ, ਡਰੋਨ ਰਾਹੀਂ ਸੁੱਟੀ ਗਈ 10.9 ਕਿਲੋ ਨਸ਼ੇ ਦੀ ਖੇਪ
 Tarn Taran 'ਚ 55 ਕਰੋੜ ਦੀ ਹੈਰੋਇਨ ਬਰਾਮਦ, ਡਰੋਨ ਰਾਹੀਂ ਸੁੱਟੀ ਗਈ 10.9 ਕਿਲੋ ਨਸ਼ੇ ਦੀ ਖੇਪ
 Himachal 'ਚ ਵਿਆਹ ਦੇ ਕੁਝ ਘੰਟਿਆਂ ਬਾਅਦ ਹੀ ਪੰਜਾਬ ਦੀ ਕੁੜੀ ਨੇ ਚਾੜ ਦਿੱਤਾ ਚੰਨ , ਰਾਤ ਨੂੰ ਪੈ ਗਈਆਂ ਭਾਜੜਾਂ 
 Himachal 'ਚ ਵਿਆਹ ਦੇ ਕੁਝ ਘੰਟਿਆਂ ਬਾਅਦ ਹੀ ਪੰਜਾਬ ਦੀ ਕੁੜੀ ਨੇ ਚਾੜ ਦਿੱਤਾ ਚੰਨ , ਰਾਤ ਨੂੰ ਪੈ ਗਈਆਂ ਭਾਜੜਾਂ 
Pathankot 'ਚ ਜੰਮੂ ਤੋਂ ਹਰਿਦੁਆਰ ਜਾ ਰਹੀ ਲਗਜ਼ਰੀ ਬੱਸ ਪਲਟੀ, 57 ਯਾਤਰੀਆਂ ਵਿੱਚੋਂ 16 ਜ਼ਖ਼ਮੀ, 2 ਦੀ ਹਾਲਤ ਗੰਭੀਰ
Pathankot 'ਚ ਜੰਮੂ ਤੋਂ ਹਰਿਦੁਆਰ ਜਾ ਰਹੀ ਲਗਜ਼ਰੀ ਬੱਸ ਪਲਟੀ, 57 ਯਾਤਰੀਆਂ ਵਿੱਚੋਂ 16 ਜ਼ਖ਼ਮੀ, 2 ਦੀ ਹਾਲਤ ਗੰਭੀਰ
America ਤੋਂ ਆਈ ਦੁਖਦਾਈ ਖ਼ਬਰ, 4 ਸਾਲ ਪਹਿਲਾਂ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ 
America ਤੋਂ ਆਈ ਦੁਖਦਾਈ ਖ਼ਬਰ, 4 ਸਾਲ ਪਹਿਲਾਂ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ 

ਵੀਡੀਓਜ਼

ਰਾਜਪੁਰਾ ਮੀਂਹ 'ਚ ਡੁੱਬਿਆ! ਅੰਡਰਬ੍ਰਿਜ ਬਣਿਆ ਤਲਾਬ, ਕਿਲੋਮੀਟਰਾਂ ਲੰਮਾ ਜਾਮ
ਦੋਸਤ ਦੇ ਘਰ ਖੇਡਣ ਗਏ ਬੱਚੇ , ਅਚਾਨਕ ਹੋ ਗਏ ਗਾਇਬ
ਲੀਡਰਾਂ ਦੀ ਮਹਿਫ਼ਲ 'ਚ ਸਦੀਕ ਨੇ ਬੰਨ੍ਹਿਆ ਸਮਾਂ!
ਕਾਂਗਰਸ ਦਾ ਕਲੇਸ਼ ਹੋਵੇਗਾ ਖ਼ਤਮ? ਚੰਨੀ-ਬਘੇਲ ਮੀਟਿੰਗ ਤੇ ਬੋਲੇ ਰਾਜਾ ਵੜਿੰਗ
ਬਾਰਿਸ਼ ਨੇ ਡੋਬਿਆ ਸ਼ਹਿਰ ! ਸਕੂਲਾਂ 'ਚ ਭਰਿਆ ਪਾਣੀ, ਬੱਚੇ ਹੋਏ ਪਰੇਸ਼ਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਅੰਧਵਿਸ਼ਵਾਸ ਜਾਂ ਇਸ ਦੇ ਪਿੱਛੇ ਹੈ ਕੋਈ ਵਿਗਿਆਨ ?
Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਅੰਧਵਿਸ਼ਵਾਸ ਜਾਂ ਇਸ ਦੇ ਪਿੱਛੇ ਹੈ ਕੋਈ ਵਿਗਿਆਨ ?
