ਪੜਚੋਲ ਕਰੋ

ਖੂਨੀ ਝੜਪ 'ਚ ਕਿਸਾਨ ਦੀ ਮੌਤ, ਬੀਜੇਪੀ ਲੀਡਰ ਤੇ ਉਸ ਦਾ ਭਰਾ ਗ੍ਰਿਫਤਾਰ 

ਸਰਹੱਦੀ ਵਿਵਾਦ ਵਿੱਚ ਯੂਪੀ ਅਤੇ ਹਰਿਆਣਾ ਦੇ ਕਿਸਾਨਾਂ 'ਚ ਹੋਈ ਖੂਨੀ ਝੜਪ 'ਚ ਬਾਘਲਪਤ ਦੇ ਬਹਿਲੋਲਪੁਰ ਦੇ ਇੱਕ ਕਿਸਾਨ ਦੀ ਮੌਤ ਹੋ ਗਈ। ਸੋਨੀਪਤ ਦੇ ਪਿੰਡ ਖੁਰਮਪੁਰ ਦੇ ਕਿਸਾਨਾਂ 'ਤੇ ਗੋਲੀ ਚਲਾਉਣ ਦਾ ਦੋਸ਼ ਲਗਾਇਆ ਗਿਆ ਹੈ। ਗੋਲੀ ਮਾਰਨ ਦੇ ਨਾਲ ਹੀ ਦੂਜੇ ਕਿਸਾਨਾਂ ਨੂੰ ਟਰੈਕਟਰ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਗਈ।

ਸੋਨੀਪਤ: ਸਰਹੱਦੀ ਵਿਵਾਦ ਵਿੱਚ ਯੂਪੀ ਅਤੇ ਹਰਿਆਣਾ ਦੇ ਕਿਸਾਨਾਂ 'ਚ ਹੋਈ ਖੂਨੀ ਝੜਪ 'ਚ ਬਾਘਲਪਤ ਦੇ ਬਹਿਲੋਲਪੁਰ ਦੇ ਇੱਕ ਕਿਸਾਨ ਦੀ ਮੌਤ ਹੋ ਗਈ। ਸੋਨੀਪਤ ਦੇ ਪਿੰਡ ਖੁਰਮਪੁਰ ਦੇ ਕਿਸਾਨਾਂ 'ਤੇ ਗੋਲੀ ਚਲਾਉਣ ਦਾ ਦੋਸ਼ ਲਗਾਇਆ ਗਿਆ ਹੈ। ਗੋਲੀ ਮਾਰਨ ਦੇ ਨਾਲ ਹੀ ਦੂਜੇ ਕਿਸਾਨਾਂ ਨੂੰ ਟਰੈਕਟਰ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਭਾਜਪਾ ਦੇ ਜ਼ਿਲ੍ਹਾ ਕੌਂਸਲਰ ਨੰਦਕਿਸ਼ੋਰ ਚੌਹਾਨ ਵਾਸੀ ਖੁਰਮਪੁਰ ਸਮੇਤ 17 ਲੋਕਾਂ ਖਿਲਾਫ ਕਤਲ, ਕਤਲ ਦੀ ਕੋਸ਼ਿਸ਼ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
 
