ਪੜਚੋਲ ਕਰੋ
Advertisement
ਕੋਰੋਨਾ ਦਾ ਮਾਇਆਜਾਲ! ਮੰਤਰੀ ਰੰਧਾਵਾ ਦੇ 24 ਘੰਟਿਆਂ ’ਚ 3 ਟੈਸਟ, ਇੱਕ ਪੌਜ਼ਿਟਿਵ ਤੇ ਦੋ ਨੈਗੇਟਿਵ
ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਕੋਰੋਨਾਵਾਇਰਸ ਲਈ 24 ਘੰਟਿਆਂ ਵਿੱਚ ਤਿੰਨ ਟੈਸਟ ਹੋਏ। ਪਹਿਲੇ ਟੈਸਟ ਵਿੱਚ ਉਨ੍ਹਾਂ ਦਾ ਇਹ ਟੈਸਟ ਪੌਜ਼ੇਟਿਵ ਆਇਆ ਪਰ ਬਾਕੀ ਦੇ ਦੋ ਟੈਸਟ ਨੈਗੇਟਿਵ ਰਹੇ।
ਚੰਡੀਗੜ੍ਹ: ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਕੋਰੋਨਾਵਾਇਰਸ ਲਈ 24 ਘੰਟਿਆਂ ਵਿੱਚ ਤਿੰਨ ਟੈਸਟ ਹੋਏ। ਪਹਿਲੇ ਟੈਸਟ ਵਿੱਚ ਉਨ੍ਹਾਂ ਦਾ ਇਹ ਟੈਸਟ ਪੌਜ਼ੇਟਿਵ ਆਇਆ ਪਰ ਬਾਕੀ ਦੇ ਦੋ ਟੈਸਟ ਨੈਗੇਟਿਵ ਰਹੇ।
ਦਰਅਸਲ, ਸਨਿੱਚਰਵਾਰ ਨੂੰ ਚੰਡੀਗੜ੍ਹ ਸਥਿਤ ਐਮਐਲਏ ਹੋਸਟਲ ’ਚ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਸੈਂਪਲ ਲਏ ਗਏ ਸਨ। ਸੁਖਜਿੰਦਰ ਸਿੰਘ ਰੰਧਾਵਾ ਦਾ ਕੱਲ੍ਹ ਵਾਲਾ ਟੈਸਟ ਪੌਜ਼ੇਟਿਵ ਆਇਆ ਸੀ ਪਰ ਜਦੋਂ ਉਨ੍ਹਾਂ ਬਾਅਦ ’ਚ ਇੱਕ ਪ੍ਰਾਈਵੇਟ ਲੈਬ ਤੋਂ ਦੁਬਾਰਾ ਇਹ ਟੈਸਟ ਕਰਵਾਇਆ, ਤਾਂ ਉਹ ਨੈਗੇਟਿਵ ਨਿਕਲਿਆ। ਉਸ ਤੋਂ ਬਾਅਦ ’ਚ ਉਨ੍ਹਾਂ ਪੀਜੀਆਈ ਤੋਂ ਮੁੜ ਕੋਵਿਡ-19 ਦਾ ਟੈਸਟ ਕਰਵਾਇਆ, ਜੋ ਫਿਰ ਨੈਗੇਟਿਵ ਆਇਆ।
ਸੋਮਵਾਰ ਨੂੰ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਕੋਵਿਡ ਟੈਸਟ ਕੀਤੇ ਜਾ ਰਹੇ ਹਨ। ਮੰਤਰੀ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਟੈਸਟਾਂ ਦੀਆਂ ਆਪਾ-ਵਿਰੋਧੀ ਰਿਪੋਰਟਾਂ ਤੋਂ ਹੈਰਾਨ ਤੇ ਪ੍ਰੇਸ਼ਾਨ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਚੰਡੀਗੜ੍ਹ
ਵਿਸ਼ਵ
Advertisement