ਨਵੀਂ ਦਿੱਲੀ: ਲੌਕਡਾਊਨ ਦੇ ਚੌਥੇ ਪੜਾਅ ਵਿੱਚ ਢਿੱਲ ਤੋਂ ਬਾਅਦ ਦੇਸ਼ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਮਹਾਰਾਸ਼ਟਰ, ਤਾਮਿਲਨਾਡੂ ਅਤੇ ਗੁਜਰਾਤ ਤੋਂ ਬਾਅਦ ਹੁਣ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਿਸ਼ਾਣੂ ਦੇ ਅੰਕੜੇ ਡਰਾਉਣ ਲੱਗੇ ਹਨ। ਸ਼ੁੱਕਰਵਾਰ ਨੂੰ ਦਿੱਲੀ ‘ਚ ਕੋਰੋਨਾਵਾਇਰਸ ਦੇ 660 ਨਵੇਂ ਸਕਾਰਾਤਮਕ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ ਵਧ ਕੇ 12319 ਹੋ ਗਈ।




ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਤੋਂ ਬਾਅਦ ਦਿੱਲੀ ਵਿੱਚ 14 ਨਵੇਂ ਖੇਤਰਾਂ ਨੂੰ ਕੰਟੇਨਮੈਂਟ ਜ਼ੋਨ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤਰ੍ਹਾਂ ਦਿੱਲੀ ‘ਚ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ 92 ਹੋ ਗਈ ਹੈ।



ਇਨ੍ਹਾਂ ਖੇਤਰਾਂ ਵਿੱਚ ਪਾਏ ਗਏ ਨਵੇਂ ਕੇਸ:

ਮਹੱਤਵਪੂਰਣ ਗੱਲ ਇਹ ਹੈ ਕਿ 21 ਮਈ ਨੂੰ ਰਾਜਧਾਨੀ ਦੇ ਵਿਕਾਸਪੁਰੀ, ਕੰਗਨਹੇੜੀ ਪਿੰਡ, ਪਾਲਮ ਕਲੋਨੀ ਅਤੇ ਸਾਧ ਨਗਰ ਸਮੇਤ ਦੱਖਣੀ ਪੱਛਮੀ ਦਿੱਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਕੋਰੋਨਾ ਵਾਇਰਸ ਦੇ 39 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ 6 ਖੇਤਰਾਂ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ।ਇਸੇ ਤਰ੍ਹਾਂ ਕੰਟੇਨਮੈਂਟ ਜ਼ੋਨ ‘ਚ ਦਿੱਲੀ ਦੇ 8 ਹੋਰ ਖੇਤਰ ਵੀ ਸ਼ਾਮਲ ਕੀਤੇ ਗਏ ਹਨ। ਤੁਹਾਨੂੰ ਦੱਸ ਦਈਏ ਕਿ ਦੋ ਦਿਨ ਪਹਿਲਾਂ ਸਿਹਤ ਵਿਭਾਗ ਨੇ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਮੌਜੂਦਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਪਣੇ-ਆਪਣੇ ਖੇਤਰਾਂ ‘ਚ ਅਜਿਹੇ ਜ਼ੋਨ ਬਣਾਉਣ ਲਈ ਕਿਹਾ ਹੈ।



ਕਾਂਗਰਸ ਨੇ ਰਿਲੀਜ਼ ਕੀਤੀ ਰਾਹੁਲ ਗਾਂਧੀ ਦੀ ਮਜ਼ਦੂਰਾਂ ਨਾਲ ਮੁਲਾਕਾਤ ‘ਤੇ ਬਣਾਈ ਡਾਕਿਊਮੈਂਟਰੀ, ਪਰਵਾਸੀਆਂ ਦਾ ਦਿਖਿਆ ਦਰਦ

ਕੰਟੇਨਮੈਂਟ ਜ਼ੋਨ ਦੀ ਗਿਣਤੀ 92 ਹੋ ਗਈ:

ਦਿੱਲੀ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਰਾਜਧਾਨੀ ਵਿੱਚ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ ਹੁਣ 92 ਹੋ ਗਈ ਹੈ। ਦੱਖਣੀ ਪੱਛਮੀ ਦਿੱਲੀ ਜ਼ਿਲ੍ਹਾ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ‘ਕਲੱਸਟਰ ਕੰਟਰੋਲ ਰਣਨੀਤੀ’ ਦੇ ਜ਼ਰੀਏ ਕੋਰੋਨਾ ਵਿਸ਼ਾਣੂ ਦੇ ਫੈਲਣ ਨੂੰ ਸੰਕਰਮਿਤ ਖੇਤਰ ਤੱਕ ਸੀਮਤ ਕੀਤਾ ਜਾ ਰਿਹਾ ਹੈ। ਇਹ ਵਿਭਾਗ ਨੂੰ ਕੋਰੋਨਾਵਾਇਰਸ ਚੇਨ ਤੋੜਨ ਅਤੇ ਸੰਕਰਮਿਤ ਲੋਕਾਂ ਨੂੰ ਅਲੱਗ-ਥਲੱਗ ਕਰਨ ‘ਚ ਸਹਾਇਤਾ ਕਰੇਗਾ।

ਪੰਜਾਬ ਦੇ ਨਿੱਜੀ ਸਕੂਲਾਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਵਿਦਿਆਰਥੀਆਂ ਤੋਂ ਲੈ ਸਕਣਗੇ ਨੂੰ 70% ਫੀਸ

ਉਨ੍ਹਾਂ ਦੱਸਿਆ ਕਿ ਪੁਲਿਸ ਅਤੇ ਮੈਡੀਕਲ ਅਧਿਕਾਰੀਆਂ ਨਾਲ ਤਾਲਮੇਲ ਕਰਨ ਤੋਂ ਬਾਅਦ ਸਬ-ਡਵੀਜ਼ਨਲ ਮੈਜਿਸਟ੍ਰੇਟ ਕੰਟੇਨਮੈਂਟ ਜ਼ੋਨ ਦੇ ਨੇੜੇ ਇੱਕ ਬਫਰ ਜ਼ੋਨ ਰਹੇਗਾ। ਸਿਹਤ ਅਧਿਕਾਰੀ ਇਨ੍ਹਾਂ ਖੇਤਰਾਂ ‘ਚ ਮੈਡੀਕਲ ਸਟੋਰਾਂ ਅਤੇ ਕਰਿਆਨੇ ਦੀ ਸਪਲਾਈ ਕਰਨ ਵਾਲਿਆਂ ਦੇ ਕੋਰੋਨਾਵਾਇਰਸ ਟੈਸਟ ਕਰਨਗੇ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