ਪੜਚੋਲ ਕਰੋ
Advertisement
ਅਮਰੀਕਾ ਨੇ ਖੋਲ੍ਹਿਆ ਚੀਨ ਖਿਲਾਫ ਮੋਰਚਾ, ਟਰੰਪ ਵਲੋਂ ਨਵੀਂ ਪਾਬੰਦੀਆਂ ਦਾ ਐਲਾਨ, WHO ਨੂੰ ਵੀ ਕੀਤਾ ਪਾਸੇ
ਕੋਰੋਨਾਵਾਇਰਸ ਕਰੇਕੇ ਟਰੰਪ ਨੇ ਚੀਨ ਅਤੇ WHO ਨੂੰ ਨਿਸ਼ਾਨਾ ਬਣਾਇਆ ਹੈ। ਟਰੰਪ ਨੇ ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਨਵੀਂ ਦਿੱਲੀ: ਪਹਿਲਾਂ ਕੋਰੋਨਾਵਾਇਰਸ (Coronavirus) ਅਤੇ ਹੁਣ ਹੌਂਗ-ਕੌਂਗ ਪ੍ਰਤੀ ਨਾਰਾਜ਼ ਅਮਰੀਕਾ (America) ਨੇ ਚੀਨ ਦੇ ਖਿਲਾਫ ਨਵਾਂ ਮੋਰਚਾ ਖੋਲ੍ਹ ਦਿੱਤਾ ਹੈ। ਜਦੋਂ ਕਿ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਵਿਸ਼ਵ ਸਿਹਤ ਸੰਗਠਨ (WHO) 'ਤੇ ਚੀਨੀ ਕਬਜ਼ੇ ਦਾ ਦੋਸ਼ ਲਗਾਉਂਦੇ ਹੋਏ ਸੰਯੁਕਤ ਰਾਸ਼ਟਰ ਦੇ ਇਸ ਸਿਹਤ ਸੰਗਠਨ ਨਾਲ ਅਮਰੀਕੀ ਸਬੰਧ ਤੋੜਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਚੀਨ ਖਿਲਾਫ ਨਵੀਆਂ ਪਾਬੰਦੀਆਂ ਦਾ ਐਲਾਨ ਵੀ ਕੀਤਾ ਗਿਆ ਹੈ।
ਵ੍ਹਾਈਟ ਹਾਊਸ ਵਿਖੇ ਆਪਣੇ ਉੱਚ ਅਧਿਕਾਰੀਆਂ ਨਾਲ ਮੀਡੀਆ ਨਾਲ ਗੱਲ ਕਰਦਿਆਂ ਟਰੰਪ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ‘ਤੇ ਚੀਨ ਦਾ ਪੂਰਾ ਕੰਟਰੋਲ ਹੈ, ਜਦੋਂ ਕਿ ਚੀਨ ਸਿਰਫ 4 ਕਰੋੜ ਡਾਲਰ ਅਤੇ ਅਮਰੀਕਾ 45 ਕਰੋੜ ਡਾਲਰ ਦਾ ਯੋਗਦਾਨ ਪਾਉਂਦਾ ਹੈ। ਵਿਸ਼ਵ ਸਿਹਤ ਸੰਗਠਨ ਦੀ ਪ੍ਰਣਾਲੀ ਵਿਚ ਸੁਧਾਰ ਦਾ ਹਵਾਲਾ ਦਿੰਦੇ ਹੋਏ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਸ ਸਬੰਧ ਵਿਚ ਲੋੜੀਂਦੇ ਸੁਧਾਰਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਸਾਡੀ ਬੇਨਤੀ 'ਤੇ ਨਾ ਤਾਂ ਕੋਈ ਸੁਣਵਾਈ ਹੋਈ ਅਤੇ ਨਾ ਹੀ ਜ਼ਰੂਰੀ ਸੁਧਾਰਾਂ 'ਤੇ ਕੋਈ ਕਾਰਵਾਈ ਹੋਈ। ਅਜਿਹੀ ਸਥਿਤੀ ਵਿੱਚ ਸੰਯੁਕਤ ਰਾਜ ਨੇ ਫੈਸਲਾ ਕੀਤਾ ਹੈ ਕਿ ਉਹ ਵਿਸ਼ਵ ਸਿਹਤ ਸੰਗਠਨ ਨਾਲ ਆਪਣੇ ਸਬੰਧਾਂ ਖਤਮ ਕਰ ਰਿਹਾ ਹੈ। ਉਹ ਆਪਣੇ ਪੈਸੇ ਦੀ ਵਰਤੋਂ ਵਿਸ਼ਵ ਦੇ ਹੋਰ ਸਿਹਤ ਪ੍ਰੋਜੈਕਟਾਂ ਲਈ ਕਰੇਗਾ।
