ਨਵੀਂ ਸਿੱਖਿਆ ਨੀਤੀ ਤਹਿਤ ਦੇਸ਼ ਦੀ ਸਿੱਖਿਆ ਨੀਤੀ 'ਚ ਕਈ ਅਹਿਮ ਬਦਲਾਅ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਵੱਡਾ ਬਦਲਾਅ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਕੀਤਾ ਗਿਆ ਹੈ। ਸਿੱਖਿਆ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਹੁਣ 6 ਸਾਲ ਦੀ ਉਮਰ ਤੋਂ ਪਹਿਲਾਂ ਕਿਸੇ ਵੀ ਬੱਚੇ ਨੂੰ ਪਹਿਲੀ ਜਮਾਤ 'ਚ ਦਾਖਲਾ ਨਹੀਂ ਦਿੱਤਾ ਜਾਵੇਗਾ। ਇਹ ਇੱਕ ਵੱਡੀ ਤਬਦੀਲੀ ਹੈ। ਸਿੱਖਿਆ ਮੰਤਰਾਲੇ ਮੁਤਾਬਕ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਮੁਤਾਬਕ ਬੱਚਿਆਂ ਦੀ ਸ਼ੁਰੂਆਤ ਤੋਂ 5 ਸਾਲ ਦੀ ਉਮਰ ਉਨ੍ਹਾਂ ਦੀ ਸਿੱਖਣ ਅਤੇ ਬੁਨਿਆਦੀ ਪੜਾਅ ਹੈ।


ਪਹਿਲਾਂ ਕੀ ਨਿਯਮ ਸੀ?


ਲੋਕ ਸਭਾ 'ਚ ਪਿਛਲੇ ਸਾਲ ਮਾਰਚ 'ਚ ਇਕ ਸਵਾਲ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਪਹਿਲੀ ਜਮਾਤ 'ਚ ਦਾਖਲੇ ਦੀ ਉਮਰ ਵੱਖ-ਵੱਖ ਹੈ। ਇਸ ਦੌਰਾਨ ਦੱਸਿਆ ਗਿਆ ਕਿ ਦੇਸ਼ ਦੇ 14 ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹਨ, ਜਿੱਥੇ ਬੱਚਿਆਂ ਨੂੰ 6 ਸਾਲ ਦੀ ਉਮਰ ਤੋਂ ਪਹਿਲਾਂ ਪਹਿਲੀ ਜਮਾਤ 'ਚ ਦਾਖਲਾ ਲੈਣ ਦੀ ਇਜਾਜ਼ਤ ਸੀ। ਗੁਜਰਾਤ, ਤੇਲੰਗਾਨਾ, ਲੱਦਾਖ, ਅਸਾਮ ਅਤੇ ਪੁੱਡੂਚੇਰੀ ਅਜਿਹੇ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹਨ, ਜਿੱਥੇ 5 ਸਾਲ ਦੇ ਬੱਚਿਆਂ ਨੂੰ ਵੀ ਪਹਿਲੀ ਜਮਾਤ 'ਚ ਦਾਖਲਾ ਦਿੱਤਾ ਜਾਂਦਾ ਸੀ।


5 ਸਾਲ ਤੋਂ ਵੱਧ ਉਮਰ 'ਚ ਕਿਹੜੇ ਸੂਬਿਆਂ 'ਚ ਹੁੰਦਾ ਦਾਖਲਾ?


