ਪੜਚੋਲ ਕਰੋ
Advertisement
ਚੀਨ ਨੂੰ ਟੱਕਰਣ ਲਈ ਭਾਰਤ ਸਣੇ ਹੋਰਾਂ ਦੇਸ਼ਾਂ ਨਾਲ ਮਿਲ ਕੇ ਅਮਰੀਕਾ ਬਣਾ ਰਿਹਾ ਖ਼ਤਰਨਾਕ ਰਣਨੀਤੀ!
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਹੈ ਕਿ ਚੀਨੀ ਸੈਨਾ ਦੀਆਂ ਯੋਗਤਾਵਾਂ ਦੇ ਮੱਦੇਨਜ਼ਰ ਅਮਰੀਕਾ ਭਾਰਤ ਸਮੇਤ ਵਿਸ਼ਵ ਵਿੱਚ ਆਪਣੇ ਸਹਿਯੋਗੀ ਦੇਸ਼ਾਂ ਨੂੰ ਨਾਲ ਲੈ ਸਕਦਾ ਹੈ।
ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਹੈ ਕਿ ਚੀਨੀ ਸੈਨਾ ਦੀਆਂ ਯੋਗਤਾਵਾਂ ਦੇ ਮੱਦੇਨਜ਼ਰ ਅਮਰੀਕਾ ਭਾਰਤ ਸਮੇਤ ਵਿਸ਼ਵ ਵਿੱਚ ਆਪਣੇ ਸਹਿਯੋਗੀ ਦੇਸ਼ਾਂ ਨੂੰ ਨਾਲ ਲੈ ਸਕਦਾ ਹੈ। ਫੌਕਸ ਨਿਊਜ਼ ਨੂੰ ਦਿੱਤੀ ਇੰਟਰਵਿਊ ‘ਚ ਪੋਂਪੀਓ ਨੇ ਕਿਹਾ ਕਿ
ਪੋਂਪੀਓ ਅਨੁਸਾਰ,
ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਕਿਹਾ,
ਭਾਰਤ-ਚੀਨ ਸਰਹੱਦੀ ਵਿਵਾਦ 'ਤੇ ਪੋਂਪਿਓ ਨੇ ਕਿਹਾ, ਇਹ ਮਾਰਚ ਤੋਂ ਚਲ ਰਿਹਾ ਹੈ। ਚੀਨ ਦੇ ਕਮਿਊਨਿਸਟ ਆਪਣੇ ਫਾਇਦੇ ਲਈ ਇਹ ਕਰ ਰਹੇ ਹਨ। ਹਾਲਾਂਕਿ, ਚੀਨ ਲੰਬੇ ਸਮੇਂ ਤੋਂ ਭਾਰਤ ਲਈ ਇਹ ਖ਼ਤਰਾ ਪੇਸ਼ ਕਰ ਰਿਹਾ ਹੈ।
ਪਹਿਲੀ ਵਾਰ ਯੂਐਸ ਸਰਕਾਰ ਨੇ ਚੀਨ ਨੂੰ ਦਿੱਤਾ ਜਵਾਬ:
ਪੋਂਪਿਓ ਨੇ ਕਿਹਾ, ਅਮਰੀਕਾ ‘ਚ ਪਹਿਲੀ ਵਾਰ ਅਜਿਹੀ ਸਰਕਾਰ ਹੈ, ਜੋ ਚੀਨ ਨੂੰ ਜਵਾਬ ਦੇਣ ਲਈ ਤਿਆਰ ਹੈ। ਜਿਸ ਨੇ ਕਿਹਾ ਹੈ ਕਿ ਚੀਨ ਦੀਆਂ ਕਾਰਵਾਈਆਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਇਸ ਸਰਕਾਰ ਨੇ ਕੁਝ ਕਦਮ ਚੁੱਕੇ ਜੋ ਜ਼ਰੂਰੀ ਹਨ। ਇਹ ਦਰਸਾਉਂਦਾ ਹੈ ਕਿ ਸਾਡੀ ਸਰਕਾਰ ਅਮਰੀਕੀ ਲੋਕਾਂ ਨੂੰ ਚੀਨ ਤੋਂ ਬਚਾਉਣ ਲਈ ਕਿੰਨੀ ਗੰਭੀਰ ਹੈ।
ਹਿੰਸਕ ਪ੍ਰਦਰਸ਼ਨਾਂ ਦੀ ਅੱਗ ਵ੍ਹਾਈਟ ਹਾਊਸ ਤੱਕ ਪਹੁੰਚੀ, ਰਾਸ਼ਟਰਪਤੀ ਟਰੰਪ ਨੂੰ ਸੁਰੱਖਿਅਤ ਬੰਕਰ ‘ਚ ਲਿਜਾਇਆ ਗਿਆ
