ਨਵੀਂ ਦਿੱਲੀ: ਲੌਕਡਾਊਨ ਨੇ ਦੇਸ਼ ਦੀ ਆਰਥਿਕਤਾ ਦੀ ਕਮਰ ਤੋੜ ਦਿੱਤੀ ਹੈ। ਸਭ ਤੋਂ ਵੱਧ ਪ੍ਰਭਾਵ ਰੁਜ਼ਗਾਰ ‘ਤੇ ਪਿਆ ਹੈ। ਭਾਰਤੀ ਆਰਥਿਕਤਾ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਸੀਐਮਆਈਈ ਮੁਤਾਬਕ, 3 ਮਈ ਨੂੰ ਖ਼ਤਮ ਹੋਏ ਹਫ਼ਤੇ ਵਿੱਚ ਬੇਰੁਜ਼ਗਾਰੀ ਦੀ ਦਰ 27.1% ਤੱਕ ਪਹੁੰਚ ਗਈ। ਹਾਲਾਂਕਿ, 10 ਮਈ ਨੂੰ ਖ਼ਤਮ ਹੋਏ ਹਫਤੇ ਵਿੱਚ ਇਹ ਦਰ ਘੱਟ ਗਈ ਅਤੇ ਇਹ ਅੰਕੜਾ 21% ‘ਤੇ ਆ ਗਿਆ।

ਲੌਕਡਾਊਨ ਦੇ ਸੰਭਾਵਿਤ ਨਤੀਜਿਆਂ ਨੂੰ ਵੇਖਦਿਆਂ ਕੇਂਦਰ ਸਰਕਾਰ 20 ਮਾਰਚ ਨੂੰ ਕੇਂਦਰੀ ਕਿਰਤ ਸਕੱਤਰ ਹੀਰਾਲਾਲ ਸਾਮਰਿਆ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਦੇ ਨਾਲ-ਨਾਲ ਸਾਰੇ ਸਰਕਾਰੀ ਅਤੇ ਨਿੱਜੀ ਖੇਤਰ ਦੇ ਮਾਲਕਾਂ ਨੂੰ ਇੱਕ ਪੱਤਰ ਲਿਖਿਆ। ਇਸ ਪੱਤਰ ਰਾਹੀਂ ਸਲਾਹਕਾਰ ਜਾਰੀ ਕਰਦਿਆਂ ਸਮੂਹ ਮਾਲਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਕਿ ਕਿਸੇ ਵੀ ਕਰਮਚਾਰੀ ਨੂੰ ਉਨ੍ਹਾਂ ਦੀ ਨੌਕਰੀ ਤੋਂ ਬਾਹਰ ਨਹੀਂ ਕੱਢਿਆ ਜਾਣਾ ਚਾਹੀਦਾ ਅਤੇ ਨਾ ਹੀ ਉਨ੍ਹਾਂ ਦੀ ਤਨਖਾਹ ਕੱਟੀ ਜਾਵੇ।

ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਅਰਥਵਿਵਸਥਾ ਦੇ ਖਪਤਕਾਰ ਪਿਰਾਮਿਡ ਘਰੇਲੂ ਸਰਵੇਖਣ ਤੋਂ ਪ੍ਰਾਪਤ ਅੰਕੜੇ ਦਰਸਾਉਂਦੇ ਹਨ ਕਿ ਨੌਕਰੀ ਗੁਆਉਣ ਵਾਲਿਆਂ ਚੋਂ 11 ਪ੍ਰਤੀਸ਼ਤ 20-24 ਸਾਲ ਦੇ ਜਵਾਨ ਸੀ। ਇਸ ‘ਚ 2019-20 ਵਿਚ ਕੁੱਲ ਰੁਜ਼ਗਾਰ ਪਾਉਣ ਵਾਲੇ ਲੋਕਾਂ ਦਾ 8.5 ਪ੍ਰਤੀਸ਼ਤ ਹੈ। 2019-20 ਵਿੱਚ 3 ਕਰੋੜ 42 ਲੱਖ ਨੌਜਵਾਨ ਮਰਦ ਅਤੇ ਔਰਤਾਂ ਨੂੰ ਨੌਕਰੀ ਦਿੱਤੀ ਗਈ ਸੀ। ਅਪਰੈਲ 2020 ‘ਚ ਉਨ੍ਹਾਂ ਦੀ ਗਿਣਤੀ ਘੱਟ ਕੇ 2 ਕਰੋੜ 9 ਹਜ਼ਾਰ ਰਹਿ ਗਈ।

