ਪੜਚੋਲ ਕਰੋ
Advertisement
ਡਾ. ਮਨਮੋਹਨ ਸਿੰਘ ਤੇ ਪਤਨੀ ਗੁਰਸ਼ਰਨ ਕੌਰ ਨੇ ਵੀ ਲਵਾਈ ਕੋਰੋਨਾ ਵੈਕਸੀਨ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਨੇ ਵੀ ਅੱਜ ਵੀਰਵਾਰ ਨੂੰ ਨਵੀਂ ਦਿੱਲੀ ਦੇ ਏਮਸ (AIIMS) ’ਚ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲਈ।
ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਨੇ ਵੀ ਅੱਜ ਵੀਰਵਾਰ ਨੂੰ ਨਵੀਂ ਦਿੱਲੀ ਦੇ ਏਮਸ (AIIMS) ’ਚ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲਈ। ‘ਏਮਸ’ ’ਚ ਭਾਰਤ ਅੰਦਰ ਬਣੀ ‘ਕੋਵੈਕਸੀਨ’ ਦੀ ਡੋਜ਼ ਹੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੈਕਸੀਨ ਕੋਰੋਨਾ ਵਾਇਰਸ ਦਾ ਖ਼ਾਤਮਾ ਕਰਨ ਲਈ 81 ਫ਼ੀਸਦੀ ਪ੍ਰਭਾਵੀ ਹੈ।
ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਨੇ ਹਾਲੇ ਇਹ ਟੀਕਾ ਨਹੀਂ ਲਗਵਾਇਆ ਹੈ। ਉਨ੍ਹਾਂ ਦੀ ਉਮਰ 74 ਵਰ੍ਹੇ ਹੈ ਤੇ ਉਹ 60 ਪਲੱਸ ਵਰਗ ਵਿੱਚ ਆਉਂਦੇ ਹਨ। ਡਾ. ਮਨਮੋਹਨ ਸਿੰਘ 88 ਸਾਲਾਂ ਦੇ ਹਨ ਤੇ ਉਹ ਵੀ ਇਸੇ ਵਰਗ ’ਚ ਆਉਂਦੇ ਹਨ; ਜਿਨ੍ਹਾਂ ਦੇ ਵੈਕਸੀਨ ਲੱਗਣ ਦਾ ਗੇੜ ਦੇਸ਼ ਵਿੱਚ ਹੁਣ ਚੱਲ ਰਿਹਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement