ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਨੇ ਵੀ ਅੱਜ ਵੀਰਵਾਰ ਨੂੰ ਨਵੀਂ ਦਿੱਲੀ ਦੇ ਏਮਸ (AIIMS) ’ਚ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲਈ। ‘ਏਮਸ’ ’ਚ ਭਾਰਤ ਅੰਦਰ ਬਣੀ ‘ਕੋਵੈਕਸੀਨ’ ਦੀ ਡੋਜ਼ ਹੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੈਕਸੀਨ ਕੋਰੋਨਾ ਵਾਇਰਸ ਦਾ ਖ਼ਾਤਮਾ ਕਰਨ ਲਈ 81 ਫ਼ੀਸਦੀ ਪ੍ਰਭਾਵੀ ਹੈ।
ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਨੇ ਹਾਲੇ ਇਹ ਟੀਕਾ ਨਹੀਂ ਲਗਵਾਇਆ ਹੈ। ਉਨ੍ਹਾਂ ਦੀ ਉਮਰ 74 ਵਰ੍ਹੇ ਹੈ ਤੇ ਉਹ 60 ਪਲੱਸ ਵਰਗ ਵਿੱਚ ਆਉਂਦੇ ਹਨ। ਡਾ. ਮਨਮੋਹਨ ਸਿੰਘ 88 ਸਾਲਾਂ ਦੇ ਹਨ ਤੇ ਉਹ ਵੀ ਇਸੇ ਵਰਗ ’ਚ ਆਉਂਦੇ ਹਨ; ਜਿਨ੍ਹਾਂ ਦੇ ਵੈਕਸੀਨ ਲੱਗਣ ਦਾ ਗੇੜ ਦੇਸ਼ ਵਿੱਚ ਹੁਣ ਚੱਲ ਰਿਹਾ ਹੈ।