ਭਾਰਤ ਵਿਚ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਅਧਿਆਪਕ ਬਣਨ ਅਤੇ ਦੇਸ਼ ਦੇ ਭਵਿੱਖ ਨੂੰ ਬਣਾਉਣ ਦਾ ਸੁਪਨਾ ਦੇਖਦੇ ਹਨ। ਅਧਿਆਪਕ ਬਣਨ ਲਈ ਬੀ.ਐੱਡ ਦੀ ਡਿਗਰੀ ਜ਼ਰੂਰੀ ਹੈ। ਹੁਣ ਭਵਿੱਖ ਵਿਚ ਅਜਿਹਾ ਨਹੀਂ ਹੋਵੇਗਾ। ਦਰਅਸਲ, ਅਗਲੇ ਸਾਲ ਤੋਂ ਭਾਰਤ ਵਿੱਚ ਬੀ.ਐੱਡ ਕੋਰਸ ਬੰਦ ਹੋ ਰਹੇ ਹਨ। ਹੁਣ ਇਸ ਦੀ ਥਾਂ ਨਵੇਂ ਕੋਰਸ ਕਰਨੇ ਪੈਣਗੇ।



ਹੁਣ ਤੱਕ ਸਕੂਲ ਅਧਿਆਪਕ ਭਰਤੀ ਲਈ ਬੀਐੱਡ (B Ed) ਪਾਸ ਸਭ ਤੋਂ ਵੱਡੀ ਯੋਗਤਾ ਮੰਨੀ ਜਾਂਦੀ ਸੀ ਪਰ ਨਵੇਂ ਨਿਯਮ ਅਨੁਸਾਰ ਬੀਐੱਡ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਨਵੀਂ ਸਿੱਖਿਆ ਨੀਤੀ (NEP 2020) ਦੇ ਆਧਾਰ ‘ਤੇ ਸਿੱਖਿਆ ਪ੍ਰਣਾਲੀ ‘ਚ ਕਈ ਵੱਡੇ ਬਦਲਾਅ ਕੀਤੇ ਗਏ ਹਨ।


ਬੀ.ਐੱਡ ਦੀ ਬਜਾਏ ਕਿਹੜੀ ਪ੍ਰੀਖਿਆ ਪਾਸ ਕਰਨੀ ਪਵੇਗੀ 
ਬੈਚਲਰ ਆਫ਼ ਐਜੂਕੇਸ਼ਨ ਇੱਕ ਗ੍ਰੈਜੂਏਟ ਡਿਗਰੀ ਪ੍ਰੋਗਰਾਮ ਹੈ ਜਿਸ ਨੂੰ ਆਮ ਤੌਰ ਉਤੇ ਬੀ.ਐੱਡ. ਕਿਹਾ ਜਾਂਦਾ ਹੈ। ਇਸ ਕੋਰਸ ਵਿੱਚ ਅਧਿਆਪਨ ਦੀ ਵਿਧੀ ਅਤੇ ਇੱਕ ਵਿਸ਼ੇਸ਼ ਵਿਸ਼ੇ ਦਾ ਵਿਸਥਾਰਪੂਰਵਕ ਗਿਆਨ ਦਿੱਤਾ ਜਾਂਦਾ ਹੈ। ਇਸ ਕੋਰਸ ਦੀ ਥਾਂ ‘ਤੇ ਨਵਾਂ ਇੰਟੀਗ੍ਰੇਟਿਡ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।


