ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਕੋਰੋਨਾਵਾਇਰਸ ਕਰਕੇ ਹੋਏ ਲੌਕਡਾਊਨ ‘ਚ 18 ਮਾਰਚ ਤੋਂ ਲੈ ਕੇ ਹੁਣ ਤਕ ਭਾਰਤ ਦੀ ਰੋਜ਼ਾਨਾ ਬਿਜਲੀ ਦੀ ਖਪਤ ਦਸ ਦਿਨਾਂ ਤੋਂ ਵੀ ਘੱਟ ਸਮੇਂ ‘ਚ 26 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਪਾਵਰ ਸਿਸਟਮ ਆਪ੍ਰੇਸ਼ਨ ਕਾਰਪੋਰੇਸ਼ਨ (ਪੋਸੋਕੋ) ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਵਿੱਚ ਇਹ ਗਿਰਾਵਟ ਵੇਖਣ ਨੂੰ ਮਿਲੀ। ਇਹ ਕੋਰੋਨਾਵਾਇਰਸ ਦੇ ਫੈਲਣ ਦੇ ਬਾਅਦ ਆਰਥਿਕ ਗਤੀਵਿਧੀਆਂ ਵਿੱਚ ਆਈ ਗਿਰਾਵਟ ਕਰਕੇ ਹੋਇਆ ਹੈ।
ਗਿਰਾਵਟ ਨੇ ਸਪਾਟ ਪਾਵਰ ਦੀਆਂ ਕੀਮਤਾਂ ਨੂੰ ਦੋ ਸਾਲਾਂ ਤੋਂ ਵੀ ਘੱਟ ਸਮੇਂ ‘ਚ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਲਿਆ ਹੈ ਅਤੇ ਇਸ ਕਾਰਨ ਹੋਰ ਵਿੱਤੀ ਪਰੇਸ਼ਾਨੀਆਂ ਦਾ ਸਾਹਮਣਾਵੀ ਕਰਨਾ ਪੈ ਸਕਦਾ ਹੈ। ਪੋਸਕੋ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਨੇ ਦੱਸਿਆ ਕਿ ਬਿਜਲੀ ਮੰਤਰਾਲੇ ਦੀ ਅਗਵਾਈ ਹੇਠ ਚੱਲ ਰਹੇ ਰਾਜ ਉਦਯੋਗ ਨੇ ਦੇਸ਼ ਦੀ ਸਮੁੱਚੀ ਊਰਜਾ ਦੀ ਖਪਤ ਨੂੰ 18 ਮਾਰਚ ਨੂੰ 3,586 ਗੀਗਾਵਾਟ ਅਵਰ (GWh) ਤੋਂ ਘਟ ਕੇ ਵੀਰਵਾਰ ਨੂੰ 2,652 ਗੀਗਾਵਾਟ ਕਰ ਦਿੱਤਾ। ਇਸ ਸਮੇਂ ਦੌਰਾਨ ਰੋਜ਼ਾਨਾ ਊਰਜਾ ਦੀ ਖਪਤ ਵਿੱਚ 15% ਤੋਂ 26% ਤਕ ਦੀ ਗਿਰਾਵਟ ਹੋ ਗਈ ਹੈ।
ਕੋਰੋਨਵਾਇਰਸ ਮਹਾਮਾਰੀ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਪਿਛਲੇ ਮੰਗਲਵਾਰ ਨੂੰ 21 ਦਿਨਾਂ ਰਾਸ਼ਟਰੀ ਲੌਕਡਾਊਨ ਦਾ ਐਲਾਨ ਕੀਤਾ ਗਿਆ। ਦੱਸ ਦਈਏ ਕਿ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਊਰਜਾ ਖਪਤਕਾਰ ਦੇਸ਼ ਹੈ, ਪਰ ਪਿਛਲੇ ਕੁਝ ਦਿਨਾਂ ਤੋਂ ਭਾਰਤ ਵਿੱਚ ਬਿਜਲੀ ਦੀ ਮੰਗ ਘਟ ਰਹੀ ਹੈ।
