ਜਲੰਧਰ: ਕੋਰੋਨਾਵਾਇਰਸ ਫੈਲਣ ਦੌਰਾਨ ਮੈਡੀਕਲ ਸਟਾਫ ਦੀ ਘਾਟ ਕਾਰਨ ਸਰਕਾਰ ਨੇ ਜਲੰਧਰ 'ਚ ਵਲੰਟੀਅਰ ਮੈਡੀਕਲ ਸਟਾਫ ਦੀ ਭਰਤੀ ਕੀਤਾ ਸੀ। ਇਨ੍ਹਾਂ ਨੂੰ ਮਈ ਮਹੀਨੇ ਤੋਂ ਤਾਨਖਾਹ ਨਹੀਂ ਦਿੱਤੀ ਗਈ। ਇਨ੍ਹਾਂ 'ਚ ਡਾਕਟਰ, ਨਰਸਾਂ, ਫਾਰਮੇਸੀ ਅਫਸਰ ਤੇ ਸਹਾਇਕ ਸਟਾਫ ਸ਼ਾਮਲ ਹੈ। ਇਹ ਕੋਵਿਡ ਕੇਅਰ ਸੈਂਟਰ ਮੈਰੀਟੋਰੀਓਸ ਸਕੂਲ, ਸਿਵਲ ਹਸਪਤਾਲ ਤੇ ਬਾਕੀ ਕੋਰੋਨਾ ਸੈਂਟਰ 'ਚ ਕੰਮ ਕਰ ਰਹੇ ਹਨ। ਵਲੰਟੀਅਰ ਸਟਾਫ ਨੇ ਆਪਣੀ ਜਾਨ 'ਤੇ ਖੇਡ ਕੇ ਮਰੀਜ਼ਾਂ ਦੀ ਸੇਵਾ ਕੀਤੀ।
ਸਟਾਫ ਨੇ ਦੱਸਿਆ ਕਿ ਗਰਮੀ 'ਚ ਪੀਪੀਈ ਕਿੱਟ ਪਾ ਕੇ ਕੰਮ ਕਰਨਾ ਬਹੁਤ ਔਖਾ ਹੈ। ਵਾਰ-ਵਾਰ ਪ੍ਰਸ਼ਾਸ਼ਨ ਨੂੰ ਬੇਨਤੀ ਕਰਨ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਹੁਣ ਘਰ ਦਾ ਖਰਚਾ ਚਲਾਉਣਾ ਔਖਾ ਹੋ ਗਿਆ ਹੈ। ਕੋਰੋਨਾ ਖਤਮ ਕਰਨ ਲਈ ਕੰਮ ਕਰਨ ਕਾਰਨ ਗਵਾਂਢੀ ਤੇ ਰਿਸ਼ਤੇਦਾਰ ਵੀ ਉਨ੍ਹਾਂ ਤੋਂ ਦੂਰੀ ਬਣਾਉਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਜੁਆਈਨਿੰਗ ਸਮੇਂ ਸਾਰੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਮਨ੍ਹਾ ਕੀਤਾ ਸੀ, ਪਰ ਫਿਰ ਵੀ ਉਨ੍ਹਾਂ ਸੇਵਾ ਦੀ ਭਾਵਨਾ ਕਾਰਨ ਆਪਣੇ ਆਪ ਨੂੰ ਇਸ ਕੰਮ 'ਚ ਲਾ ਦਿੱਤਾ।
ਸੰਕਟ ਦੀ ਘੜੀ 'ਚ ਕੰਮ ਆਉਣ ਵਾਲਿਆਂ ਨੂੰ ਸਰਕਾਰ ਭੁਲ ਗਈ, ਜਿਸ ਨੂੰ ਲੈ ਕੇ ਉਨ੍ਹਾਂ ਦੇ ਮਨ 'ਚ ਨਿਰਾਸ਼ਾ ਹੈ। ਕੇਂਦਰ ਸਰਕਾਰ ਅਤੇ ਸੁਪਰੀਮ ਕੋਰਟ ਨੇ ਵੀ ਸੂਬਿਆਂ ਨੂੰ ਕੋਰੋਨਾ ਵਾਰੀਅਰਸ ਨੂੰ ਸਮੇਂ ਸਿਰ ਤਾਨਖਾਹ ਦੇਣ ਦੇ ਨਿਰਦੇਸ਼ ਦਿੱਤੇ ਹਨ ਜਿਨ੍ਹਾਂ ਦੀ ਪੰਜਾਬ ਸਰਕਾਰ ਉਲੰਘਣਾ ਕਰ ਰਹੀ ਹੈ। ਸਟਾਫ ਨੇ ਦੱਸਿਆ ਕਿ ਇਸ ਸਭ ਤੋਂ ਨਿਰਾਸ਼ ਹੋ ਕੇ ਉਹ ਆਪਨ ਆਵਾਜ਼ ਬੁਲੰਦ ਕਰ ਰਹੇ ਹਨ। ਜੇ ਅਜੇ ਵੀ ਉਨ੍ਹਾਂ ਦੀਆਂ ਮੰਗਾਂ ਨਾ ਮੰਨਿਆ ਗਈਆਂ ਤਾਂ ਉਹ ਕੋਈ ਸਖ਼ਤ ਕਦਮ ਚੁੱਕਣ ਨੂੰ ਮਜਬੂਰ ਹੋਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਔਖੀ ਘੜੀ 'ਚ ਕੰਮ ਕਰਨ ਵਾਲਿਆਂ ਨੂੰ ਭੁੱਲੀ ਸਰਕਾਰ, ਕੋਰੋਨਾ ਵਾਰੀਅਰਜ਼ ਨੂੰ ਕਿਉਂ ਨਹੀਂ ਮਿਲ ਰਹੀ ਤਨਖਾਹ?
ਏਬੀਪੀ ਸਾਂਝਾ
Updated at:
22 Sep 2020 01:36 PM (IST)
ਕੋਰੋਨਾਵਾਇਰਸ ਫੈਲਣ ਦੌਰਾਨ ਮੈਡੀਕਲ ਸਟਾਫ ਦੀ ਘਾਟ ਕਾਰਨ ਸਰਕਾਰ ਨੇ ਜਲੰਧਰ 'ਚ ਵਲੰਟੀਅਰ ਮੈਡੀਕਲ ਸਟਾਫ ਦੀ ਭਰਤੀ ਕੀਤਾ ਸੀ। ਇਨ੍ਹਾਂ ਨੂੰ ਮਈ ਮਹੀਨੇ ਤੋਂ ਤਾਨਖਾਹ ਨਹੀਂ ਦਿੱਤੀ ਗਈ। ਇਨ੍ਹਾਂ 'ਚ ਡਾਕਟਰ, ਨਰਸਾਂ, ਫਾਰਮੇਸੀ ਅਫਸਰ ਤੇ ਸਹਾਇਕ ਸਟਾਫ ਸ਼ਾਮਲ ਹੈ।
- - - - - - - - - Advertisement - - - - - - - - -