ਪੜਚੋਲ ਕਰੋ
Advertisement
Covid Toolkit: ਸੰਬਿਤ ਪਾਤਰਾ ਤੇ ਰਮਨ ਸਿੰਘ ਖ਼ਿਲਾਫ਼ ਕੇਸ ਦਰਜ, ਬੀਜੇਪੀ ਨੇ ਕਾਂਗਰਸ ਨਾਲ ਜੁੜੀ ਮਹਿਲਾ 'ਤੇ ਟੂਲਕਿੱਟ ਬਣਾਉਣ ਦੇ ਲਾਏ ਸੀ ਇਲਜ਼ਾਮ
ਦੇਸ਼ ਇਸ ਸਮੇਂ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੇ ਵਿਰੁੱਧ ਜੰਗ ਲੜ ਰਿਹਾ ਹੈ। ਇਸ ਦੌਰਾਨ ਕੋਰੋਨਾ 'ਤੇ ਵੀ ਕਾਫੀ ਰਾਜਨੀਤੀ ਹੋ ਰਹੀ ਹੈ। ਭਾਜਪਾ ਨੇ ਕਾਂਗਰਸ 'ਤੇ ਇਕ ਟੂਲਕਿੱਟ ਬਣਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ ਹੈ।
Covid Toolkit: ਦੇਸ਼ ਇਸ ਸਮੇਂ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੇ ਵਿਰੁੱਧ ਜੰਗ ਲੜ ਰਿਹਾ ਹੈ। ਇਸ ਦੌਰਾਨ ਕੋਰੋਨਾ 'ਤੇ ਵੀ ਕਾਫੀ ਰਾਜਨੀਤੀ ਹੋ ਰਹੀ ਹੈ। ਭਾਜਪਾ ਨੇ ਕਾਂਗਰਸ 'ਤੇ ਇਕ ਟੂਲਕਿੱਟ ਬਣਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ ਹੈ। ਭਾਜਪਾ ਦਾ ਦਾਅਵਾ ਹੈ ਕਿ ਕਾਂਗਰਸ ਨਾਲ ਜੁੜੀ ਸੌਮਿਆ ਨਾਮ ਦੀ ਔਰਤ ਨੇ ਇਕ ਟੂਲਕਿੱਟ ਬਣਾਈ ਸੀ। ਇਸ ਕੇਸ ਤੋਂ ਬਾਅਦ ਰਾਏਪੁਰ ਵਿੱਚ ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਇਹ ਕੇਸ ਕਾਂਗਰਸ ਪਾਰਟੀ ਦੀ ਵਿਦਿਆਰਥੀ ਇਕਾਈ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨਐਸਯੂਆਈ) ਨੇ ਸੰਬਿਤ ਪਾਤਰਾ ਅਤੇ ਰਮਨ ਸਿੰਘ ਖਿਲਾਫ ਦਰਜ ਕੀਤਾ ਹੈ। ਐਫਆਈਆਰ ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 504, 505 (1) ਬੀਸੀ, 469 ਅਤੇ 188 ਦੇ ਤਹਿਤ ਦਰਜ ਕੀਤਾ ਗਿਆ ਹੈ। ਐਨਐਸਯੂਆਈ ਦੇ ਪ੍ਰਧਾਨ ਨੀਰਜ ਕੁੰਦਨ ਨੇ ਇਸ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement