ਪੜਚੋਲ ਕਰੋ
Advertisement
ਇੰਡੀਗੋ ਪਾਇਲਟ ਮੁਅੱਤਲ,ਬੀਮਾਰ ਮਾਂ ਲਈ ਵ੍ਹੀਲਚੇਅਰ ਮੰਗਣ 'ਤੇ ਧਮਕਾਉਣ ਦੇ ਲੱਗੇ ਇਲਜ਼ਾਮ
ਡੀਜੀਸੀਏ ਨੇ ਇੱਕ ਮਹਿਲਾ ਯਾਤਰੀ ਨਾਲ ਬਦਸਲੂਕੀ ਕਰਨ ਦੇ ਦੋਸ਼ 'ਚ ਇੰਡੀਗੋ ਦੇ ਇੱਕ ਪਾਇਲਟ ਨੂੰ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ।
ਨਵੀਂ ਦਿੱਲੀ: ਇੰਡੀਗੋ ਦੇ ਇੱਕ ਪਾਇਲਟ ਨੂੰ ਇੱਕ ਔਰਤ ਯਾਤਰੀ ਨਾਲ ਬਦਸਲੂਕੀ ਕਰਨ ਦੇ ਦੋਸ਼ 'ਚ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ। ਪਾਇਲਟ ਨੇ ਬੀਮਾਰ ਮਾਂ ਲਈ ਵ੍ਹੀਲਚੇਅਰ ਦੀ ਮੰਗ ਕਰਨ ਤੋਂ ਬਾਅਦ ਮਹਿਲਾ ਯਾਤਰੀ ਨੂੰ ਜੇਲ੍ਹ ਭੇਜਣ ਦੀ ਧਮਕੀ ਦਿੱਤੀ। ਘਟਨਾ ਦੇ ਤੁਰੰਤ ਬਾਅਦ ਏਅਰਲਾਈਨਾਂ ਨੇ ਪਾਇਲਟ ਨੂੰ ਡਿਊਟੀ ਤੋਂ ਹਟਾ ਦਿੱਤਾ। ਹੁਣ ਡੀਜੀਜੀਏ ਨੇ ਪਾਇਲਟ ‘ਤੇ ਕਾਰਵਾਈ ਕੀਤੀ ਹੈ। ਦੱਸ ਦਈਏ ਕਿ ਮਾਮਲਾ ਚੇਨਈ ਤੋਂ ਬੈਂਗਲੁਰੂ ਜਾ ਰਹੇ ਇਕ ਜਹਾਜ਼ ਦਾ ਸੀ।
ਸੁਪ੍ਰੀਆ ਉਨੀ ਨਾਇਰ ਨੇ ਬੰਗਲੁਰੂ ਏਅਰਪੋਰਟ 'ਤੇ ਉਤਰਨ ਤੋਂ ਬਾਅਦ ਆਪਣੀ 75 ਸਾਲ ਦੀ ਬੀਮਾਰ ਮਾਂ ਲਈ ਵ੍ਹੀਲਚੇਅਰ ਦੀ ਮੰਗ ਕੀਤੀ, ਜਿਸ ਤੋਂ ਬਾਅਦ ਪਾਇਲਟ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਜੇਲ੍ਹ ਭੇਜਣ ਦੀ ਧਮਕੀ ਦਿੱਤੀ। ਸੁਪ੍ਰੀਆ ਉਨੀ ਨੇ ਟਵੀਟ ਕਰਕੇ ਆਪਣੇ ਨਾਲ ਹੋਏ ਵਤੀਰੇ ਬਾਰੇ ਜਾਣਕਾਰੀ ਦਿੱਤੀ ਸੀ। ਉਸਨੇ ਦੱਸਿਆ ਸੀ ਕਿ ਉਸਦੀ ਮਾਂ ਸ਼ੂਗਰ ਦੀ ਮਰੀਜ਼ ਹੈ।Directorate General of Civil Aviation (DGCA) has suspended the license of an IndiGo pilot for three months. He was accused of allegedly verbally abusing and threatening a passenger and her elderly, wheelchair-bound mother on a Chennai-Bengaluru flight on January 13, 2020. pic.twitter.com/VsZlwxUJGp
— ANI (@ANI) February 10, 2020
ਦੱਸ ਦੇਈਏ ਕਿ ਸੁਪ੍ਰੀਆ ਦੀ ਸ਼ਿਕਾਇਤ ਤੋਂ ਬਾਅਦ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕੀਤਾ ਸੀ, 'ਜਿਵੇਂ ਹੀ ਮੈਂ ਸੁਪ੍ਰੀਆ ਉਨੀ ਨਾਇਰ ਦਾ ਪਾਇਲਟ ਦੇ ਵਿਹਾਰ ਨਾਲ ਜੁੜੇ ਟਵੀਟ ਨੂੰ ਵੇਖਿਆ, ਮੈਂ ਆਪਣੇ ਦਫਤਰ ਨੂੰ ਇੰਡੀਗੋ ਨਾਲ ਸੰਪਰਕ ਕਰਨ ਲਈ ਕਿਹਾ। ਏਅਰਲਾਇੰਸ ਨੇ ਸਿਵਲ ਹਵਾਬਾਜ਼ੀ ਮੰਤਰਾਲੇ ਨੂੰ ਦੱਸਿਆ ਕਿ ਪਾਇਲਟ ਨੂੰ ਪੂਰੀ ਜਾਂਚ ਹੋਣ ਤੱਕ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।"I requested my office to contact @IndiGo6E as soon as I saw the tweet by Ms @SupriyaUnniNair about the pilot's behaviour with her & her 75 yr old mother in need of wheelchair assistance. The airline has informed @MoCA_GoI that the pilot has been off-rostered pending full enquiry https://t.co/NVkjr6ubti
— Hardeep Singh Puri (@HardeepSPuri) January 14, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਲੁਧਿਆਣਾ
ਕ੍ਰਿਕਟ
ਲੁਧਿਆਣਾ
Advertisement