ਕਾਲੇ ਲਹਿੰਗੇ 'ਚ ਜਾਹਨਵੀ ਕਪੂਰ ਨੇ ਢਾਹਿਆ ਕਹਿਰ, ਹਰ ਅਦਾ 'ਤੇ ਫਿਦਾ ਹੋਏ ਫੈਨਜ਼, ਵੇਖੋ ਤਸਵੀਰਾਂ
ਕਾਲੇ ਲਹਿੰਗੇ 'ਚ ਜਾਹਨਵੀ ਕਪੂਰ ਨੇ ਢਾਹਿਆ ਕਹਿਰ, ਹਰ ਅਦਾ 'ਤੇ ਫਿਦਾ ਹੋਏ ਫੈਨਜ਼, ਵੇਖੋ ਤਸਵੀਰਾਂ
LPG ਸਿਲੰਡਰ ਟ੍ਰਾਂਸਫਰ ਦੇ ਨਿਯਮ ਬਦਲੇ, ਜਾਣੋ ਨਵਾਂ ਅਪਡੇਟ ਅਤੇ ਅੱਜ ਦੇ ਤਾਜ਼ਾ ਰੇਟ
LPG ਸਿਲੰਡਰ ਟ੍ਰਾਂਸਫਰ ਦੇ ਨਿਯਮ ਬਦਲੇ, ਜਾਣੋ ਨਵਾਂ ਅਪਡੇਟ ਅਤੇ ਅੱਜ ਦੇ ਤਾਜ਼ਾ ਰੇਟ
Bank Holiday : ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ ! ਅਗਲੇ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ ,ਵੇਖੋ ਪੂਰਾ ਸ਼ਡਿਊਲ  
Bank Holiday : ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ ! ਅਗਲੇ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ ,ਵੇਖੋ ਪੂਰਾ ਸ਼ਡਿਊਲ  
 AI in Wrong Hands :  ਜਿਸ ਗੱਲ ਦਾ ਡਰ ਸੀ, ਉਹੀ ਹੋਇਆ! AI ਗਲਤ ਹੱਥਾਂ ਵਿੱਚ, ਰਿਪੋਰਟ ਨੇ ਵਧਾਈ ਚਿੰਤਾ
 AI in Wrong Hands :  ਜਿਸ ਗੱਲ ਦਾ ਡਰ ਸੀ, ਉਹੀ ਹੋਇਆ! AI ਗਲਤ ਹੱਥਾਂ ਵਿੱਚ, ਰਿਪੋਰਟ ਨੇ ਵਧਾਈ ਚਿੰਤਾ
SAD News: ਸੰਗੀਤ ਜਗਤ 'ਚ ਪਸਰਿਆ ਮਾਤਮ, ਦਿੱਗਜ ਗਾਇਕਾ ਦੀ ਮੌਤ ਨਾਲ ਸਦਮੇ 'ਚ ਪਰਿਵਾਰ; ਅਚਾਨਕ ਰੁਕੇ ਸਾਹ...
SAD News: ਸੰਗੀਤ ਜਗਤ 'ਚ ਪਸਰਿਆ ਮਾਤਮ, ਦਿੱਗਜ ਗਾਇਕਾ ਦੀ ਮੌਤ ਨਾਲ ਸਦਮੇ 'ਚ ਪਰਿਵਾਰ; ਅਚਾਨਕ ਰੁਕੇ ਸਾਹ...
Cloud Burst: ਅਚਾਨਕ ਫਟਿਆ ਬੱਦਲ, ਮੱਚ ਗਈ ਤਬਾਹੀ! ਘਰਾਂ ਤੇ ਹੋਟਲਾਂ 'ਚ ਵੜ੍ਹਿਆ ਪਾਣੀ; ਪ੍ਰਸ਼ਾਸਨ ਨੇ ਜਨਤਾ ਨੂੰ ਕੀਤਾ ਅਲਰਟ...
ਅਚਾਨਕ ਫਟਿਆ ਬੱਦਲ, ਮੱਚ ਗਈ ਤਬਾਹੀ! ਘਰਾਂ ਤੇ ਹੋਟਲਾਂ 'ਚ ਵੜ੍ਹਿਆ ਪਾਣੀ; ਪ੍ਰਸ਼ਾਸਨ ਨੇ ਜਨਤਾ ਨੂੰ ਕੀਤਾ ਅਲਰਟ...
SAD News: ਖੇਡ ਜਗਤ 'ਚ ਪਸਰਿਆ ਮਾਤਮ, ਸਟਾਰ ਖਿਡਾਰੀ ਦੀ 25 ਸਾਲ ਦੀ ਉਮਰ 'ਚ ਮੌਤ; ਪਰਿਵਾਰ ਸਣੇ ਸਦਮੇ 'ਚ ਫੈਨਜ਼...
ਖੇਡ ਜਗਤ 'ਚ ਪਸਰਿਆ ਮਾਤਮ, ਸਟਾਰ ਖਿਡਾਰੀ ਦੀ 25 ਸਾਲ ਦੀ ਉਮਰ 'ਚ ਮੌਤ; ਪਰਿਵਾਰ ਸਣੇ ਸਦਮੇ 'ਚ ਫੈਨਜ਼...
Embed widget