ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਨੇ ਲੂਸੀਆਨਾ ਤੋਂ ਪ੍ਰਾਇਮਰੀ ਚੋਣ ਜਿੱਤ ਲਈ ਹੈ। ਇਸ ਸੀਟ ਤੋਂ ਮੁੱਢਲੀ ਚੋਣ ਪਹਿਲਾਂ ਦੋ ਵਾਰ ਮੁਲਤਵੀ ਕੀਤੀ ਗਈ ਸੀ। ਟਰੰਪ ਨੂੰ ਇਸ ਸੀਟ ਤੋਂ ਰਿਪਬਲੀਕਨ ਪਾਰਟੀ ਦੇ ਕਿਸੇ ਹੋਰ ਉਮੀਦਵਾਰ ਤੋਂ ਸਖਤ ਟੱਕਰ ਨਹੀਂ ਮਿਲੀ।

ਅਮਰੀਕਾ 'ਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਵਿਚਾਲੇ ਟੱਕਰ:

ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦਰਮਿਆਨ ਮੁਕਾਬਲਾ ਜਾਰੀ ਹੈ। ਦੋਵੇਂ ਉਮੀਦਵਾਰ ਲੂਸੀਆਨਾ ਤੋਂ ਪ੍ਰਾਇਮਰੀ ਚੋਣ ਜਿੱਤੇ ਹਨ। ਰਿਪਬਲਿਕਨ ਪਾਰਟੀ ਦੇ ਇਕ ਹੋਰ ਉਮੀਦਵਾਰ ਨਾਲ ਟਰੰਪ ਦੀ ਸਖਤ ਟੱਕਰ ਨਹੀਂ ਹੋ ਸਕ। ਪਰ ਬਿਡੇਨ ਨੂੰ 13 ਹੋਰ ਡੈਮੋਕਰੇਟਸ ਦੁਆਰਾ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ।

ਧੋਖੇਬਾਜ਼ ਕੌਣ? ਇਕੱਠੇ ਹੋਣ ਤੋਂ ਪਹਿਲਾਂ ਹੀ ਤਿੜਕੇ ਬਾਦਲਾਂ ਵਿਰੋਧੀ ਅਕਾਲੀ ਦਲ!

ਉਨ੍ਹਾਂ ਦੇ ਹੱਕ ਵਿਚ ਮਜ਼ਬੂਤ ਪਹਿਲੂ ਇਹ ਹੈ ਕਿ ਉਸ ਨੂੰ ਦੂਜੇ ਰਾਜਾਂ 'ਚ ਲੋੜੀਂਦੇ ਨੁਮਾਇੰਦੇ ਪ੍ਰਾਪਤ ਕਰਨ 'ਚ ਸਫਲਤਾ ਮਿਲੀ ਹੈ।  ਅਮਰੀਕੀ ਵਿੱਚ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਲਈ ਪਾਰਟੀ ਤੋਂ ਇੱਕ ਨੁਮਾਇੰਦਾ ਖੜ੍ਹਾ ਕਰਨਾ ਪੈਂਦਾ ਹੈ।

ਵੱਡੇ ਅਫਸਰਾਂ, ਮੰਤਰੀਆਂ ਤੇ ਕਾਰੋਬਾਰੀਆਂ ਨਾਲ ਜੁੜੇ ਵਿਕਾਸ ਦੂਬੇ ਦੇ ਤਾਰ, ਐਸਟੀਐਫ ਨੇ ਸੌਂਪੀ ਬਿਆਨਾਂ ਦੀ ਸੀਡੀ, ਹੁਣ ਖੁੱਲ੍ਹਣਗੇ ਰਾਜ?

ਦੋਵੇਂ ਦਾਅਵੇਦਾਰਾਂ ਨੇ ਲੂਸੀਆਨਾ ਤੋਂ ਮੁਢਲੀ ਚੋਣ ਜਿੱਤੀ:

ਲੂਸੀਆਨਾ ਦੇਸ਼ ਦੀ ਆਖ਼ਰੀ ਪ੍ਰੈਸੀਡੈਂਸ਼ੀਅਲ ਪ੍ਰਾਇਮਰੀ ਸੀਟਾਂ 'ਚੋਂ ਇਕ ਹੈ। ਇਥੇ 4 ਅਪ੍ਰੈਲ ਨੂੰ ਚੋਣਾਂ ਹੋਣੀਆਂ ਸੀ, ਪਰ ਕੋਰੋਨਾਵਾਇਰਸ ਦੀ ਆਲਮੀ ਮਹਾਂਮਾਰੀ ਦੇ ਕਾਰਨ ਇਸ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ। ਨਵੰਬਰ 'ਚ ਦੇਸ਼ ਦੇ ਅਗਲੇ ਨੇਤਾ ਲਈ ਚੋਣਾਂ ਹੋਣਗੀਆਂ।