Coronavirus Live Updates: ਕੋਰੋਨਾ ਦਾ ਚੀਨ ਵਿੱਚ ਕਹਿਰ, ਭਾਰਤ ਸਰਕਾਰ ਵੀ ਚੌਕਸ, ਪੀਐਮ ਮੋਦੀ ਬੋਲੇ, ਤਿਉਹਾਰਾਂ ਦਾ ਅਨੰਦ ਲਵੋ ਪਰ ਵਰਤੋ ਸਾਵਧਾਨੀ
Coronavirus updates Live 26 December 2022: ਦੁਨੀਆ ਵਿੱਚ ਕੋਰੋਨਾ ਦਾ ਦਹਿਸ਼ਤ ਵਧਦੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਵਿੱਚ ਕੋਰੋਨਾ ਕਰਕੇ ਹਾਲਾਤ ਵਿਗੜਦੇ ਜਾ ਰਹੇ ਹਨ। ਉਂਝ ਭਾਰਤ ਵਿੱਚ ਅਜੇ ਰਾਹਤ ਦੀ ਖਬਰ ਹੈ।
ਹੁਣ ਤੱਕ ਦੇਸ਼ ਵਿੱਚ ਕੁੱਲ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 4,41,43,179 ਹੋ ਗਈ ਹੈ, ਜਦੋਂ ਕਿ ਮੌਤ ਦਰ 1.19 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਦੇਸ਼ ਵਿੱਚ ਹੁਣ ਤੱਕ ਕੋਵਿਡ ਵੈਕਸੀਨ ਦੀਆਂ 220.05 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
25 ਦਸੰਬਰ ਨੂੰ ਪੰਜਾਬ ਭਰ ਵਿੱਚ ਕੁੱਲ 5497 ਕੋਵਿਡ ਨਮੂਨੇ ਲਏ ਗਏ ਸਨ। ਇਨ੍ਹਾਂ ਵਿੱਚੋਂ 5140 ਲੋਕਾਂ ਦੀ ਕੋਵਿਡ ਲਈ ਜਾਂਚ ਕੀਤੀ ਗਈ। 25 ਦਸੰਬਰ ਨੂੰ, ਕੁੱਲ 6 ਨਵੇਂ ਕੋਵਿਡ ਮਰੀਜ਼ਾਂ ਦੇ ਨਾਲ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 37 ਹੋ ਗਈ ਹੈ।
ਪੰਜਾਬ ਦੇ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਕੋਵਿਡ ਟੈਸਟ ਕੀਤੇ ਗਏ ਹਨ, ਉਨ੍ਹਾਂ ਵਿੱਚੋਂ ਜਲੰਧਰ ਵਿੱਚ 906, ਲੁਧਿਆਣਾ ਵਿੱਚ 632, ਅੰਮ੍ਰਿਤਸਰ ਵਿੱਚ 570, ਤਰਨਤਾਰਨ ਵਿੱਚ 460 ਅਤੇ ਹੁਸ਼ਿਆਰਪੁਰ ਵਿੱਚ 391 ਵਿਅਕਤੀਆਂ ਦੇ ਟੈਸਟ ਕੀਤੇ ਗਏ ਹਨ। ਇਸ ਤੋਂ ਇਲਾਵਾ ਪਠਾਨਕੋਟ ਵਿੱਚ 262 ਅਤੇ ਰੋਪੜ ਵਿੱਚ 289 ਲੋਕਾਂ ਦਾ ਕੋਵਿਡ ਟੈਸਟ ਕੀਤਾ ਗਿਆ। ਪਰ ਪੰਜਾਬ ਦੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ, ਕੋਵਿਡ ਟੈਸਟਿੰਗ ਦਾ ਅੰਕੜਾ 105 ਤੋਂ 177 ਤੱਕ ਹੈ।
ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ ਦਿਨ ਕੋਰੋਨਾ ਦੇ 221 ਮਾਮਲੇ ਦਰਜ ਕੀਤੇ ਗਏ ਸਨ। ਪਿਛਲੇ 24 ਘੰਟਿਆਂ ਵਿੱਚ ਕੇਸਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਹਾਲਾਂਕਿ ਦੇਸ਼ 'ਚ ਲਗਾਤਾਰ ਕੋਰੋਨਾ ਟੈਸਟਿੰਗ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) 'ਤੇ ਵਿਦੇਸ਼ਾਂ ਤੋਂ ਪਰਤਣ ਵਾਲੇ ਲੋਕਾਂ ਲਈ ਬੇਤਰਤੀਬੇ ਕੋਵਿਡ ਟੈਸਟ ਵੀ ਕੀਤੇ ਜਾ ਰਹੇ ਹਨ।
ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਜਿੱਥੇ 50 ਤੋਂ ਘੱਟ ਕੋਵਿਡ ਟੈਸਟ ਕੀਤੇ ਗਏ ਹਨ। ਇਨ੍ਹਾਂ ਵਿੱਚ ਫਾਜ਼ਿਲਕਾ ਦੇ 28, ਮਲੇਰਕੋਟਲਾ ਦੇ 12, ਮਾਨਸਾ ਦੇ 26, ਸੰਗਰੂਰ ਦੇ 39 ਅਤੇ ਐਸਬੀਐਸ ਨਗਰ ਦੇ 39 ਸ਼ਾਮਲ ਹਨ। ਜ਼ਿਲ੍ਹਾ ਫਾਜ਼ਿਲਕਾ ਵਿੱਚ ਕੋਵਿਡ ਟੈਸਟਿੰਗ ਲਗਾਤਾਰ ਘਟਾਈ ਜਾ ਰਹੀ ਹੈ। ਇਸ ਤੋਂ ਇਲਾਵਾ ਸੰਗਰੂਰ ਅਤੇ ਕੁਝ ਹੋਰ ਜ਼ਿਲ੍ਹਿਆਂ ਵਿੱਚ ਕੋਵਿਡ ਟੈਸਟਿੰਗ ਦੀ ਪ੍ਰਕਿਰਿਆ ਤਸੱਲੀਬਖਸ਼ ਨਹੀਂ ਰਹੀ।
ਕੋਰੋਨਾ ਨੂੰ ਲੈ ਕੇ ਕੇਂਦਰ ਵੱਲੋਂ ਜਾਰੀ ਹਦਾਇਤਾਂ 'ਤੇ ਦੇਸ਼ ਦੀਆਂ ਸਾਰੀਆਂ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਅਲਰਟ ਮੋਡ 'ਤੇ ਹਨ। ਪੰਜਾਬ ਸਰਕਾਰ ਵੀ ਕੋਵਿਡ ਦੀ ਰੋਕਥਾਮ ਲਈ ਯਤਨਾਂ ਵਿੱਚ ਲੱਗੀ ਹੋਈ ਹੈ ਪਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅਜੇ ਵੀ ਕੋਵਿਡ ਟੈਸਟਿੰਗ ਔਸਤ ਤੋਂ ਘੱਟ ਹੋ ਰਹੀ ਹੈ। 25 ਦਸੰਬਰ ਨੂੰ, ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਕੋਵਿਡ ਟੈਸਟਿੰਗ ਨੂੰ ਘਟਾ ਕੇ 50 ਤੋਂ ਘੱਟ ਕਰ ਦਿੱਤਾ ਗਿਆ ਸੀ। ਜਦੋਂ ਕਿ 5 ਜ਼ਿਲ੍ਹਿਆਂ ਵਿੱਚ 6 ਨਵੇਂ ਕੋਵਿਡ ਮਰੀਜ਼ ਪਾਏ ਗਏ ਹਨ। ਇਨ੍ਹਾਂ ਵਿੱਚੋਂ 2 ਕੋਵਿਡ ਮਰੀਜ਼ ਪਟਿਆਲਾ ਵਿੱਚ, 1-1 ਕੋਵਿਡ ਮਰੀਜ਼ ਅੰਮ੍ਰਿਤਸਰ, ਬਠਿੰਡਾ, ਮੁਕਤਸਰ ਅਤੇ ਐਸ.ਏ.ਐਸ ਨਗਰ ਵਿੱਚ ਪਾਏ ਗਏ ਹਨ। ਪਟਿਆਲਾ ਵਿੱਚ 130 ਲੋਕਾਂ ਦੀ ਕੋਵਿਡ ਜਾਂਚ ਕੀਤੀ ਗਈ।
ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 196 ਨਵੇਂ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਦਿਨ ਇੱਕ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ। ਐਕਟਿਵ ਕੇਸ ਮਾਮੂਲੀ ਘਟ ਕੇ 3,428 ਹੋ ਗਏ ਹਨ। ਕੋਵਿਡ ਮਾਮਲਿਆਂ ਦੀ ਕੁੱਲ ਗਿਣਤੀ 4.46 ਕਰੋੜ (4,46,77,302) ਹੋ ਗਈ ਹੈ।
