ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਉਨ੍ਹਾਂ ਦੀ 125 ਵੀਂ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ। ਕੋਲਕਾਤਾ 'ਚ ਰੱਥ ਯਾਤਰਾ ਵੀ ਕੱਢੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਵੀ ਨਿਸ਼ਾਨਾ ਬਣਾਇਆ। ਨਾਲ ਹੀ ਸੀਐਮ ਮਮਤਾ ਬੈਨਰਜੀ ਨੇ ਕਿਹਾ ਕਿ ਦੇਸ਼ ਦੀਆਂ ਚਾਰ ਰਾਜਧਾਨੀਆਂ ਹੋਣੀਆਂ ਚਾਹੀਦੀਆਂ ਹਨ।

ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ 'ਤੇ ਨੇਤਾਜੀ ਭਵਨ ਵਿਖੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸੀਐਮ ਮਮਤਾ ਬੈਨਰਜੀ ਨੇ ਕਿਹਾ ਕਿ ਨੇਤਾਜੀ ਨੇ ਦੇਸ਼ 'ਚ ਸਾਰੇ ਭਾਈਚਾਰਿਆਂ ਦੀ ਏਕਤਾ ਦੀ ਵਕਾਲਤ ਕੀਤੀ। ਨਾਲ ਹੀ, ਸੀਐਮ ਮਮਤਾ ਨੇ ਕਿਹਾ ਕਿ ਦੇਸ਼ ਦੀਆਂ ਚਾਰ ਰੋਟੇਸ਼ਨਲ ਰਾਜਧਾਨੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਸੰਸਦ ਦੇ ਸੈਸ਼ਨ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ।


ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ ਮੌਕੇ ਸੀਐਮ ਮਮਤਾ ਨੇ ਕਿਹਾ ਕਿ ਅੰਗਰੇਜ਼ਾਂ ਨੇ ਕੋਲਕਾਤਾ ਤੋਂ ਪੂਰੇ ਦੇਸ਼ 'ਤੇ ਰਾਜ ਕੀਤਾ। ਦੇਸ਼ 'ਚ ਚਾਰ ਰੋਟੇਸ਼ਨਲ ਰਾਜਧਾਨੀਆਂ ਹੋਣੀਆਂ ਚਾਹੀਦੀਆਂ ਹਨ। ਸਾਡੇ ਦੇਸ਼ 'ਚ ਇਕੋ ਰਾਜਧਾਨੀ ਕਿਉਂ ਹੋਣੀ ਚਾਹੀਦੀ ਹੈ। ਕੋਲਕਾਤਾ ਭਾਰਤ ਦੀ ਰਾਜਧਾਨੀ ਹੋਣੀ ਚਾਹੀਦੀ ਹੈ।  ਗਾਂਧੀ ਤੋਂ ਲੈ ਕੇ ਵੱਡੇ ਨੇਤਾਵਾਂ ਨੇ ਇਥੋਂ ਲਹਿਰ ਦੀ ਸ਼ੁਰੂਆਤ ਕੀਤੀ। ਬੰਗਾਲ ਤੋਂ ਬਹੁਤ ਸਾਰੇ ਅੰਦੋਲਨ ਸ਼ੁਰੂ ਹੋਏ ਹਨ।


ਇਸ ਦੇ ਨਾਲ, ਸੀਐਮ ਮਮਤਾ ਨੇ ਕਿਹਾ ਕਿ ਸੰਸਦ ਦਾ ਸੈਸ਼ਨ ਸਿਰਫ ਦਿੱਲੀ ਵਿੱਚ ਹੀ ਨਹੀਂ ਬਲਕਿ ਕੋਲਕਾਤਾ ਸਮੇਤ ਵੱਖ ਵੱਖ ਸ਼ਹਿਰਾਂ ਵਿੱਚ ਵੀ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਯੋਜਨਾ ਕਮਿਸ਼ਨ ਨੂੰ ਖਤਮ ਕਰਨ ਲਈ ਕੇਂਦਰ ਦੀ ਅਲੋਚਨਾ ਕੀਤੀ ਹੈ। ਉਸ ਦੇ ਅਨੁਸਾਰ ਇਸ ਕਮਿਸ਼ਨ ਦੀ ਧਾਰਣਾ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਕੀਤੀ ਸੀ।