ਦਿੱਲੀ ਚੋਣਾਂ: ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ 8 ਫਰਵਰੀ ਨੂੰ ਵੋਟਿੰਗ ਹੋਣ ਜਾ ਰਹੀ ਹੈ। ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ 6 ਜਨਵਰੀ ਨੂੰ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 5 ਫਰਵਰੀ ਤੱਕ 53 ਕਰੋੜ ਦੀ ਨਕਦੀ, ਸ਼ਰਾਬ, ਗਹਿਣੇ ਤੇ ਨਸ਼ੇ ਜ਼ਬਤ ਕੀਤੇ ਹਨ।


ਚੋਣਾਂ ਦੌਰਾਨ ਪੈਸੇ ਦੀ ਤਾਕਤ, ਸ਼ਰਾਬ, ਨਾਜਾਇਜ਼ ਹੱਥਿਆਰਾਂ, ਤੇ ਨਸ਼ੇ ਦੀ ਵਰਤੋਂ ਨਾ ਹੋ ਸਕੇ, ਇਸ ਲਈ ਜਦ ਸੂਬਾ ਚੋਣ ਮਸ਼ੀਨਰੀ ਨੇ ਕਮਰ ਕੱਸੇ ਕੀਤੇ ਤਾਂ ਟੈਕਸ ਵਿਭਾਗ ਤੇ ਦਿੱਲੀ ਪੁਲਿਸ ਉਸ ਦੇ ਨਿਰਦੇਸ਼ ਮੰਨਣ ਨੂੰ ਮਜਬੂਰ ਹੋ ਗਏ। ਨਹੀਂ ਤਾਂ ਜੋ ਕੰਮ 29 ਦਿਨ 'ਚ ਰਾਜ ਚੋਣ ਮਸ਼ੀਨਰੀ ਨੇ ਕੀਤਾ, ਇਸ ਨਾਲ ਸੰਬੰਧਿਤ ਵਿਭਾਗ ਤੇ ਏਜੰਸੀਆਂ ਪਹਿਲਾਂ ਆਪ ਵੀ ਕਰ ਸਕਦੀਆਂ ਸੀ।

ਦਸ ਦਈਏ ਕਿ ਇਨ੍ਹਾਂ 29 ਦਿਨਾਂ 'ਚ ਵੱਖ-ਵੱਖ ਏਜੰਸੀਆਂ ਵਲੋਂ ਜੋ ਜ਼ਬਤੀ ਕੀਤੀ ਗਈ ਹੈ ਉਹ 52 ਕਰੋੜ 87 ਲੱਖ 69 ਹਜ਼ਾਰ 815 ਰੁਪਏ ਦੱਸੀ ਜਾ ਰਹੀ ਹੈ। ਇਸ ਜ਼ਬਤੀ 'ਚ ਸ਼ਰਾਬ, ਨਸ਼ੀਲੀਆਂ ਚੀਜ਼ਾਂ, ਨਕਦੀ, ਗਹਿਣੇ ਤੇ ਹੋਰ ਕੀਮਤੀ ਚੀਜ਼ਾਂ ਸ਼ਾਮਿਲ ਹਨ।