25-29 ਸਾਲ ਦੀ ਉਮਰ ਦੇ 1.40 ਕਰੋੜ ਲੋਕਾਂ ਨੂੰ ਨੌਕਰੀਆਂ ਮਿਲੀਆਂ:

ਦੂਜੇ ਪਾਸੇ, 25-29 ਸਾਲ ਦੀ ਉਮਰ ਦੇ 1 ਕਰੋੜ 40 ਲੱਖ ਨੌਜਵਾਨ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ। ਇਸ ਉਮਰ ਦੇ ਲੋਕਾਂ ਦੀ 2019-20 ‘ਚ ਕੁੱਲ ਰੁਜ਼ਗਾਰ ਵਿਚ 11.1 ਫੀਸਦ ਹਿੱਸੇਦਾਰੀ ਰਹੀ। ਪਰ ਨੌਕਰੀ ‘ਚ ਘਾਟਾ 11.5 ਪ੍ਰਤੀਸ਼ਤ ਰਿਹਾ। ਉਧਰ 30 ਸਾਲ ਦੀ ਉਮਰ ਦੇ 3 ਕਰੋੜ 30 ਲੱਖ ਆਦਮੀ ਅਤੇ ਔਰਤਾਂ ਅਪਰੈਲ ਵਿੱਚ ਆਪਣੀਆਂ ਨੌਕਰੀਆਂ ਗੁਆ ਬੈਠੇ। ਇਨ੍ਹਾਂ ਚੋਂ 86% ਨੌਕਰੀਆਂ ਮਰਦਾਂ ਦੀ ਗਈਆਂ ਸੀ।

ਬੇਰੁਜ਼ਗਾਰੀ ਦੀ ਦਰ ਵਿੱਚ ਸੁਧਾਰ:

ਇੱਥੇ ਸੀਐਮਆਈਈ ਵੀਕਲੀ ਰਿਪੋਰਟ ਮੁਤਾਬਕ, 10 ਮਈ ਨੂੰ ਖ਼ਤਮ ਹੋਏ ਹਫ਼ਤੇ ਵਿੱਚ ਬੇਰੁਜ਼ਗਾਰੀ ਦੀ ਦਰ ਵਿੱਚ ਸੁਧਾਰ ਹੋਇਆ ਹੈ। ਇਹ 27.1 ਫੀਸਦ ਤੋਂ ਘੱਟ ਕੇ 24 ਫੀਸਦ 'ਤੇ ਆ ਗਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਦੌਰਾਨ ਲੇਬਰ ਦੀ ਭਾਗੀਦਾਰੀ 36.2% ਤੋਂ ਵਧ ਕੇ 37.6% ਹੋ ਗਈ ਹੈ। ਜੋ ਖੇਤਰ ਗ੍ਰੀਨ ਤੇ ਆਰੇਂਜ ਜ਼ੋਨ ਵਿੱਚ ਆ ਰਹੇ ਹਨ, ਸਰਕਾਰ ਉੱਥੇ ਉਦਯੋਗਾਂ ਨੂੰ ਹੌਲੀ-ਹੌਲੀ ਖੋਲ੍ਹਣ ਦੀ ਇਜਾਜ਼ਤ ਦੇ ਰਹੀ ਹੈ। ਇਸ ਨਾਲ ਰੁਜ਼ਗਾਰ ਦੀ ਦਰ 26.4 ਪ੍ਰਤੀਸ਼ਤ ਤੋਂ ਵਧ ਕੇ 28.6 ਪ੍ਰਤੀਸ਼ਤ ਹੋ ਗਈ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904