ਚੀਨ ਤੋਂ ਬਾਅਦ ਜਾਪਾਨ ਵਿੱਚ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਾਪਾਨ ਟਾਈਮਜ਼ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਜਾਪਾਨ ਵਿੱਚ ਕੋਵਿਡ ਦੇ 177,739 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 292 ਲੋਕਾਂ ਦੀ ਮੌਤ ਹੋ ਗਈ। ਜਾਪਾਨ ਦੇ ਸਿਹਤ ਮੰਤਰਾਲੇ ਦੇ ਅਨੁਸਾਰ, ਬੁੱਧਵਾਰ ਨੂੰ ਟੋਕੀਓ ਵਿੱਚ ਕੋਰੋਨਾ ਦੇ 15,403 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
ਚੀਨ ਦੇ ਅਧਿਕਾਰਤ ਅੰਕੜਿਆਂ ਵਿੱਚ ਕਿਹਾ ਗਿਆ ਹੈ ਕਿ ਦੇਸ਼ ਨੇ ਕੋਵਿਡ ਪਾਬੰਦੀਆਂ ਹਟਾਉਣ ਤੋਂ ਬਾਅਦ ਸਿਰਫ ਛੇ ਮੌਤਾਂ ਹੋਈਆਂ ਹਨ। ਪਰ, ਚੀਨ ਵਿਚ ਹਕੀਕਤ ਸਰਕਾਰੀ ਅੰਕੜਿਆਂ ਨਾਲੋਂ ਜ਼ਿਆਦਾ ਡਰਾਉਣੀ ਬਣ ਗਈ ਹੈ। ਚੀਨ 'ਚ ਕੋਰੋਨਾ ਕਾਰਨ ਕਰੀਬ 10 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ। ਮਾਹਰਾਂ ਦੇ ਅਨੁਸਾਰ, ਚੀਨ ਦੀ ਜ਼ੀਰੋ ਕੋਵਿਡ ਨੀਤੀ ਤਬਦੀਲੀ ਨੂੰ ਰੋਕਣ ਵਿੱਚ ਅਸਫਲ ਰਹੀ ਹੈ।
ਕੋਰੋਨਾ ਦੇ BF.7 ਵੇਰੀਐਂਟ ਨੇ ਚੀਨ ਵਿੱਚ ਖਲਬਲੀ ਮਚਾ ਦਿੱਤੀ ਹੈ। ਚੀਨ 'ਚ ਕੋਰੋਨਾ ਦੇ ਭਿਆਨਕ ਦ੍ਰਿਸ਼ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਥੇ ਇਕ ਦਿਨ 'ਚ 3.7 ਕਰੋੜ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ। ਇਹ ਅੰਕੜਾ ਇੱਕ ਦਿਨ ਵਿੱਚ ਦੁਨੀਆ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਹੈ। ਇਸ ਦੇ ਨਾਲ ਹੀ ਚੀਨ ਵਿੱਚ 32 ਕਰੋੜ ਤੋਂ ਵੱਧ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਰਿਪੋਰਟਾਂ ਮੁਤਾਬਕ ਚੀਨ 'ਚ ਰੋਜ਼ਾਨਾ ਔਸਤਨ 20 ਮਿਲੀਅਨ ਮਾਮਲੇ ਆ ਰਹੇ ਹਨ। ਚੀਨ 'ਚ ਕੋਰੋਨਾ ਦੇ ਧਮਾਕੇ ਦੇ ਮੱਦੇਨਜ਼ਰ ਦੱਖਣੀ ਕੋਰੀਆ, ਬ੍ਰਾਜ਼ੀਲ ਤੇ ਜਾਪਾਨ 'ਚ ਅਲਰਟ ਜਾਰੀ ਕੀਤਾ ਗਿਆ ਹੈ।
ਪਿਛੋਕੜ
