ਪੜਚੋਲ ਕਰੋ
Advertisement
ਦੀਪਿਕਾ ਦੇ ਵਿਰੋਧ ਤੋਂ ਘਬਰਾਏ ਕਾਰੋਬਾਰੀ, ਨੁਕਸਾਨ ਤੋਂ ਬਚਣ ਲਈ ਅਪਣਾਈ ਇਹ ਰਣਨੀਤੀ
ਦੀਪਿਕਾ ਖਿਲਾਫ ਵਧ ਰਹੇ ਇਸ ਵਿਰੋਧ ਨੂੰ ਦੇਖਦਿਆਂ ਉਦਯੋਗ ਜਗਤ ਵੀ ਪੈਰ ਸੋਚ ਸਮਝ ਕੇ ਪੁੱਟ ਰਿਹਾ ਹੈ।ਦੀਪਿਕਾ ਜਿਨ੍ਹਾਂ ਲਈ ਇਸ਼ਤਿਹਾਰ ਦਿੰਦੀ ਹੈ, ਉਨ੍ਹਾਂ ਆਪਣੇ ਇਸ਼ਤਿਹਾਰ ਦੀ ਵਿਜ਼ੀਬਿਲੀਟੀ ਘਟਾ ਦਿੱਤੀ ਹੈ।
ਨਵੀਂ ਦਿੱਲੀ: ਜੇਐਨਯੂ 'ਚ ਹੋਈ ਹਿੰਸਾ ਦੇ ਵਿਰੋਧ 'ਚ ਵਿਦਿਆਰਥੀਆਂ ਦੇ ਸਮਰਥਨ 'ਚ ਖੜ੍ਹੀ ਬਾਲੀਵੁੱਡ ਅਦਾਕਾਰ ਦੀਪਿਕਾ ਪਾਦੂਕੋਣ ਦਾ ਸੋਸ਼ਲ ਮੀਡਿਆ 'ਤੇ ਇੱਕ ਹਿੱਸੇ ਨੇ ਕਾਫੀ ਵਿਰੋਧ ਕੀਤਾ। ਦੀਪਿਕਾ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਛਪਾਕ' ਖਿਲਾਫ ਸੋਸ਼ਲ ਮੀਡੀਆ 'ਤੇ ਹੈਸ਼ਟੈਗ ਟ੍ਰੈਂਡ ਕਰਵਾਏ ਗਏ। ਲੋਕਾਂ ਨੂੰ 'ਛਪਾਕ' ਨਾ ਦੇਖਣ ਦੀ ਅਪੀਲ ਕੀਤੀ ਗਈ।
ਦੀਪਿਕਾ ਖਿਲਾਫ ਵਧ ਰਹੇ ਇਸ ਵਿਰੋਧ ਨੂੰ ਦੇਖਦਿਆਂ ਉਦਯੋਗ ਜਗਤ ਵੀ ਪੈਰ ਸੋਚ ਸਮਝ ਕੇ ਪੁੱਟ ਰਿਹਾ ਹੈ। ਅੰਗ੍ਰੇਜ਼ੀ ਅਖਬਾਰ ਇਕੋਨੋਮਿਕਸ ਟਾਈਮਸ ਦੀ ਖ਼ਬਰ ਮੁਤਾਬਕ ਦੀਪਿਕਾ ਪਾਦੂਕੋਣ ਨੂੰ ਲੈ ਕੇ ਵੱਡੇ ਬ੍ਰੈਂਡ ਕੋਈ ਮੁਸ਼ਕਲ ਗਲ ਨਹੀਂ ਲਾਉਣਾ ਚਾਹੁੰਦੇ। ਇਸੇ ਦਰਮਿਆਨ ਦੀਪਿਕਾ ਜਿਨ੍ਹਾਂ ਲਈ ਇਸ਼ਤਿਹਾਰ ਦਿੰਦੀ ਹੈ, ਉਨ੍ਹਾਂ ਆਪਣੇ ਇਸ਼ਤਿਹਾਰ ਦੀ ਵਿਜ਼ੀਬਿਲੀਟੀ ਘਟਾ ਦਿੱਤੀ ਹੈ।
ਅਖਬਾਰ ਦੀ ਰਿਪੋਰਟ ਮੁਤਾਬਕ ਦੀਪਿਕਾ ਫਿਲਹਾਲ 23 ਬ੍ਰੈਂਡਸ ਲਈ ਇਸ਼ਤਿਹਾਰ ਦੇ ਰਹੀ ਹੈ। ਦੀਪਿਕਾ ਇੱਕ ਇਸ਼ਤਿਹਾਰ ਲਈ ਕਰੀਬ 8 ਕਰੋੜ ਰੁਪਏ ਲੈਂਦੀ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰ ਤੋਂ ਹੀ ਸੋਸ਼ਲ ਮੀਡੀਆ 'ਤੇ ਦੀਪਿਕਾ ਖਿਲਾਫ #ਦੀਪਿਕਾ_ਹਟਾਓ_ਲਕਸ_ਬਚਾਓ ਦਾ ਹੈਸ਼ਟੈਗ ਟ੍ਰੈਂਡ ਕਰ ਰਿਹਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement