ਨਵੀਂ ਦਿੱਲੀ: ਇੰਟਰਨੈੱਟ ਦਾ ਜੁੱਗ ਆਉਣ ਤੋਂ ਬਾਅਦ ਆਨਲਾਈਨ ਧੋਖਾਧੜੀਆਂ ਦੇ ਮਾਮਲੇ ਵੀ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਦਰਅਸਲ, ਜਦੋਂ ਅਸੀਂ ਗੂਗਲ (Google) ’ਤੇ ਕੁਝ ਖ਼ਾਸ ਤਰ੍ਹਾਂ ਦੀ ਸਰਚ ਕਰਦੇ ਹਾਂ, ਤਾਂ ਇਸੇ ਝਾਕ ’ਚ ਬੈਠੇ ਹੈਕਰਜ਼ ਤੁਰੰਤ ਤੁਹਾਡੀ ਸਾਰੀ ਜਾਣਕਾਰੀ ਉਸੇ ਵੇਲੇ ਹੈਕ ਕਰ ਲੈਂਦੇ ਹਨ। ਇਸ ਲਈ ਕੁਝ ਗੱਲਾਂ ਤਾਂ ਇੰਟਰਨੈੱਟ ’ਤੇ ਕਦੇ ਵੀ ‘ਸਰਚ’ ਨਾ ਕਰੋ।


ਕੋਰੋਨਾ ਕਾਲ ’ਚ ਆੱਨਲਾਈਨ ਬੈਂਕ ਤੇ ਵਿੱਤੀ ਲੈਣ-ਦੇਣ ਪਹਿਲਾਂ ਨਾਲੋਂ ਕਾਫ਼ੀ ਵਧਿਆ ਹੈ। ਜੇ ਇਸ ਦੇ ਕੁਝ ਫ਼ਾਇਦੇ ਹਨ ਤਾਂ ਨੁਕਸਾਨ ਵੀ ਹਨ। ਆਨਲਾਈਨ ਧੋਖੇਬਾਜ਼ ਹੈਕਰਜ਼ ਬਿਲਕੁਲ ਬੈਂਕ ਵਰਗਾ URL ਬਣਾ ਲੈਂਦੇ ਹਨ ਤੇ ਤੁਸੀਂ ਜਦੋਂ ਉਸ ਵਿੱਚ ਆਪਣੇ ਬੈਂਕ ਦਾ ਖਾਤਾ ਨੰਬਰ ਤੇ ਪਾਸਵਰਡ ਭਰਦੇ ਹੋ, ਤਾਂ ਉਹ ਸਾਰੀ ਜਾਣਕਾਰੀ ਹੈਕਰ ਕੋਲ ਚਲੀ ਜਾਂਦੀ ਹੈ। ਫਿਰ ਉਹ ਕਦੇ ਵੀ ਤੁਹਾਡਾ ਧਨ ਕਢਵਾ ਸਕਦਾ ਹੈ।


ਕੋਈ ਕਸਟਮਰ ਕੇਅਰ ਨੰਬਰ ਵੀ ਗੂਗਲ ’ਤੇ ‘ਸਰਚ’ ਨਾ ਕਰੋ। ਹੈਕਰਜ਼ ਕੰਪਨੀ ਦੀ ਨਕਲੀ ਵੈੱਬਸਾਈਟ ਤੇ ਉਸ ਦਾ ਨੰਬਰ ਅਤੇ ਈਮੇਲ ਆਈਡੀ ਗੂਗਲ ’ਤੇ ਰੱਖ ਦਿੰਦੇ ਹਨ। ਤੁਸੀਂ ਜਦੋਂ ਵੀ ਅਜਿਹੀ ਕਿਸੇ ਜਾਅਲੀ ਵੈੱਬਸਾਈਟ ਉੱਤੇ ਆਪਣੀ ਜਾਣਕਾਰੀ ਭਰਦੇ ਹੋ, ਤਾਂ ਫਸ ਜਾਂਦੇ ਹਨ। ਇਸ ਲਈ ਸਦਾ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਹੀ ਕਸਟਮੇਅਰ ਕੇਅਰ ਨੰਬਰ ਲਵੋ।


ਗੂਗਲ ਨੂੰ ਡਾਕਟਰ ਵੀ ਨਾ ਮੰਨੋ। ਬੀਮਾਰੀ ਦੇ ਲੱਛਣ ਗੂਗਲ ਵਿੱਚ ਭਰ ਕੇ ਉਸ ਦੇ ਮੁਤਾਬਕ ਹੀ ਦਵਾਈ ਲੈਣ ਦਾ ਰੁਝਾਨ ਵਧਦਾ ਜਾ ਰਿਹਾ ਹੈ, ਜੋ ਖ਼ਤਰਨਾਕ ਹੀ ਨਹੀਂ ਕੁਝ ਵਾਰ ਜਾਨਲੇਵਾ ਵੀ ਸਿੱਧ ਹੋ ਸਕਦਾ ਹੈ।


ਕਿਸੇ ਵੀ ਤਰ੍ਹਾਂ ਦੀ ਯੋਜਨਾ ਬਾਰੇ ਜਾਣਕਰੀ ਲੈਣੀ ਹੋਵੇ, ਤਾਂ ਸਿਰਫ਼ ਸਰਕਾਰੀ ਵੈੱਬਸਾਈਟ ਤੋਂ ਹੀ ਲਵੋ ਸਾਈਬਰ ਕ੍ਰਿਮੀਨਲ ਫ਼੍ਰਾਡ ਸਰਕਾਰੀ ਵੈੱਬਸਾਈਟ ਵਰਗੀ ਨਕਲੀ ਵੈੱਬਸਾਈਟ ਬਣਾ ਕੇ ਤੁਹਾਨੂੰ ਭਰਮਾ ਤੇ ਗੁੰਮਰਾਹ ਕਰ ਸਕਦੇ ਹਨ।


ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਅਤੇ ਨਿਮਰਤ ਖੈਰਾ ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904