Coronavirus updates Live 26 December 2022: ਦੁਨੀਆ ਵਿੱਚ ਕੋਰੋਨਾ ਦਾ ਦਹਿਸ਼ਤ ਵਧਦੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਵਿੱਚ ਕੋਰੋਨਾ ਕਰਕੇ ਹਾਲਾਤ ਵਿਗੜਦੇ ਜਾ ਰਹੇ ਹਨ। ਉਂਝ ਭਾਰਤ ਵਿੱਚ ਅਜੇ ਰਾਹਤ ਦੀ ਖਬਰ ਹੈ। ਉਂਝ ਕੌਮਾਂਤਰੀ ਪੱਧਰ ਉੱਪਰ ਕੋਰੋਨਾ ਕੇਸ ਵਧਣ ਮਗਰੋਂ ਭਾਰਤ ਸਰਕਾਰ ਚੌਕਸ ਹੋ ਗਈ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ, ਕੋਵਿਡ ਵੈਕਸੀਨ ਦੀਆਂ 220 ਕਰੋੜ ਤੋਂ ਵੱਧ ਖੁਰਾਕਾਂ ਦੇਣ ਤੇ 400 ਖਰਬ ਡਾਲਰ ਦੀ ਬਰਾਮਦ ਦੇ ਅੰਕੜੇ ਨੂੰ ਛੂਹਣ ਜਿਹੀਆਂ ਉਪਲਬਧੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਲ 2022 ਦੀਆਂ ਇਨ੍ਹਾਂ ਵੱਖ-ਵੱਖ ਸਫ਼ਲਤਾਵਾਂ ਨੇ ਅੱਜ ਪੂਰੇ ਵਿਸ਼ਵ ਵਿਚ ਭਾਰਤ ਦਾ ਇਕ ਵਿਸ਼ੇਸ਼ ਸਥਾਨ ਕਾਇਮ ਕੀਤਾ ਹੈ।
ਐਤਵਾਰ ਨੂੰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਮੋਦੀ ਨੇ ਕਿਹਾ ਕਿ ਸਾਲ 2022 ਕਈ ਮਾਅਨਿਆਂ ਵਿਚ ਬਹੁਤ ਪ੍ਰੇਰਕ ਤੇ ਸ਼ਾਨਦਾਰ ਰਿਹਾ ਹੈ। ਇਸ ਸਾਲ ਪ੍ਰੋਗਰਾਮ ਦੀ ਆਖ਼ਰੀ ਕੜੀ ਵਿਚ ਆਪਣੇ ਵਿਚਾਰ ਸਾਂਝੇ ਕਰਦਿਆਂ ਪ੍ਰਧਾਨ ਮੰਤਰੀ ਨੇ ਕਈ ਦੇਸ਼ਾਂ ਵਿਚ ਕੋਵਿਡ ਦੇ ਵਧਦੇ ਮਾਮਲਿਆਂ ਵੱਲ ਦੇਸ਼ਵਾਸੀਆਂ ਦਾ ਧਿਆਨ ਖਿੱਚਦਿਆਂ ਕਿਹਾ ਕਿ ਉਨ੍ਹਾਂ ਨੂੰ ਚੌਕਸ, ਸੁਰੱਖਿਅਤ ਤੇ ਸਾਵਧਾਨ ਰਹਿਣਾ ਚਾਹੀਦਾ ਹੈ।
ਚੀਨ, ਜਾਪਾਨ, ਦੱਖਣੀ ਕੋਰੀਆ ਸਹਿਤ ਵਿਸ਼ਵ ਦੇ ਕਈ ਦੇਸ਼ਾਂ ਵਿਚ ਕਰੋਨਾ ਕੇਸਾਂ ਦੇ ਵਧਣ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਇਸ ਵੇਲੇ ਬਹੁਤ ਸਾਰੇ ਲੋਕ ਛੁੱਟੀਆਂ ਦਾ ਮਨ ਬਣਾ ਕੇ ਬੈਠੇ ਹਨ। ਤੁਹਾਨੂੰ ਹਰ ਤਿਉਹਾਰ ਤੇ ਮੌਕੇ ਦਾ ਆਨੰਦ ਲੈਣਾ ਚਾਹੀਦਾ ਹੈ, ਪਰ ਥੋੜ੍ਹੀ ਸਾਵਧਾਨੀ ਵੀ ਵਰਤਣੀ ਚਾਹੀਦੀ ਹੈ।’ ਉਨ੍ਹਾਂ ਮਾਸਕ ਪਹਿਨਣ ਤੇ ਹੋਰ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ।
ਪ੍ਰਧਾਨ ਮੰਤਰੀ ਨੇ ਯੋਗ ਤੇ ਆਯੁਰਵੈਦ ਦੇ ਖੇਤਰ ਵਿਚ ਖੋਜ ਨੂੰ ਇਕ ਚੁਣੌਤੀ ਕਰਾਰ ਦਿੱਤਾ ਤੇ ਇਸ ਗੱਲ ਉਤੇ ਖੁਸ਼ੀ ਜ਼ਾਹਿਰ ਕੀਤੀ ਕਿ ਇਹ ਖੇਤਰ ਆਧੁਨਿਕ ਯੁੱਗ ਦੀਆਂ ਕਸੌਟੀਆਂ ਉਤੇ ਖ਼ਰੇ ਉਤਰ ਰਹੇ ਹਨ। ਉਨ੍ਹਾਂ ਕਿਹਾ ਕਿ ਟਾਟਾ ਮੈਮੋਰੀਅਲ ਸੈਂਟਰ ਵੱਲੋਂ ਕੀਤੇ ਗਏ ਖੋਜ ਕਾਰਜਾਂ ਵਿਚ ਪਤਾ ਲੱਗਾ ਹੈ ਕਿ ਯੋਗ ਛਾਤੀ ਦੇ ਕੈਂਸਰ ਲਈ ਬਹੁਤ ਅਸਰਦਾਰ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
- - - - - - - - - Advertisement - - - - - - - - -