ਲੋਕ ਸਭਾ 'ਚ ਹੀ ਦਿੱਤੀ ਗਈ ਜਾਣਕਾਰੀ 'ਚ ਦੱਸਿਆ ਗਿਆ ਕਿ ਰਾਜਸਥਾਨ, ਦਿੱਲੀ, ਆਂਧਰਾ ਪ੍ਰਦੇਸ਼, ਹਰਿਆਣਾ, ਉੱਤਰਾਖੰਡ, ਕਰਨਾਟਕ, ਗੋਆ, ਝਾਰਖੰਡ ਅਤੇ ਕੇਰਲ ਵਰਗੇ ਸੂਬਿਆਂ 'ਚ ਕਲਾਸ 1 'ਚ ਦਾਖਲਾ ਲੈਣ ਲਈ ਬੱਚਿਆਂ ਦੀ ਘੱਟੋ-ਘੱਟ ਉਮਰ 5 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। 28 ਮਾਰਚ 2022 ਨੂੰ ਜਦੋਂ ਸਿੱਖਿਆ ਮੰਤਰਾਲੇ ਨੇ ਲੋਕ ਸਭਾ 'ਚ ਆਪਣੀ ਰਿਪੋਰਟ ਪੇਸ਼ ਕੀਤੀ ਸੀ। ਇਸ 'ਚ ਕਿਹਾ ਗਿਆ ਸੀ ਕਿ ਪਹਿਲੀ ਜਮਾਤ 'ਚ ਦਾਖਲੇ ਦੀ ਉਮਰ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਅਨੁਸਾਰ ਨਾ ਹੋਣ ਕਾਰਨ ਵੱਖ-ਵੱਖ ਸੂਬਿਆਂ 'ਚ ਸ਼ੁੱਧ ਦਾਖਲਾ ਅਨੁਪਾਤ ਦਾ ਮਾਪ ਪ੍ਰਭਾਵਿਤ ਹੋ ਰਿਹਾ ਸੀ।


ਹਾਲ ਹੀ 'ਚ ਲਾਂਚ ਕੀਤਾ ਗਿਆ ਹੈ ਜਾਦੁਈ ਪਿਟਾਰਾ


ਨਵੀਂ ਸਿੱਖਿਆ ਨੀਤੀ ਤਹਿਤ ਕਈ ਤਰ੍ਹਾਂ ਦੇ ਬਦਲਾਅ ਅਤੇ ਨਵੇਂ ਕੰਮ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਹੁਣ ਬੱਚਿਆਂ ਲਈ ਇੱਕ ਨਵੀਂ ਅਧਿਐਨ ਸਮੱਗਰੀ ਜਾਰੀ ਕੀਤੀ ਗਈ ਹੈ। ਜਿਸ ਨੂੰ 'ਜਾਦੁਈ ਪਿਟਾਰਾ' ਦਾ ਨਾਂਅ ਦਿੱਤਾ ਗਿਆ ਸੀ। ਇਸ 'ਜਾਦੁਈ ਪਿਟਾਰਾ' ਨੂੰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਲਾਂਚ ਕੀਤਾ। ਹਾਲਾਂਕਿ ਫਿਲਹਾਲ 'ਜਾਦੁਈ ਪਿਟਾਰਾ' ਫਾਊਂਡੇਸ਼ਨ ਪੱਧਰ ਦੇ ਬੱਚਿਆਂ ਲਈ ਹੈ। ਇਹ 'ਜਾਦੁਈ ਪਿਟਾਰਾ' ਐਲੀਮੈਂਟਰੀ ਪੱਧਰ ਦੇ ਬੱਚਿਆਂ 'ਚ ਪੜ੍ਹਾਈ ਪ੍ਰਤੀ ਰੁਚੀ ਅਤੇ ਝੁਕਾਅ ਵਧਾਉਣ 'ਚ ਮਦਦਗਾਰ ਸਾਬਤ ਹੋਵੇਗਾ। ਇਸ ਪਿਟਾਰੇ 'ਚ ਬੱਚਿਆਂ ਲਈ ਖਿਡੌਣੇ, ਕਠਪੁਤਲੀਆਂ, ਮਾਤ ਭਾਸ਼ਾ 'ਚ ਦਿਲਚਸਪ ਕਹਾਣੀਆਂ ਉਪਲੱਬਧ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਖੇਡਾਂ, ਪੇਂਟਿੰਗ, ਡਾਂਸ ਅਤੇ ਸੰਗੀਤ 'ਤੇ ਆਧਾਰਿਤ ਸਿੱਖਿਆ ਨੂੰ ਵੀ ਜਾਦੂਈ ਪਿਟਾਰੇ 'ਚ ਸ਼ਾਮਲ ਕੀਤਾ ਜਾਵੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Education Loan Information:

Calculate Education Loan EMI