ਪੁਲਿਸ ਨੇ ਇਸ ਮਾਮਲੇ ਵਿੱਚ ਜ਼ਿਲ੍ਹਾ ਕੌਂਸਲਰ ਨੰਦ ਕਿਸ਼ੋਰ ਚੌਹਾਨ ਅਤੇ ਉਸ ਦੇ ਚਚੇਰੇ ਭਰਾ ਮਨੋਜ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੌਕੇ ਤੋਂ ਦੋ ਟਰੈਕਟਰ ਵੀ ਕਾਬੂ ਕੀਤੇ ਹਨ। ਯੂਪੀ ਦੇ ਜ਼ਿਲ੍ਹਾ ਬਾਗਪਤ ਦੇ ਪਿੰਡ ਨੰਗਲਾ ਬਹਿਲੋਲਪੁਰ ਦੇ ਵਸਨੀਕ ਮੁਕੇਸ਼ ਨੇ ਕੁੰਡਾਲੀ ਥਾਣੇ ਨੂੰ ਦੱਸਿਆ ਕਿ ਉਸ ਕੋਲ ਯਮੁਨਾ ਦੇ ਪਾਰ ਸੋਨੀਪਤ ਖੇਤਰ ਦੇ ਪਿੰਡ ਖੁਰਮਪੁਰ ਨੇੜੇ ਜ਼ਮੀਨ ਸੀ। ਨੰਦ ਕਿਸ਼ੋਰ ਅਤੇ ਹੋਰ ਲੋਕ ਉਸ ਜ਼ਮੀਨ 'ਤੇ ਆਪਣਾ ਹੱਕ ਜਤਾਉਂਦੇ ਹਨ। ਉਸ ਨੇ ਉਸ ਫਸਲ ਤੇ ਕਣਕ ਅਤੇ ਸਰ੍ਹੋਂ ਦੀ ਫਸਲ ਬੀਜੀ ਹੈ। ਉਸ ਨੇ ਸੋਨੀਪਤ ਦੇ ਡੀਸੀ ਨੂੰ ਫਸਲ ਦੀ ਕਟਾਈ ਨੂੰ ਲੈ ਕੇ ਬੇਨਤੀ ਕੀਤੀ ਸੀ।
 
ਉਨ੍ਹਾਂ ਦੇ ਆਦੇਸ਼ਾਂ 'ਤੇ ਵੀਰਵਾਰ ਨੂੰ ਪੁਲਿਸ ਸੁਰੱਖਿਆ ਅਧੀਨ ਉਸ ਨੇ ਕਰੀਬ 25 ਏਕੜ ਕਣਕ ਦੀ ਫਸਲ ਦੀ ਕਟਾਈ ਕੀਤੀ। ਜਿਸਦੇ  ਲਈ ਨੰਦ ਕਿਸ਼ੋਰ ਅਤੇ ਹੋਰ ਪਿੰਡ ਵਾਸੀਆਂ ਨੇ ਉਸ ਤੋਂ ਰੰਜਿਸ਼ ਬਣਾਈ ਹੋਈ ਸੀ। ਸ਼ੁੱਕਰਵਾਰ ਸਵੇਰੇ ਨੌਂ ਵਜੇ ਉਹ ਅਤੇ ਉਸ ਦਾ ਭਰਾ ਅਨਿਲ ਕੁਮਾਰ (38) ਅਤੇ ਪਿੰਡ ਦੇ ਕਈ ਆਦਮੀ ਆਪਣੀ ਸਰੋਂ ਦੀ ਫਸਲ ਲੈਣ ਆਏ ਸਨ। ਇਸ ਦੌਰਾਨ, ਖੁਰਮਪੁਰ ਦੇ ਨੰਦਕਿਸ਼ੋਰ ਚੌਹਾਨ, ਉਸ ਦੇ ਭਰਾ ਰਾਜਕੁਮਾਰ, ਚਚੇਰਾ ਭਰਾ ਮਨੋਜ ਅਤੇ ਹੋਰਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਟਰੈਕਟਰ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਗਈ।
 
ਮੁਲਜ਼ਮ ਬੁਲੇਟ ਪਰੂਫ ਟਰੈਕਟਰ ਲੈ ਕੇ ਆਏ ਸੀ। ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਕੌਂਸਲਰ ਨੰਦਕਿਸ਼ੋਰ ਚੌਹਾਨ ਨੇ ਗੋਲੀਬਾਰੀ ਕੀਤੀ। ਉਸ ਦਾ ਭਰਾ ਅਨਿਲ ਗੋਲੀ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੂੰ ਬਹਿਲਗੜ੍ਹ ਰੋਡ ਦੇ ਇਕ ਨਿੱਜੀ ਹਸਪਤਾਲ ਵਿਖੇ ਪਹੁੰਚਾਇਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕੁੰਡਲੀ ਪੁਲਿਸ ਸਟੇਸ਼ਨ ਨੇ ਮੁਕੇਸ਼ ਦੇ ਬਿਆਨ 'ਤੇ ਨੰਦਕਿਸ਼ੋਰ ਚੌਹਾਨ, ਉਸ ਦੇ ਭਰਾ ਰਾਜਕੁਮਾਰ ਚੌਹਾਨ ਸਣੇ ਕਈਆਂ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਹੈ। ਪੁਲਿਸ ਨੇ ਅਨਿਲ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ।
 