ਅਮਰੀਕੀ ਸੰਸਦ ਵਿੱਚ ਚੀਨ ਵਿਰੁੱਧ ਲਟਕ ਰਹੇ 60 ਬਿੱਲਾਂ ਦੇ ਬਾਰੇ, ਉਨ੍ਹਾਂ ਕਿਹਾ- ਮੈਨੂੰ ਨਹੀਂ ਪਤਾ ਕਿ ਇਨ੍ਹਾਂ ਵਿੱਚੋਂ ਕਿਹੜਾ ਬਿੱਲ ਰਾਸ਼ਟਰਪਤੀ ਕੋਲ ਪਹੁੰਚੇਗਾ। ਪਿਛਲੇ ਹਫਤੇ ਚੀਨ ਦੇ ਉਈਗਰ ਮੁਸਲਮਾਨਾਂ ਨਾਲ ਸਬੰਧਤ ਇੱਕ ਬਿਲ ਲਿਆਂਦਾ ਗਿਆ ਸੀ। ਮੈਂ ਸੰਸਦ ਮੈਂਬਰਾਂ ਨੂੰ ਅਪੀਲ ਕਰਾਂਗਾ ਕਿ ਉਹ ਕਮਿਊਨਿਸਟ ਪਾਰਟੀ ਆਫ ਚਾਈਨਾ ਨੂੰ ਅੱਗੇ ਵਧਣ ਤੋਂ ਰੋਕਣ ਅਤੇ ਅਮਰੀਕੀ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਪ੍ਰਸ਼ਾਸਨ ਦੀ ਮਦਦ ਕਰਨ।
ਪਾਕਿਸਾਤਾਨ ਦੀ ਇੱਕ ਹੋਰ ਕਰਤੂਤ ਦਾ ਪਰਦਾਫਾਸ਼, ਜਸੂਸੀ ਦੇ ਆਰੋਪ ‘ਚ ਫੜੇ ਗਏ ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
" ਚੀਨੀ ਸੈਨਾ ਵੱਲੋਂ ਹਾਸਲ ਕੀਤੀ ਗਈ ਤੱਰਕੀ ਨੂੰ ਸੱਚ ਮੰਨਿਆ ਜਾ ਸਕਦਾ ਹੈ। ਸ਼ੀ ਜਿਨਪਿੰਗ ਫੌਜੀ ਤਾਕਤ ਨੂੰ ਵਧਾਉਣਾ ਚਾਹੁੰਦਾ ਹੈ। ਚੀਨ ਲੰਬੇ ਸਮੇਂ ਤੋਂ ਭਾਰਤ ਲਈ ਖਤਰਾ ਪੈਦਾ ਕਰ ਰਿਹਾ ਹੈ। ਬਹੁਤ ਸਾਰੇ ਦੇਸ਼ ਇਸ ਨਾਲ ਨਜਿੱਠਣ ਲਈ ਹੱਥ ਮਿਲਾ ਸਕਦੇ ਹਨ। "
-
" ਅਮਰੀਕੀ ਰੱਖਿਆ ਵਿਭਾਗ ਚੀਨੀ ਫੌਜ ਵੱਲੋਂ ਮਿਲੀ ਧਮਕੀ ਨੂੰ ਸਮਝਣ ਲਈ ਸਾਰੇ ਲੋੜੀਂਦੇ ਉਪਰਾਲੇ ਕਰ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਰਾਸ਼ਟਰਪਤੀ ਟਰੰਪ ਦੀ ਅਗਵਾਈ ਹੇਠ ਸਾਡੀ ਫੌਜ, ਰੱਖਿਆ ਵਿਭਾਗ ਤੇ ਸੈਨਿਕ ਸੰਸਥਾਵਾਂ ਇੰਨੇ ਮਜ਼ਬੂਤ ਹਨ ਕਿ ਉਹ ਹਮੇਸ਼ਾਂ ਹੀ ਅਮਰੀਕੀ ਲੋਕਾਂ ਦੀ ਰੱਖਿਆ ਕਰਨ ਦੇ ਯੋਗ ਹੋਣਗੇ। "
-
" ਅਸੀਂ ਭਾਰਤ, ਆਸਟਰੇਲੀਆ, ਦੱਖਣੀ ਕੋਰੀਆ, ਜਾਪਾਨ ਤੇ ਬ੍ਰਾਜ਼ੀਲ ਸਮੇਤ ਦੁਨੀਆ ਦੇ ਆਪਣੇ ਸਾਰੇ ਭਾਈਵਾਲ ਦੇਸ਼ਾਂ ਦੇ ਚੰਗੇ ਸਾਥੀ ਹੋ ਸਕਦੇ ਹਾਂ। ਇਹ ਇਹ ਵੀ ਤੈਅ ਕਰੇਗਾ ਕਿ ਪੱਛਮੀ ਦੇਸ਼ਾਂ ‘ਚ ਆਜ਼ਾਦੀ ਦਾ ਅਮਰੀਕੀ ਮਾਡਲ ਵੀ ਇਨ੍ਹਾਂ ਦੇਸ਼ਾਂ ‘ਚ ਹੋਣਾ ਚਾਹੀਦਾ ਹੈ। "
-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement