ਨਵੀਂ ਦਿੱਲੀ: ਆਈਸੀਐਮਆਰ ਨੇ ਦੂਸਰੇ ਸੀਰੋ ਸਰਵੇ ਦੇ ਨਤੀਜੇ ਜਾਰੀ ਕੀਤੇ ਹਨ। ਇਸ ਸਰਵੇਖਣ ਦੇ ਅਨੁਸਾਰ ਦੇਸ਼ ਵਿੱਚ 10 ਸਾਲ ਤੋਂ ਉਪਰ ਦੀ ਉਮਰ ਦਾ ਹਰ 15 ਵਾਂ ਵਿਅਕਤੀ ਕੋਰੋਨਾ ਦਾ ਸ਼ਿਕਾਰ ਹੋਇਆ ਹੈ। ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਸ਼ਹਿਰੀ ਖੇਤਰ ਕੋਰੋਨਾਵਾਇਰਸ ਨਾਲ ਵਧੇਰੇ ਪ੍ਰਭਾਵਿਤ ਹਨ, ਖ਼ਾਸਕਰ ਸ਼ਹਿਰਾਂ ਵਿੱਚ ਝੁੱਗੀ ਝੌਂਪੜੀ ਵਾਲੇ ਇਲਾਕਿਆਂ ਵਿੱਚ ਕੋਰੋਨਾ ਵਧੇਰੇ ਪ੍ਰਭਾਵਿਤ ਹੈ।

ਦੱਸ ਦੇਈਏ ਕਿ ਇਹ ਸੀਰੋ ਸਰਵੇ ਕੋਰੋਨਾਵਾਇਰਸ ਦੇ ਮੱਦੇਨਜ਼ਰ ਭਾਰਤ ਦੇ 21 ਰਾਜਾਂ ਦੇ 70 ਜ਼ਿਲ੍ਹਿਆਂ ਵਿੱਚ ਕੀਤਾ ਗਿਆ ਹੈ। ਇਹ ਸਰਵੇਖਣ 17 ਅਗਸਤ ਤੋਂ 22 ਸਤੰਬਰ ਤੱਕ ਕੀਤਾ ਗਿਆ। ਸਰਵੇਖਣ ਵਿੱਚ, ਇਨ੍ਹਾਂ ਥਾਵਾਂ ਤੋਂ 29,082 ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਸ ਦੇ ਅਧਾਰ 'ਤੇ ਇਹ ਰਿਪੋਰਟ ਪੇਸ਼ ਕੀਤੀ ਗਈ ਹੈ।

ਦੂਜੇ ਸੀਰੋ ਸਰਵੇ ਦੇ ਨਤੀਜੇ ਅਨੁਸਾਰ:

- ਦੇਸ਼ ਦੀ ਵੱਡੀ ਆਬਾਦੀ ਅਜੇ ਵੀ ਕੋਰੋਨਾ ਨਾਲ ਸੰਕਰਮਿਤ ਹੋਣ ਦੇ ਜੋਖਮ ਦਾ ਸਾਹਮਣਾ ਕਰ ਰਹੀ ਹੈ।

- 10 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਕੋਰੋਨਾ ਦਾ ਪ੍ਰਸਾਰ 6.6 ਪ੍ਰਤੀਸ਼ਤ ਪਾਇਆ ਗਿਆ।

- ਦੇਸ਼ 'ਚ 10 ਸਾਲ ਤੋਂ ਵੱਧ ਉਮਰ ਦੇ ਹਰ 15 ਵੇਂ ਵਿਅਕਤੀ ਕੋਰੋਨਾ ਦਾ ਸ਼ਿਕਾਰ ਬਣਿਆ ਹੈ।

- ਸ਼ਹਿਰੀ ਸਲੱਮ 'ਚ 15.6 ਪ੍ਰਤੀਸ਼ਤ, ਗੈਰ ਸਲੱਮ ਇਲਾਕਿਆਂ 'ਚ 8.2 ਪ੍ਰਤੀਸ਼ਤ ਫੈਲਾਅ ਪਾਇਆ ਗਿਆ।  ਜਦਕਿ, ਪੇਂਡੂ ਸਲੱਮ ਵਾਲੇ ਇਲਾਕਿਆਂ 'ਚ, 4.4 ਪ੍ਰਤੀਸ਼ਤ ਫੈਲਣ ਦਾ ਪਤਾ ਲੱਗਿਆ ਹੈ।

- ਸ਼ਹਿਰੀ ਖੇਤਰ ਵਧੇਰੇ ਪ੍ਰਭਾਵਿਤ ਹੋਏ ਹਨ, ਖ਼ਾਸਕਰ ਸਲੱਮ ਏਰੀਆ।

- ਪੇਂਡੂ ਖੇਤਰ ਸ਼ਹਿਰੀ ਇਲਾਕਿਆਂ ਨਾਲੋਂ ਘੱਟ ਪ੍ਰਭਾਵਿਤ ਹੁੰਦੇ ਹਨ।

- ਵੱਡੀ ਸੰਖਿਆ ਨੂੰ ਲਾਗ ਤੋਂ ਬਚਾਉਣ ਲਈ 5 ਟੀ- (ਟੈਸਟ, ਟਰੈਕ, ਟਰੇਸ, ਟਰੀਟ ਅਤੇ ਟੈਕਨੋਲੋਜੀ) ਰਣਨੀਤੀ ਨੂੰ ਅਪਨਾਉਣ ਦੀ ਜ਼ਰੂਰਤ ਹੈ।