ਪੜਚੋਲ ਕਰੋ

ਕਿਸਾਨਾਂ ਵੱਲੋਂ 26 ਜੂਨ ਦੇ ਐਕਸ਼ਨ ਦੀ ਤਿਆਰੀ, ਪਿੰਡਾਂ 'ਚ ਕੀਤੀ ਜਾ ਰਹੀ ਪਲੈਨਿੰਗ

ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਤੋਂ ਬਾਅਦ ਹੁਣ ਕਿਸਾਨ ਬਿਜਲੀ ਸੋਧ ਕਾਨੂੰਨ ਦੇ ਵਿਰੋਧ 'ਚ ਡਟ ਗਏ ਹਨ। ਕਿਸਾਨ ਮਜ਼ਦੂਰ ਯੂਨੀਅਨ ਮਾਝਾ ਦੇ ਆਗੂਆਂ ਨੇ ਬਟਾਲਾ ਵਿੱਚ ਕੀਤੀ ਵਿਸ਼ੇਸ਼ ਮੀਟਿੰਗ 'ਚ ਐਲਾਨ ਕੀਤਾ ਕਿ ਕੇਂਦਰ ਸਰਕਾਰ ਦੇ ਬਿਜਲੀ ਸੋਧ ਕਾਨੂੰਨ ਦਾ ਵਿਰੋਧ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਦੀ ਕਾਲ ਉੱਪਰ 26 ਜੂਨ ਨੂੰ ਵੱਡੀ ਗਿਣਤੀ ਕਿਸਾਨਾਂ ਦੇ ਇਕੱਠ ਨਾਲ ਪੰਜਾਬ ਰਾਜ ਭਵਨ ਦਾ ਘਿਰਾਓ ਕੀਤਾ ਜਾਵੇਗਾ।

ਗੁਰਦਾਸਪੁਰ: ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਤੋਂ ਬਾਅਦ ਹੁਣ ਕਿਸਾਨ ਬਿਜਲੀ ਸੋਧ ਕਾਨੂੰਨ ਦੇ ਵਿਰੋਧ 'ਚ ਡਟ ਗਏ ਹਨ। ਕਿਸਾਨ ਮਜ਼ਦੂਰ ਯੂਨੀਅਨ ਮਾਝਾ ਦੇ ਆਗੂਆਂ ਨੇ ਬਟਾਲਾ ਵਿੱਚ ਕੀਤੀ ਵਿਸ਼ੇਸ਼ ਮੀਟਿੰਗ 'ਚ ਐਲਾਨ ਕੀਤਾ ਕਿ ਕੇਂਦਰ ਸਰਕਾਰ ਦੇ ਬਿਜਲੀ ਸੋਧ ਕਾਨੂੰਨ ਦਾ ਵਿਰੋਧ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਦੀ ਕਾਲ ਉੱਪਰ 26 ਜੂਨ ਨੂੰ ਵੱਡੀ ਗਿਣਤੀ ਕਿਸਾਨਾਂ ਦੇ ਇਕੱਠ ਨਾਲ ਪੰਜਾਬ ਰਾਜ ਭਵਨ ਦਾ ਘਿਰਾਓ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਦਿੱਤੇ ਹਰ ਪ੍ਰੋਗਰਾਮ ਤਹਿਤ ਸੰਘਰਸ਼ ਜਾਰੀ ਰਹੇਗਾ। ਬਟਾਲਾ ਦੇ ਨੇੜਲੇ ਪਿੰਡ ਹਰਦੋਝੰਡੇ ਵਿਖੇ ਕਿਸਾਨ ਮਜ਼ਦੂਰ ਯੂਨੀਅਨ ਮਾਝਾ ਦੇ ਪ੍ਰਧਾਨ ਗੁਰਮੁਖ ਸਿੰਘ ਬਾਜਵਾ ਦੀ ਅਗਵਾਈ ਹੇਠ ਯੂਨੀਅਨ ਦੇ ਆਗੂਆਂ ਦੀ ਵਿਸ਼ੇਸ ਮੀਟਿੰਗ ਹੋਈ। ਇਸ ਵਿੱਚ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਵਿਚਾਰ ਵਿਟਾਂਦਰਾ ਕੀਤਾ ਗਿਆ।

ਇਸ ਦੌਰਾਨ ਕਿਸਾਨ ਮਜ਼ਦੂਰ ਯੂਨੀਅਨ ਮਾਝਾ ਦੇ ਅਹੁਦੇਦਾਰਾਂ ਗੁਰਮੁਖ ਸਿੰਘ ਬਾਜਵਾ ਤੇ ਜਨਰਲ ਸਕੱਤਰ ਸੁਖਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਵੱਲੋਂ ਬਣਾਏ ਗਏ ਨਵੇਂ ਇਲੈਕਟ੍ਰੀਸਿਟੀ ਕਾਨੂੰਨ ਦਾ ਉਹ ਡਟ ਕੇ ਵਿਰੋਧ ਕਰਨਗੇ। ਇਸ ਦੇ ਨਾਲ ਹੀ ਮੁਖ ਤੌਰ 'ਤੇ 26 ਜੂਨ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਕਾਲ 'ਤੇ ਰਾਜਪਾਲ ਭਵਨ ਚੰਡੀਗੜ੍ਹ ਦਾ ਵੱਡੀ ਗਿਣਤੀ 'ਚ ਕਿਸਾਨਾਂ ਵਲੋਂ ਘਿਰਾਓ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੇ 7 ਮਹੀਨੇ 'ਤੇ ਮੋਦੀ ਸਰਕਾਰ ਦੇ 7 ਸਾਲ ਪੂਰੇ ਹੋਣ ਦੇ ਚੱਲਦੇ ਸੰਯੁਕਤ ਕਿਸਾਨ ਮੋਰਚਾ ਵਲੋਂ ਦੇਸ਼ ਭਰ ਦੇ ਰਾਜਪਾਲਾਂ ਦੀਆਂ ਰਿਹਾਇਸ਼ਾਂ ਦੇ ਸਾਹਮਣੇ ਵੱਡੇ ਇਕੱਠ ਕਰ ਧਰਨਾ ਦਿੱਤਾ ਜਾਵੇਗਾ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਮੰਗ ਪੱਤਰ ਰਾਜਪਾਲ ਰਾਹੀਂ ਰਾਸ਼ਟਰਪਤੀ ਨੂੰ ਦਿੱਤਾ ਜਾਵੇਗਾ। ਬਟਾਲਾ ਚ ਕੀਤੀ ਮੀਟਿੰਗ 'ਚ ਕਿਸਾਨਾਂ ਨੇ ਕਿਹਾ ਕਿ ਉਹ 26 ਜੂਨ ਨੂੰ ਚੰਡੀਗੜ੍ਹ ਕੂਚ ਕਰਨ ਦੀ ਵਿਆਉਂਤ ਤਿਆਰ ਕਰ ਰਹੇ ਹਨ ਤੇ ਵੱਡੇ ਕਾਫਲੇ ਲੈ ਕੇ ਉੱਥੇ ਧਰਨੇ 'ਚ ਸ਼ਾਮਲ ਹੋਣਗੇ। 

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Big News: ਵੱਡੀ ਖਬਰ, ਹੁਣ ਮੁਲਾਜ਼ਮਾਂ ਦੀ ਕੱਟੀ ਜਾਵੇਗੀ 15 ਫ਼ੀਸਦੀ ਤਨਖ਼ਾਹ; ਸੂਬਾ ਸਰਕਾਰ ਦੇ ਫੈਸਲੇ ਨੇ ਮਚਾਇਆ ਹਾਹਾਕਾਰ: ਜਾਣੋ ਵਜ੍ਹਾ...
ਵੱਡੀ ਖਬਰ, ਹੁਣ ਮੁਲਾਜ਼ਮਾਂ ਦੀ ਕੱਟੀ ਜਾਵੇਗੀ 15 ਫ਼ੀਸਦੀ ਤਨਖ਼ਾਹ; ਸੂਬਾ ਸਰਕਾਰ ਦੇ ਫੈਸਲੇ ਨੇ ਮਚਾਇਆ ਹਾਹਾਕਾਰ: ਜਾਣੋ ਵਜ੍ਹਾ...
Punjab News: ਪੰਜਾਬ ਤੋਂ ਵੱਡੀ ਖਬਰ, ਕਾਂਗਰਸ ਆਗੂ ਦੇ ਬੇਟੇ ਨੇ ਕੀਤੀ ਖੁਦਕੁਸ਼ੀ: ਜਾਣੋ ਖੁਦ ਨੂੰ ਕਿਉਂ ਗੋਲੀ ਮਾਰੀ? ਮਰਨ ਤੋਂ ਪਹਿਲਾਂ ਵੀਡੀਓ ਬਣਾ ਬੋਲਿਆ- ਮੇਰੇ ਨਾਲ ਧੋਖਾ...
ਪੰਜਾਬ ਤੋਂ ਵੱਡੀ ਖਬਰ, ਕਾਂਗਰਸ ਆਗੂ ਦੇ ਬੇਟੇ ਨੇ ਕੀਤੀ ਖੁਦਕੁਸ਼ੀ: ਜਾਣੋ ਖੁਦ ਨੂੰ ਕਿਉਂ ਗੋਲੀ ਮਾਰੀ? ਮਰਨ ਤੋਂ ਪਹਿਲਾਂ ਵੀਡੀਓ ਬਣਾ ਬੋਲਿਆ- ਮੇਰੇ ਨਾਲ ਧੋਖਾ...
US-Iran War: ਕੁਵੈਤ 'ਚ ਮਾਰਿਆ ਗਿਆ ਇੱਕ ਹੋਰ ਭਾਰਤੀ, ਧੂੰਆਂ-ਧੂੰਆਂ ਹੋਇਆ ਕੁਵੈਤ ਦਾ ਪਾਵਰ ਪਲਾਂਟ
US-Iran War: ਕੁਵੈਤ 'ਚ ਮਾਰਿਆ ਗਿਆ ਇੱਕ ਹੋਰ ਭਾਰਤੀ, ਧੂੰਆਂ-ਧੂੰਆਂ ਹੋਇਆ ਕੁਵੈਤ ਦਾ ਪਾਵਰ ਪਲਾਂਟ
ਭੁੱਲਰ ਦਾ ਫੋਨ ਬਰਾਮਦ ਨਹੀਂ ਕਰ ਸਕੀ ਪੰਜਾਬ ਪੁਲਿਸ, ਨਹੀਂ ਮਿਲਿਆ ਦਫਤਰ ਦਾ DVR; ਸੁਖਦੇਵ ਅਤੇ ਦਿਲਬਾਗ ਵੀ ਨਹੀਂ ਹੋਏ ਗ੍ਰਿਫਤਾਰ
ਭੁੱਲਰ ਦਾ ਫੋਨ ਬਰਾਮਦ ਨਹੀਂ ਕਰ ਸਕੀ ਪੰਜਾਬ ਪੁਲਿਸ, ਨਹੀਂ ਮਿਲਿਆ ਦਫਤਰ ਦਾ DVR; ਸੁਖਦੇਵ ਅਤੇ ਦਿਲਬਾਗ ਵੀ ਨਹੀਂ ਹੋਏ ਗ੍ਰਿਫਤਾਰ

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
US-Iran War: ਕੁਵੈਤ 'ਚ ਮਾਰਿਆ ਗਿਆ ਇੱਕ ਹੋਰ ਭਾਰਤੀ, ਧੂੰਆਂ-ਧੂੰਆਂ ਹੋਇਆ ਕੁਵੈਤ ਦਾ ਪਾਵਰ ਪਲਾਂਟ
US-Iran War: ਕੁਵੈਤ 'ਚ ਮਾਰਿਆ ਗਿਆ ਇੱਕ ਹੋਰ ਭਾਰਤੀ, ਧੂੰਆਂ-ਧੂੰਆਂ ਹੋਇਆ ਕੁਵੈਤ ਦਾ ਪਾਵਰ ਪਲਾਂਟ
ਵੱਡੀ ਖ਼ਬਰ! ਦਿਨਦਿਹਾੜੇ ਕਾਂਗਰਸ ਆਗੂ ਦਾ ਕਤਲ; ਮੱਚਿਆ ਹੜਕੰਪ
ਵੱਡੀ ਖ਼ਬਰ! ਦਿਨਦਿਹਾੜੇ ਕਾਂਗਰਸ ਆਗੂ ਦਾ ਕਤਲ; ਮੱਚਿਆ ਹੜਕੰਪ
ਭੁੱਲਰ ਦਾ ਫੋਨ ਬਰਾਮਦ ਨਹੀਂ ਕਰ ਸਕੀ ਪੰਜਾਬ ਪੁਲਿਸ, ਨਹੀਂ ਮਿਲਿਆ ਦਫਤਰ ਦਾ DVR; ਸੁਖਦੇਵ ਅਤੇ ਦਿਲਬਾਗ ਵੀ ਨਹੀਂ ਹੋਏ ਗ੍ਰਿਫਤਾਰ
ਭੁੱਲਰ ਦਾ ਫੋਨ ਬਰਾਮਦ ਨਹੀਂ ਕਰ ਸਕੀ ਪੰਜਾਬ ਪੁਲਿਸ, ਨਹੀਂ ਮਿਲਿਆ ਦਫਤਰ ਦਾ DVR; ਸੁਖਦੇਵ ਅਤੇ ਦਿਲਬਾਗ ਵੀ ਨਹੀਂ ਹੋਏ ਗ੍ਰਿਫਤਾਰ
1 April ਤੋਂ ਲਾਗੂ ਹੋਣਗੇ RBI ਲਈ Digital Payments ਦੇ ਨਵੇਂ ਨਿਯਮ, ਜਾਣੋ ਕੀ ਕੁਝ ਬਦਲੇਗਾ?
1 April ਤੋਂ ਲਾਗੂ ਹੋਣਗੇ RBI ਲਈ Digital Payments ਦੇ ਨਵੇਂ ਨਿਯਮ, ਜਾਣੋ ਕੀ ਕੁਝ ਬਦਲੇਗਾ?
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਤਾਪਮਾਨ 'ਚ ਆਈ ਗਿਰਾਵਟ; ਇਨ੍ਹਾਂ ਜ਼ਿਲ੍ਹਿਆਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਤਾਪਮਾਨ 'ਚ ਆਈ ਗਿਰਾਵਟ; ਇਨ੍ਹਾਂ ਜ਼ਿਲ੍ਹਿਆਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ
ਹੁਣ ਪੈਟਰੋਲ ਪੰਪਾਂ 'ਤੇ ਮਿਲੇਗਾ ਮਿੱਟੀ ਦਾ ਤੇਲ, ਕੇਂਦਰੀ ਮੰਤਰੀ ਦਾ ਵੱਡਾ ਐਲਾਨ
ਹੁਣ ਪੈਟਰੋਲ ਪੰਪਾਂ 'ਤੇ ਮਿਲੇਗਾ ਮਿੱਟੀ ਦਾ ਤੇਲ, ਕੇਂਦਰੀ ਮੰਤਰੀ ਦਾ ਵੱਡਾ ਐਲਾਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਮਾਰਚ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਮਾਰਚ 2026
Halwara Airport ਤੋਂ ਉਡਾਣਾਂ ਦੀ ਬੁਕਿੰਗ ਅਪ੍ਰੈਲ ’ਚ ਹੋਵੇਗੀ ਸ਼ੁਰੂ ਅਤੇ ਮਈ 'ਚ ਪਹਿਲੀ ਉਡਾਣ ਸੰਭਵ , ਰਵਨੀਤ ਸਿੰਘ ਬਿੱਟੂ ਨੇ ਕੀਤਾ ਐਲਾਨ 
Halwara Airport ਤੋਂ ਉਡਾਣਾਂ ਦੀ ਬੁਕਿੰਗ ਅਪ੍ਰੈਲ ’ਚ ਹੋਵੇਗੀ ਸ਼ੁਰੂ ਅਤੇ ਮਈ 'ਚ ਪਹਿਲੀ ਉਡਾਣ ਸੰਭਵ , ਰਵਨੀਤ ਸਿੰਘ ਬਿੱਟੂ ਨੇ ਕੀਤਾ ਐਲਾਨ 
Embed widget