ਉਧਰ ਰਾਸ਼ਟਰਪਤੀ ਟਰੰਪ ਨੇ ਚੀਨ ਦੇ ਸਰਹੱਦੀ ਵਿਵਾਦ ਅਤੇ ਦੱਖਣੀ ਚੀਨ ਸਾਗਰ ਦੇ ਮਤਭੇਦਾਂ ਦਾ ਮੁੱਦਾ ਉਠਾਇਆ, ਨਾਲ ਹੀ ਹੌਂਗ-ਕੌਂਗ ਦੇ ਬਹਾਨੇ ਚੀਨ ਨੂੰ ਘੇਰ ਲਿਆ। ਅਮਰੀਕੀ ਰਾਸ਼ਟਰਪਤੀ ਨੇ ਚੀਨ ‘ਤੇ ਵਾਅਦੇ ਤੋਂ ਮੁਕਣ ਅਤੇ ਧੋਖਾ ਦੇਣ ਦਾ ਦੋਸ਼ ਲਗਾਉਂਦਿਆਂ ਕਈ ਪਾਬੰਦੀਆਂ ਦਾ ਐਲਾਨ ਕੀਤਾ। ਇਸ ਕੜੀ ਵਿਚ ਟਰੰਪ ਨੇ ਚੀਨ ਦੇ ਕੁਝ ਲੋਕਾਂ ਨੂੰ ਸੁਰੱਖਿਆ ਲਈ ਖਤਰਾ ਦੱਸਿਆ ਅਤੇ ਉਨ੍ਹਾਂ ਦੇ ਅਹਿਮ ਅਮਰੀਕੀ ਯੂਨੀਵਰਸਿਟੀ ਦੇ ਖੋਜ ਸੰਸਥਾਵਾਂ ਵਿਚ ਜਾਣ 'ਤੇ ਪਾਬੰਦੀ ਲਗਾਈ। ਇਸਦੇ ਨਾਲ ਹੀ, ਅਮਰੀਕਾ ਵਿੱਚ ਚੀਨੀ ਕੰਪਨੀਆਂ ਦੇ ਵਿੱਤੀ ਕੰਮਾਂ ਦੀ ਜਾਂਚ ਨੂੰ ਰਾਸ਼ਟਰਪਤੀ ਦੇ ਵਿਸ਼ੇਸ਼ ਕਾਰਜਕਾਰੀ ਸਮੂਹ ਨੂੰ ਦੇਣ ਦਾ ਫੈਸਲਾ ਵੀ ਕੀਤਾ ਗਿਆ।
ਇਸ ਦੇ ਨਾਲ ਹੀ, ਹੌਂਗ ਕੌਂਗ ਦੇ ਮੁੱਦੇ 'ਤੇ ਚੀਨ ਨੂੰ ਕਟਹਿਰੇ ਵਿਚ ਘਸਿਟਦੇ ਹੋਏ ਟਰੰਪ ਨੇ ਉਨ੍ਹਾਂ ਚੀਨੀ ਪ੍ਰਸ਼ਾਸਕਾਂ ਦੇ ਅਮਰੀਕਾ ਵਿਚ ਅੰਦੋਲਨ 'ਤੇ ਰੋਕ ਲਗਾਉਣ ਦਾ ਐਲਾਨ ਕੀਤਾ ਜੋ ਹੌਂਗ-ਕੌਂਗ ਵਿਚ ਦਬਾਅ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਹਨ। ਇਸ ਕੜੀ ਵਿੱਚ ਯੂਐਸ ਨੇ ਹੌਂਗ-ਕੌਂਗ ਨੂੰ ਹੁਣ ਤੱਕ ਦਿੱਤੀਆਂ ਜਾ ਰਹੀਆਂ ਵਪਾਰਕ ਰਿਆਇਤਾਂ ਵਾਪਸ ਲੈਣ ਦਾ ਐਲਾਨ ਵੀ ਕੀਤਾ। ਇਸ ਦੇ ਨਾਲ ਹੌਂਗ-ਕੌਂਗ ਲਈ ਅਮਰੀਕੀ ਵਿਦੇਸ਼ ਵਿਭਾਗ ਦੀ ਯਾਤਰਾ ਸਲਾਹਕਾਰ ਨੂੰ ਬਦਲਣ ਦਾ ਵੀ ਫੈਸਲਾ ਲਿਆ ਗਿਆ ਹੈ। ਰਾਸ਼ਟਰਪਤੀ ਟਰੰਪ ਨੇ ਇਸ ਫੈਸਲੇ ਪਿੱਛੇ ਹੌਂਗ-ਕੌਂਗ ਵਿੱਚ ਵੱਧ ਰਹੀ ਨਿਗਰਾਨੀ ਅਤੇ ਜਾਸੂਸੀ ਨੂੰ ਇੱਕ ਕਾਰਨ ਦੱਸਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਚੀਨ ‘ਤੇ ਤਿੱਖੇ ਹਮਲੇ ਕਰਦਿਆਂ ਟਰੰਪ ਨੇ ਕਿਹਾ ਕਿ ਕੋਰੋਨਾਵਾਇਰਸ ਬਾਰੇ ਚੀਨੀ ਅਧਿਕਾਰੀਆਂ ਨੇ ਵਿਸ਼ਵ ਸਿਹਤ ਸੰਗਠਨ ਨੂੰ ਰਿਪੋਰਟ ਕਰਨ ਲਈ ਉਨ੍ਹਾਂ ਦੀ ਜਵਾਬਦੇਹੀ ਨੂੰ ਨਜ਼ਰ ਅੰਦਾਜ਼ ਕੀਤਾ। ਚੀਨ ਨੇ ਵਿਸ਼ਵ ਸਿਹਤ ਸੰਗਠਨ ‘ਤੇ ਵੀ ਦੁਨੀਆਂ ਨੂੰ ਗੁੰਮਰਾਹ ਕਰਨ ਲਈ ਦਬਾਅ ਪਾਇਆ। ਚੀਨ ਵਿੱਚ ਕੋਰੋਨਾਵਾਇਰਸ ਦੀ ਪਹਿਲੀ ਪਛਾਣ ਹੋਣ ਤੋਂ ਬਾਅਦ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਤੇ ਭਾਰੀ ਆਰਥਿਕ ਨੁਕਸਾਨ ਹੋਇਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement