ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪੁਲਿਸ ਨੇ ਸ਼ਾਹੀਨ ਬਾਗ ਕਰਾਇਆ ਖਾਲੀ, ਪ੍ਰਦਰਸ਼ਨ ਦੇ 101ਵੇਂ ਦਿਨ ਉਖਾੜੇ ਟੈਂਟ
ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਨੇ ਸਖ਼ਤ ਰੁੱਖ ਅਖਤਿਆਰ ਕਰ ਲਿਆ ਹੈ। ਗੱਲ ਨਾ ਮੰਨਣ ਵਾਲਿਆਂ ਖ਼ਿਲਾਫ਼ ਪੁਲਿਸ ਕਾਰਵਾਈ ਦੇ ਮੂਡ ‘ਚ ਹੈ। ਦੇਸ਼ ‘ਚ ਸੀਏਏ ਖ਼ਿਲਾਫ਼ ਪ੍ਰਦਰਸ਼ਨ ਦਾ ਕੇਂਦਰ ਰਿਹਾ ਸ਼ਾਹੀਨ ਬਾਗ ਖਾਲੀ ਕਰਵਾ ਦਿੱਤਾ ਗਿਆ ਹੈ।
![ਪੁਲਿਸ ਨੇ ਸ਼ਾਹੀਨ ਬਾਗ ਕਰਾਇਆ ਖਾਲੀ, ਪ੍ਰਦਰਸ਼ਨ ਦੇ 101ਵੇਂ ਦਿਨ ਉਖਾੜੇ ਟੈਂਟ COVID-19 lockdown: Shaheen Bagh protest site cleared by Delhi police ਪੁਲਿਸ ਨੇ ਸ਼ਾਹੀਨ ਬਾਗ ਕਰਾਇਆ ਖਾਲੀ, ਪ੍ਰਦਰਸ਼ਨ ਦੇ 101ਵੇਂ ਦਿਨ ਉਖਾੜੇ ਟੈਂਟ](https://static.abplive.com/wp-content/uploads/sites/5/2020/03/24173554/shaheen-bagh-police.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਨੇ ਸਖ਼ਤ ਰੁੱਖ ਅਖਤਿਆਰ ਕਰ ਲਿਆ ਹੈ। ਗੱਲ ਨਾ ਮੰਨਣ ਵਾਲਿਆਂ ਖ਼ਿਲਾਫ਼ ਪੁਲਿਸ ਕਾਰਵਾਈ ਦੇ ਮੂਡ ‘ਚ ਹੈ। ਦੇਸ਼ ‘ਚ ਸੀਏਏ ਖ਼ਿਲਾਫ਼ ਪ੍ਰਦਰਸ਼ਨ ਦਾ ਕੇਂਦਰ ਰਿਹਾ ਸ਼ਾਹੀਨ ਬਾਗ ਖਾਲੀ ਕਰਵਾ ਦਿੱਤਾ ਗਿਆ ਹੈ। ਅੱਜ 101ਵੇਂ ਦਿਨ ਪੁਲਿਸ ਨੇ ਟੈਂਟ ਉਖਾੜ ਦਿੱਤੇ। ਸ਼ੁਰੂਆਤ ‘ਚ ਵਿਰੋਧ ਕਰਨ ਵਾਲੇ 5 ਲੋਕਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ।
ਸ਼ਾਹੀਨ ਬਾਗ ਦੇ ਨਾਲ-ਨਾਲ ਦਿੱਲੀ ਪੁਲਿਸ ਨੇ ਜਾਮੀਆ, ਜਾਫਰਾਬਾਦ, ਤੁਰਕਮਾਨ ਗੇਟ, ਮਾਲਵੀਆ ਨਗਰ, ਹੌਜ ਰਾਣੀ ਤੋਂ ਵੀ ਪ੍ਰਦਰਸ਼ਨਕਾਰੀਆਂ ਨੂੰ ਹਟਾ ਦਿੱਤਾ ਹੈ। ਅਜੇ ਵੀ ਵੱਡੀ ਗਿਣਤੀ ‘ਚ ਪੁਲਿਸ ਉੱਥੇ ਮੌਜੂਦ ਹੈ। ਪੁਲਿਸ ਵੱਲੋਂ ਖਾਲੀ ਕਰਵਾਉਣ ਦੀ ਕਾਰਵਾਈ ਜਾਰੀ ਹੈ।
ਹੁਣ ਤੱਕ 10 ਤੋਂ 12 ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਉਨ੍ਹਾਂ ‘ਤੇ ਕਨੂੰਨੀ ਕਾਰਵਾਈ ਹੋਵੇਗੀ। ਦੱਸ ਦਈਏ ਕਿ ਸ਼ਾਹੀਨ ਬਾਗ ‘ਚ ਕਈ ਮਹੀਨਿਆਂ ਤੋਂ ਨਾਗਰਿਕਤਾ ਸੋਧ ਕਨੂੰਨ ਦੇ ਵਿਰੋਧ ‘ਚ ਪ੍ਰਦਰਸ਼ਨ ਹੋ ਰਹੇ ਸੀ। ਕੁਝ ਪ੍ਰਦਰਸ਼ਨਕਾਰੀ ਦਿੱਲੀ ‘ਚ ਲਗਾਈ ਧਾਰਾ 144 ਨੂੰ ਮੰਨਣ ਤੋਂ ਇਨਕਾਰ ਕਰ ਰਹੇ ਸੀ।
ਇਹ ਵੀ ਪੜ੍ਹੋ :
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਬਾਲੀਵੁੱਡ
ਦੇਸ਼
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)