ਕਤਲ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੁਲਿਸ ਨੇ ਭਾਜਪਾ ਦੇ ਜ਼ਿਲ੍ਹਾ ਕੌਂਸਲਰ ਨੰਦਕਿਸ਼ੋਰ ਚੌਹਾਨ ਅਤੇ ਉਸ ਦੇ ਚਚੇਰੇ ਭਰਾ ਮਨੋਜ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ। ਪੁਲਿਸ ਹੋਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਉਸ ਦੇ ਕਬਜ਼ੇ 'ਚੋਂ ਦੋ ਬੁਲੇਟ ਪਰੂਫ ਟਰੈਕਟਰ ਵੀ ਬਰਾਮਦ ਕੀਤੇ ਹਨ।

ਟਾਪ ਹੈਡਲਾਈਨ

 Jagtar Singh Hawara ਦੀ ਪੈਰੋਲ ’ਤੇ ਜਲਦ ਸਕਦਾ ਫੈਸਲਾ, ਇਸ ਆਗੂ ਦੀ ਹਿਮਾਇਤ ਤੋਂ ਬਾਅਦ ਵਧੇ ਅਸਾਰ
 Jagtar Singh Hawara ਦੀ ਪੈਰੋਲ ’ਤੇ ਜਲਦ ਸਕਦਾ ਫੈਸਲਾ, ਇਸ ਆਗੂ ਦੀ ਹਿਮਾਇਤ ਤੋਂ ਬਾਅਦ ਵਧੇ ਅਸਾਰ
 Sukhbir Badal ’ਤੇ ਹਮਲੇ ਦਾ ਮਾਮਲਾ  , AAP ਬੋਲੀ- ਲੋਕ ਬੇਅਦਬੀ ਤੋਂ ਨਾਰਾਜ਼, ਵੜਿੰਗ ਨੇ ਕਿਹਾ- ਦੇਰੀ ਨਾਲ ਮਿਲੇ ਇਨਸਾਫ਼ ਨੂੰ ਲੈ ਕੇ ਸਿੱਖਾਂ 'ਚ ਗੁੱਸਾ
 Sukhbir Badal ’ਤੇ ਹਮਲੇ ਦਾ ਮਾਮਲਾ  , AAP ਬੋਲੀ- ਲੋਕ ਬੇਅਦਬੀ ਤੋਂ ਨਾਰਾਜ਼, ਵੜਿੰਗ ਨੇ ਕਿਹਾ- ਦੇਰੀ ਨਾਲ ਮਿਲੇ ਇਨਸਾਫ਼ ਨੂੰ ਲੈ ਕੇ ਸਿੱਖਾਂ 'ਚ ਗੁੱਸਾ
Women Scheme : ਚੋਣਾਂ ਤੋਂ ਪਹਿਲਾਂ ਮਹਿਲਾਵਾਂ ਨੂੰ ਮਿਲਣਗੇ 50-50 ਹਜ਼ਾਰ? ਅਜਿਹਾ ਹੋਇਆ ਤਾਂ ਸਰਕਾਰ ਕਿਵੇਂ ਹੋ ਜਾਵੇਗੀ ਕੰਗਾਲ
Women Scheme : ਚੋਣਾਂ ਤੋਂ ਪਹਿਲਾਂ ਮਹਿਲਾਵਾਂ ਨੂੰ ਮਿਲਣਗੇ 50-50 ਹਜ਼ਾਰ? ਅਜਿਹਾ ਹੋਇਆ ਤਾਂ ਸਰਕਾਰ ਕਿਵੇਂ ਹੋ ਜਾਵੇਗੀ ਕੰਗਾਲ
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
iPhone 17 Pro On Down Payment: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Imran Khan Death: ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Embed widget