ਡਿਲੋਇਟ ਇੰਡੀਆ ਦੇ ਸਹਿਭਾਗੀ ਸ਼ੁਭ੍ਰਾਂਸ਼ੁ ਪਟਨਾਇਕ ਨੇ ਦੱਸਿਆ ਕਿ ਲੌਕਡਾਊਨ ਦਾ ਪੂਰਾ ਅਸਰ ਹੁਣ ਊਰਜਾ ਦੀ ਖਪਤ 'ਤੇ ਦਿਖਾਈ ਦੇ ਰਿਹਾ ਹੈ ਪਰ ਬਿਜਲੀ ਦੀ ਖਪਤ ਮੌਜੂਦਾ ਪੱਧਰ ਤੋਂ ਵੀ ਘੱਟ ਜਾਣ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ, “ਇਹ ਗਿਰਾਵਟ ਮੁੱਖ ਤੌਰ ‘ਤੇ ਉਦਯੋਗਿਕ ਅਤੇ ਵਪਾਰਕ ਬੰਦ ਹੋ ਜਾਣ ਕਾਰਨ ਹੈ। ਅਸੀਂ ਪੂਰਾ ਪ੍ਰਭਾਵ ਵੇਖ ਰਹੇ ਹਾਂ।"
ਇਸ ਦੇ ਨਾਲ ਹੀ ਐਸਬੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਰੇ ਬੈਂਕਾਂ ਦੀਆਂ 80% ਬ੍ਰਾਂਚਾਂ ਲੌਕਡਾਊਨ ਵਿੱਚ ਵੀ ਖੋਲ੍ਹੀਆਂ ਗਈਆਂ ਸੀ। ਪਰ ਹਰ ਬੈਂਕ ‘ਚ ਔਸਤਨ 15-20 ਲੋਕ ਪਹੁੰਚ ਰਹੇ ਹਨ। ਇਸਦੇ ਬਾਅਦ ਬੈਂਕਾਂ ਨੇ ਆਰਬੀਆਈ ਨੂੰ ਲਿਖਿਆ ਹੈ ਕਿ ਬ੍ਰਾਂਚਾਂ ਵਿੱਚ ਗਤੀਵਿਧੀਆਂ ਘੱਟ ਗਈਆਂ ਹਨ। ਨਾ ਹੀ ਆਰਟੀਜੀਐਸ ਅਤੇ ਨਾ ਹੀ ਚੈੱਕ ਕਲੀਅਰਿੰਗ ਹੋ ਰਹੀ ਹੈ। ਈਐਸਆਈ ਅਤੇ ਈਐਮਆਈ ਲਈ ਜੈਨਰੇਟ ਹੋਣ ਵਾਲੀ ਕਲੀਅਰਿੰਗ ਵੀ ਮੁੰਬਈ ਤੋਂ ਹੀ ਕੀਤੀ ਜਾਂਦੀ ਹੈ।
ਕੋਰੋਨਾਵਾਇਰਸ ਦਾ ਪ੍ਰਭਾਵ: ਦਸ ਦਿਨਾਂ ‘ਚ ਭਾਰਤ ਦੀ ਊਰਜਾ ਦੀ ਖਪਤ ਵਿੱਚ ਆਈ 26 ਪ੍ਰਤੀਸ਼ਤ ਦੀ ਗਿਰਾਵਟ, ਬੈਂਕਾਂ ਦੀ ਬ੍ਰਾਂਚ ‘ਚ ਵੀ ਘੱਟ ਆ ਰਹੇ ਲੋਕ
ਏਬੀਪੀ ਸਾਂਝਾ
Updated at:
28 Mar 2020 03:37 PM (IST)
ਲੌਕਡਾਊਨ ਕਾਰਨ ਬਿਜਲੀ ਦੀ ਮੰਗ ‘ਚ ਭਾਰੀ ਕਮੀ ਆਈ ਹੈ ਅਤੇ ਬਿਜਲੀ ਖੇਤਰ ਨੂੰ ਇਸ ਨਾਲ ਝਟਕਾ ਲੱਗ ਸਕਦਾ ਹੈ। ਬੈਂਕਾਂ ਨੇ ਆਰਬੀਆਈ ਨੂੰ ਲਿਖਿਆ – ਬ੍ਰਾਂਚਜ਼ ‘ਚ ਗਤੀਵਿਧੀਆਂ ਘਟੀਆਂ ਹਨ, ਨਾ ਤਾਂ ਆਰਟੀਜੀਐਸ ਹੋ ਰਿਹਾ ਹੈ, ਅਤੇ ਨਾ ਹੀ ਚੈੱਕ ਕਲੀਅਰਿੰਗ ਹੋ ਰਹੀ ਹੈ।
- - - - - - - - - Advertisement - - - - - - - - -