ਕਿਉਂ ਬੰਦ ਹੋਵੇਗਾ ਬੀਐੱਡ ਕੋਰਸ?
ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੁਣ ਬੀਐੱਡ ਉਮੀਦਵਾਰਾਂ ਨੂੰ ਪ੍ਰਾਇਮਰੀ ਅਧਿਆਪਕ ਬਣਨ ਤੋਂ ਰੋਕ ਦਿੱਤਾ ਗਿਆ ਹੈ। ਹੁਣ ਨਵੀਂ ਸਿੱਖਿਆ ਨੀਤੀ (ਐਨਈਪੀ 2020) ਤਹਿਤ ਨਵੇਂ ਬਦਲਾਅ ਕੀਤੇ ਜਾ ਰਹੇ ਹਨ। ਨਵੀਂ ਸਿੱਖਿਆ ਨੀਤੀ ਦੇ ਤਹਿਤ ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ (ਐੱਨ.ਸੀ.ਟੀ.ਈ.) ਵੱਲੋਂ ਨਵਾਂ ਪ੍ਰੋਗਰਾਮ ਇੰਟੀਗ੍ਰੇਟਿਡ ਟੀਚਰਜ਼ ਐਜੂਕੇਸ਼ਨ ਪ੍ਰੋਗਰਾਮ (ਆਈ.ਟੀ.ਈ.ਪੀ.) ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਕੋਰਸ ਅਗਲੇ ਸੈਸ਼ਨ ਤੋਂ ਸਿੱਖਿਆ ਪ੍ਰਣਾਲੀ ਦਾ ਹਿੱਸਾ ਬਣ ਸਕਦਾ ਹੈ। 


ਆਓ ਜਾਣਦੇ ਹਾਂ ITEP ਕੀ ਹੈ


ਨਵੀਂ ਸਿੱਖਿਆ ਨੀਤੀ ਦੇ ਆਧਾਰ ‘ਤੇ ਏਕੀਕ੍ਰਿਤ ਅਧਿਆਪਕ ਸਿੱਖਿਆ ਪ੍ਰੋਗਰਾਮ (ITEP) ਕੋਰਸ ਸ਼ੁਰੂ ਕੀਤਾ ਗਿਆ ਹੈ। ਇਸ ਦਾ ਉਦੇਸ਼ ਅਧਿਆਪਕਾਂ ਨੂੰ ਸਕੂਲ ਦੇ ਢਾਂਚੇ ਅਨੁਸਾਰ ਮੁਢਲੇ, ਐਲੀਮੈਂਟਰੀ, ਮਿਡਲ ਅਤੇ ਸੈਕੰਡਰੀ ਪੜਾਵਾਂ ਲਈ ਤਿਆਰ ਕਰਨਾ ਹੈ। ITEP ਕੋਰਸ ਚਾਰ ਸਾਲ ਦੀ ਮਿਆਦ ਦਾ ਹੋਵੇਗਾ। 



ਵਿਦਿਆਰਥੀ 12ਵੀਂ ਪਾਸ ਕਰਨ ਤੋਂ ਬਾਅਦ ਇਸ ਕੋਰਸ ਵਿੱਚ ਦਾਖਲਾ ਲੈ ਸਕਦੇ ਹਨ। ਇਸ ਨੂੰ ਬੀ.ਐੱਡ ਤੋਂ ਵੱਖਰਾ ਕੋਰਸ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਦਾ ਸਿਲੇਬਸ ਬੀ.ਐੱਡ ਵਰਗਾ ਹੀ ਹੋ ਸਕਦਾ ਹੈ। BRAU ਯੂਨੀਵਰਸਿਟੀ, ਦਿੱਲੀ ਵਿੱਚ ਦਾਖਲਾ ਸ਼ੁਰੂ ਹੋ ਗਿਆ ਹੈ। ਹੁਣ ਤੱਕ ਦੇ ਨਿਯਮਾਂ ਮੁਤਾਬਕ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਪੂਰੀ ਕਰਨੀ ਪੈਂਦੀ ਸੀ ਅਤੇ ਫਿਰ ਕਿਤੇ ਜਾ ਕੇ ਬੀ.ਐੱਡ ਕੋਰਸ ਕਰਨਾ ਪੈਂਦਾ ਸੀ। ਨਵੇਂ ਨਿਯਮ ਤਹਿਤ ਆਈਟੀਈਪੀ ਕੋਰਸ ਸ਼ੁਰੂ ਹੋਣ ਨਾਲ ਉਮੀਦਵਾਰ ਸਿਰਫ਼ ਚਾਰ ਸਾਲਾਂ ਵਿੱਚ ਪ੍ਰਾਇਮਰੀ ਅਧਿਆਪਕ ਬਣਨ ਦੇ ਯੋਗ ਹੋ ਜਾਣਗੇ।


Education Loan Information:

Calculate Education Loan EMI