ਪੜਚੋਲ ਕਰੋ
Advertisement
Delhi Election Result 2020: ਪੜਪੜਗੰਜ ਸੀਟ ਤੋਂ ਮਨੀਸ਼ ਸਿਸੋਦੀਆ ਦੀ ਜਿੱਤ, ਜਿੱਤ ਤੋਂ ਬਾਅਦ ਦਿੱਤਾ ਵੱਡਾ ਬਿਆਨ
ਜਿੱਤ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਾਜਪਾ ਨੇ ਨਫ਼ਰਤ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਦਿੱਲੀ ਦੇ ਲੋਕਾਂ ਨੇ ਉਸ ਨੂੰ ਚੁਣਿਆ ਜਿਸ ਨੇ ਲੋਕਾਂ ਲਈ ਕੰਮ ਕੀਤਾ।
ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦਿੱਲੀ 'ਚ ਜਿੱਤ ਦੀ ਹੈਟ੍ਰਿਕ ਪਾਉਣ ਜਾ ਰਹੀ ਹੈ। ਵੋਟਾਂ ਦੀ ਗਿਣਤੀ ਚੱਲ ਰਹੀ ਹੈ, ਪਰ 70 ਚੋਂ 62 ਸੀਟਾਂ 'ਤੇ ਇਹ ਜਾਂ ਤਾਂ ਅੱਗੇ ਹੈ ਜਾਂ ਜਿੱਤੀ ਹੈ। ਕਈ ਸੀਟਾਂ 'ਤੇ ਨਤੀਜੇ ਐਲਾਨੇ ਗਏ ਹਨ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪੜਪੜਗੰਜ ਸੀਟ ਤੋਂ ਜਿੱਤ ਹਾਸ਼ਲ ਕੀਤੀ ਹੈ। ਜਿੱਤ ਤੋਂ ਬਾਅਦ, ਸਿਸੋਦੀਆ ਨੇ ਕਿਹਾ ਕਿ ਪੜਪੜਗੰਜ ਦੇ ਲੋਕਾਂ ਨੇ ਨਫ਼ਰਤ ਨੂੰ ਹਰਾ ਦਿੱਤਾ ਹੈ।
ਸਿਸੋਦੀਆ ਨੇ ਕਿਹਾ, “ਮੈਂ ਫਿਰ ਤੋਂ ਪੜਪੜਗੰਜ ਤੋਂ ਵਿਧਾਇਕ ਚੁਣਿਆ ਗਿਆ ਹੈ। ਮੈਂ ਖੁਸ਼ ਹਾਂ ਬੀਜੇਪੀ ਨੇ ਨਫ਼ਰਤ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਦਿੱਲੀ ਦੇ ਲੋਕਾਂ ਨੇ ਉਸ ਦੀ ਚੋਣ ਕੀਤੀ ਜੋ ਲੋਕਾਂ ਲਈ ਕੰਮ ਕਰਦੀ ਸੀ।” ਸਿਸੋਦੀਆ ਨੇ ਭਾਜਪਾ ਉਮੀਦਵਾਰ ਰਵਿੰਦਰ ਸਿੰਘ ਨੇਗੀ ਨੂੰ ਹਰਾਇਆ ਹੈ। ਵੋਟ ਫੀਸਦ ਦੀ ਗੱਲ ਕਰੀਏ ਤਾਂ ਸਿਸੋਦੀਆ ਨੂੰ ਤਕਰੀਬਨ 49% ਅਤੇ ਨੇਗੀ ਨੂੰ ਲਗਭਗ 47% ਵੋਟਾਂ ਮਿਲੀਆਂ। ਚੋਣ ਕਮਿਸ਼ਨ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਦੁਪਹਿਰ 3 ਵਜੇ ਤੱਕ ਆਮ ਆਦਮੀ ਪਾਰਟੀ 60 ਸੀਟਾਂ ਤੋਂ ਅੱਗੇ ਸੀ ਅਤੇ ਇੱਕ ਸੀਟ ਜਿੱਤੀ। ਇਸ ਦੇ ਨਾਲ ਹੀ ਭਾਜਪਾ 9 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਕਾਂਗਰਸ ਇਸ ਵਾਰ ਵੀ ਖਾਤਾ ਖੋਲ੍ਹਣ 'ਚ ਅਸਫਲ ਰਹੀ।AAP leader Manish Sisodia takes out a roadshow to celebrate the party's performance in #DelhiPolls2020. He is leading by over 3000 votes from Patparganj Assembly Constituency. #DelhiElectionResults pic.twitter.com/IhiixLVAWE
— ANI (@ANI) February 11, 2020
'ਆਪ’ ਨੇ 2015 ਦੀਆਂ ਵਿਧਾਨ ਸਭਾ ਚੋਣਾਂ 'ਚ 70 ਚੋਂ 67 ਸੀਟਾਂ ਜਿੱਤੀਆਂ ਸੀ। ਇਸ ਦੇ ਨਾਲ ਹੀ ਭਾਜਪਾ ਨੇ ਤਿੰਨ ਸੀਟਾਂ ਜਿੱਤੀਆਂ ਸੀ।Aam Aadmi Party's Manish Sisodia: I am happy to become the MLA from Patparganj assembly constituency again. BJP tried to do politics of hate but people of Delhi chose a government that works for the people. #DelhiElectionResults pic.twitter.com/sQ5UZLHHNA
— ANI (@ANI) February 11, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਕ੍ਰਿਕਟ
ਲੁਧਿਆਣਾ
ਲੁਧਿਆਣਾ
Advertisement