ਪੜਚੋਲ ਕਰੋ
Advertisement
ਦਿੱਲੀ: BJP ਨੂੰ ਝਟਕਾ, AAP 'ਚ ਸ਼ਾਮਲ ਹੋਏ ਹਰੀਨਗਰ ਤੋਂ 4 ਵਾਰ ਵਿਧਾਇਕ ਰਹੇ ਹਰਸ਼ਰਨ ਸਿੰਘ ਬੱਲੀ
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ ਕਿ ਦਿੱਲੀ ਵਿਧਾਨ ਸਭਾ 'ਚ ਚਾਰ ਵਾਰ ਵਿਧਾਇਕ ਰਹੇ, ਦਿੱਲੀ ਦੇ ਸੀਨੀਅਰ ਨੇਤਾ ਹਰਸ਼ਰਨ ਸਿੰਘ ਬੱਲੀ ਦਾ ਆਮ ਆਦਮੀ ਪਾਰਟੀ 'ਚ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਹਰੀਨਗਰ ਸੀਟ ਤੋਂ ਚਾਰ ਵਾਰ ਵਿਧਾਇਕ ਹਰਸ਼ਰਨ ਸਿੰਘ ਬੱਲੀ ਅੱਜ ਆਮ ਆਦਮੀ ਪਾਰਟੀ (ਆਪ) 'ਚ ਸ਼ਾਮਲ ਹੋਏ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਮੌਜੂਦ ਸੀ। ਉਨ੍ਹਾਂ ਟਵੀਟ ਕਰਕੇ ਹਰਸ਼ਰਨ ਸਿੰਘ ਬੱਲੀ ਦਾ ਸਵਾਗਤ ਕੀਤਾ।
ਕੇਜਰੀਵਾਲ ਨੇ ਕਿਹਾ, "ਦਿੱਲੀ ਵਿਧਾਨ ਸਭਾ 'ਚ ਚਾਰ ਵਾਰ ਵਿਧਾਇਕ ਰਹੇ, ਦਿੱਲੀ ਦੇ ਸੀਨੀਅਰ ਨੇਤਾ ਹਰਸ਼ਰਨ ਸਿੰਘ ਬੱਲੀ ਦਾ ਆਮ ਆਦਮੀ ਪਾਰਟੀ 'ਚ ਨਿੱਘਾ ਸਵਾਗਤ ਹੈ।"
ਹਰੀਸ਼ਰਨ ਸਿੰਘ ਬੱਲੀ ਦੁਆਰਾ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋਣਾ ਹਰੀਨਗਰ ਤੋਂ ਭਾਜਪਾ ਉਮੀਦਵਾਰ ਤੇਜਿੰਦਰਪਾਲ ਬੱਗਾ ਲਈ ਮੁਸ਼ਕਲ ਖੜ੍ਹੀ ਕਰ ਸਕਦਾ ਹੈ। ਇਸ ਸੀਟ ਤੋਂ ‘ਆਪ’ ਨੇ ਰਾਜਕੁਮਾਰੀ ਢਿੱਲੋਂ ਨੂੰ ਨਾਮਜ਼ਦ ਕੀਤਾ ਹੈ ਅਤੇ ਕਾਂਗਰਸ ਨੇ ਸੁਰੇਂਦਰ ਸੇਠੀ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। 8 ਫਰਵਰੀ ਨੂੰ ਦਿੱਲੀ ਵਿੱਚ ਵੋਟਾਂ ਪਾਈਆਂ ਜਾਣਗੀਆਂ।दिल्ली विधानसभा में चार बार विधायक रह चुके दिल्ली के वरिष्ठ नेता हरशरण सिंह बल्ली जी का आम आदमी पार्टी में तहेदिल से स्वागत है। pic.twitter.com/SV4aJWthUc
— Arvind Kejriwal (@ArvindKejriwal) January 25, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement