ਵਿਅਕਤੀ ਨੇ ਫੋਨ 'ਤੇ ਕਿਹਾ 'ਬੰਬ', ਔਰਤ ਦੀ ਸ਼ਿਕਾਇਤ ਤੋਂ ਬਾਅਦ ਏਅਰਪੋਰਟ 'ਤੇ ਗ੍ਰਿਫਤਾਰ
Delhi Airport: ਦਿੱਲੀ ਤੋਂ ਦੁਬਈ ਜਾ ਰਹੇ ਸਖ਼ਸ਼ ਨੇ ਜਦੋਂ ਆਪਣੀ ਮਾਂ ਨਾਲ ਫੋਨ 'ਤੇ ਗੱਲ ਕਰਦੇ ਹੋਏ 'ਬੰਬ' ਸ਼ਬਦ ਬੋਲਿਆ, ਮਹਿਲਾ ਯਾਤਰੀ ਨੇ ਅਲਾਰਮ ਵਜਾ ਦਿੱਤਾ ਅਤੇ ਵਿਅਕਤੀ ਦੀ ਸ਼ਿਕਾਇਤ ਕਰ ਦਿੱਤੀ।

Delhi Airport: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੁਬਈ ਜਾ ਰਹੇ ਇਕ ਵਿਅਕਤੀ ਨੂੰ ਵੀਰਵਾਰ (8 ਜੂਨ) ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੱਸ ਮਾਮਲਾ ਇਹ ਸੀ ਕਿ ਇੱਕ ਮਹਿਲਾ ਯਾਤਰੀ ਨੇ ਉਸ ਆਦਮੀ ਨੂੰ ਫ਼ੋਨ 'ਤੇ ਕਿਸੇ ਨੂੰ ਇਹ ਕਹਿੰਦੇ ਹੋਏ ਸੁਣਿਆ ਕਿ ਸੀਆਈਐਸਐਫ ਨੇ ਬੰਬ ਹੋਣ ਦੇ ਡਰੋਂ ਮੇਰੇ ਬੈਗ ਵਿੱਚੋਂ ਨਾਰੀਅਲ ਕੱਢ ਲਿਆ ਸੀ, ਪਰ ਮੇਰੇ ਬੈਗ ਵਿੱਚ ਗੁਟਕਾ ਰੱਖਣ ਦਿੱਤਾ। ਜਿਵੇਂ ਹੀ ਵਿਅਕਤੀ ਨੇ ਇਹ ਕਿਹਾ ਤਾਂ ਨੇੜੇ ਬੈਠੀ ਔਰਤ ਨੇ ਤੁਰੰਤ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਯਾਤਰੀ ਵਿਸਤਾਰਾ ਏਅਰਲਾਈਨਜ਼ ਦੀ ਉਡਾਣ ਰਾਹੀਂ ਦਿੱਲੀ ਤੋਂ ਮੁੰਬਈ ਲਈ ਕੁਨੈਕਟਿੰਗ ਫਲਾਈਟ ਰਾਹੀਂ ਦੁਬਈ ਜਾ ਰਿਹਾ ਸੀ, ਜਿਸ ਨੇ ਸ਼ਾਮ 4.55 ਵਜੇ ਰਵਾਨਾ ਹੋਣਾ ਸੀ। ਅਧਿਕਾਰੀ ਨੇ ਦੱਸਿਆ ਕਿ ਕਿਸੇ ਕੰਮ ਲਈ ਦੁਬਈ ਜਾ ਰਿਹਾ ਯਾਤਰੀ ਫੋਨ 'ਤੇ ਆਪਣੀ ਮਾਂ ਨਾਲ ਗੱਲ ਕਰ ਰਿਹਾ ਸੀ ਅਤੇ ਇਹ ਗੱਲਬਾਤ ਉਸ ਦੇ ਕੋਲ ਬੈਠੀ ਇਕ ਔਰਤ ਨੇ ਸੁਣ ਲਈ, ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰੀ। ਚੈਕਿੰਗ ਕਾਰਨ ਫਲਾਈਟ ਪੂਰੇ 2 ਘੰਟੇ ਲੇਟ ਰਹੀ ਅਤੇ ਕੁਝ ਵੀ ਨਹੀਂ ਮਿਲਿਆ।
ਜਹਾਜ਼ ਦੀ ਜਾਂਚ 'ਚ ਕੁਝ ਵੀ ਨਹੀਂ ਮਿਲਿਆ
ਅਧਿਕਾਰੀ ਨੇ ਦੱਸਿਆ ਕਿ ਯਾਤਰੀ ਫੋਨ 'ਤੇ ਆਪਣੀ ਮਾਂ ਨਾਲ ਗੱਲ ਕਰ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ CISF ਨੇ ਮੇਰੇ ਬੈਗ 'ਚੋਂ ਨਾਰੀਅਲ ਨੂੰ ਬੰਬ ਸਮਝ ਕੇ ਕੱਢ ਲਿਆ, ਪਰ ਪਾਨ ਮਸਾਲਾ ਲੈ ਜਾਣ ਦਿੱਤਾ। ਅਧਿਕਾਰੀ ਨੇ ਅੱਗੇ ਕਿਹਾ ਕਿ ਜਿਵੇਂ ਹੀ ਔਰਤ ਨੇ ਆਦਮੀ ਨੂੰ ਫੋਨ 'ਤੇ ਬੰਬ ਬੋਲਦੇ ਸੁਣਿਆ, ਉਸਨੇ ਤੁਰੰਤ ਅਲਾਰਮ ਵੱਜਿਆ ਅਤੇ ਫਲਾਈਟ ਦੇ ਅਮਲੇ ਨੇ ਇਸ ਬਾਰੇ ਸੀਆਈਐਸਐਫ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਯਾਤਰੀ ਨੂੰ ਜਹਾਜ਼ ਤੋਂ ਉਤਾਰ ਲਿਆ ਗਿਆ ਅਤੇ ਮਹਿਲਾ ਵੀ ਆਪਣੀ ਮਰਜ਼ੀ ਨਾਲ ਜਹਾਜ਼ ਤੋਂ ਉਤਰ ਗਈ।
ਇਸ ਸਾਰੀ ਘਟਨਾ ਤੋਂ ਬਾਅਦ ਪੂਰੀ ਫਲਾਈਟ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਪਰ ਕੁਝ ਨਹੀਂ ਮਿਲਿਆ। ਮਹਿਲਾ ਯਾਤਰੀ ਨੇ ਉਸ ਜਹਾਜ਼ ਵਿਚ ਚੜ੍ਹਨ ਤੋਂ ਇਨਕਾਰ ਕਰ ਦਿੱਤਾ ਅਤੇ ਮੁੰਬਈ ਲਈ ਇਕ ਹੋਰ ਟਿਕਟ ਬੁੱਕ ਕਰਵਾ ਲਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Before You Go
ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਟ੍ਰੈਂਡਿੰਗ ਟੌਪਿਕ






















