ਪੜਚੋਲ ਕਰੋ

ਕਿਸਾਨਾਂ ਨੇ ਖਿੱਚੀ ਸੀਐਮ ਖੱਟਰ ਦੀ ਰੈਲੀ ਰੋਕਣ ਦੀ ਤਿਆਰੀ, ਪ੍ਰਸ਼ਾਸਨ ਵੀ ਅਲਰਟ 

ਹਜ਼ਾਰਾਂ ਕਿਸਾਨ ਦਿੱਲੀ ਸਰਹੱਦ ‘ਤੇ ਅੰਦੋਲਨ ਕਰ ਖੇਤੀਬਾੜੀ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਉਥੇ ਹੀ ਹਰਿਆਣਾ ਵਿੱਚ ਵੀ ਕਈ ਜ਼ਿਲ੍ਹਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਕਿਸਾਨ ਟੋਲ ਪਲਾਜ਼ਾ ’ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਕਰਨਾਲ: ਹਜ਼ਾਰਾਂ ਕਿਸਾਨ ਦਿੱਲੀ ਸਰਹੱਦ ‘ਤੇ ਅੰਦੋਲਨ ਕਰ ਖੇਤੀਬਾੜੀ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਉਥੇ ਹੀ ਹਰਿਆਣਾ ਵਿੱਚ ਵੀ ਕਈ ਜ਼ਿਲ੍ਹਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਕਿਸਾਨ ਟੋਲ ਪਲਾਜ਼ਾ ’ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਹਰਿਆਣਾ ਦੇ ਕਈ ਜ਼ਿਲ੍ਹਿਆਂ ਤੇ ਪਿੰਡਾਂ ਵਿੱਚ ਲੋਕਾਂ ਵੱਲੋਂ ਭਾਜਪਾ ਅਤੇ ਜੇਜੇਪੀ ਨੇਤਾਵਾਂ ਦੇ ਨੋ ਐਂਟਰੀ ਦੇ ਬੈਨਰ ਵੀ ਲਗਾਏ ਗਏ ਹਨ। ਇਸੇ ਦਰਮਿਆਨ ਕਿਸਾਨ ਕੱਲ੍ਹ ਕਰਨਾਲ ਦੇ ਪਿੰਡ ਕੈਮਲਾ ਵਿਖੇ ਮੁੱਖ ਮੰਤਰੀ ਮਨੋਹਰ ਲਾਲ ਦੀ ਕਿਸਾਨ ਮਹਾਂਪੰਚਾਇਤ ਰੈਲੀ ਦਾ ਵਿਰੋਧ ਕਰਨਗੇ।
ਪ੍ਰਸ਼ਾਸਨ ਵੀ ਕੱਲ੍ਹ ਦੀ ਰੈਲੀ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਚੌਕਸ ਹੈ। ਤਾਂ ਜੋ ਮੁੱਖ ਮੰਤਰੀ ਕਿਸਾਨ ਮਹਾਪੰਚਾਇਤ ਰੈਲੀ 'ਚ ਕਿਸੇ ਕਿਸਮ ਦੀ ਕੋਈ ਰੁਕਾਵਟ ਨਾ ਆਵੇ। ਇਸ ਦੇ ਚਲਦਿਆਂ ਅੱਜ ਜ਼ਿਲ੍ਹਾ ਸਕੱਤਰੇਤ ਵਿੱਚ ਜ਼ਿਲ੍ਹੇ ਦੇ ਕਿਸਾਨ ਆਗੂਆਂ ਅਤੇ ਡੀਸੀ ਐਸਪੀ ਨਾਲ ਕਿਸਾਨ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਿਸਾਨਾਂ ਨੇ ਆਪਣੀਆਂ ਦਲੀਲਾਂ ਮੀਡੀਆ ਸਾਹਮਣੇ ਰੱਖੀਆਂ।
ਜ਼ਿਲ੍ਹਾ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਭਲਕੇ ਕੈਮਲਾ ਪਿੰਡ ਵਿੱਚ ਹੋਣ ਵਾਲੇ ਮੁੱਖ ਮੰਤਰੀ ਦੇ ਪ੍ਰੋਗਰਾਮ ਵਿੱਚ ਕਿਸਾਨਾਂ ਵਲੋਂ ਕੋਈ ਰੁਕਾਵਟ ਨਹੀਂ ਪਾਈ ਜਾਵੇਗੀ, ਜਿਸ ਬਾਰੇ ਅੱਜ ਕਿਸਾਨ ਆਗੂਆਂ ਨਾਲ ਵਿਚਾਰ ਵਟਾਂਦਰੇ ਕੀਤੇ ਗਏ। ਉਨ੍ਹਾਂ ਕਿਹਾ ਕਿ ਜਮਹੂਰੀ ਅਧਿਕਾਰਾਂ ਦੀ ਵਰਤੋਂ ਕਰਦੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਹਰੇਕ ਨੂੰ ਬੋਲਣ ਦਾ ਅਧਿਕਾਰ ਹੈ। ਕਿਸਾਨਾਂ ਨੂੰ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਜੇਕਰ ਕੋਈ ਮੁੱਖ ਮੰਤਰੀ ਦੇ ਪ੍ਰੋਗਰਾਮ 'ਚ ਰੁਕਾਵਟ ਪਾਉਂਦਾ ਹੈ ਤਾਂ ਉਸ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਜੇ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਵਿਰੋਧ ਕਰਨਾ ਹੈ, ਤਾਂ ਤੁਸੀਂ ਸ਼ਾਂਤਮਈ  ਤਰੀਕੇ ਨਾਲ ਤੈਅ ਕੀਤੀ ਜਗ੍ਹਾ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ।
ਉਧਰ ਕਿਸਾਨਾਂ ਨੇ ਕਿਹਾ ਕਿ ਅਸੀਂ 6 ਜਨਵਰੀ ਨੂੰ ਐਲਾਨ ਕੀਤਾ ਸੀ ਕਿ 10 ਜਨਵਰੀ ਨੂੰ ਮੁੱਖ ਮੰਤਰੀ ਦੀ ਰੈਲੀ ਕੈਮਲਾ ਪਿੰਡ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ। ਪ੍ਰਸ਼ਾਸਨ ਨੇ ਕਿਹਾ ਕਿ ਰੈਲੀ ਨੂੰ ਕਿਸੇ ਵੀ ਸਥਿਤੀ ਵਿੱਚ ਰੱਦ ਨਹੀਂ ਕੀਤਾ ਜਾਵੇਗਾ। ਪਰ ਪ੍ਰਸ਼ਾਸਨ ਆਪਣਾ ਕੰਮ ਕਰੇਗਾ। ਕਿਸਾਨ ਆਪਣਾ ਕੰਮ ਕਰਨਗੇ। ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਸਵੇਰੇ 8 ਵਜੇ ਇਕੱਠੇ ਹੋ ਕੇ ਕੈਮਲਾ ਪਿੰਡ ਵੱਲ ਜਾਣਗੇ ਅਤੇ ਮੁੱਖ ਮੰਤਰੀ ਦੇ ਪ੍ਰੋਗਰਾਮ ਦਾ ਵਿਰੋਧ ਕਰਨਗੇ। ਉਨ੍ਹਾਂ ਕਿਹਾ ਅਸੀਂ ਸ਼ਾਂਤਮਈ ਢੰਗ ਨਾਲ ਵਿਰੋਧ ਕਰਾਂਗੇ। ਕਿਸੇ ਵੀ ਸਥਿਤੀ 'ਚ ਮਾਹੌਲ ਨੂੰ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ।

ਟਾਪ ਹੈਡਲਾਈਨ

BJP leader Manoranjan Kalia ਦੀ ਵਿਗੜੀ ਸਿਹਤ , ਬੇਹੋਸ਼ ਹੋ ਕੇ ਡਿੱਗੇ ,ਹਸਪਤਾਲ 'ਚ ਭਰਤੀ
BJP leader Manoranjan Kalia ਦੀ ਵਿਗੜੀ ਸਿਹਤ , ਬੇਹੋਸ਼ ਹੋ ਕੇ ਡਿੱਗੇ ,ਹਸਪਤਾਲ 'ਚ ਭਰਤੀ
ਪੰਜਾਬ ‘ਚ ਹੜ੍ਹ ਰੋਕਣ ਲਈ ਪਹਿਲੀ ਵਾਰ ਵਰਤੀ ਜਾ ਰਹੀ ਜੀਓਟਿਊਬ ਤਕਨੀਕ ਕੀ ਹੈ? ਸਤਲੁਜ ਦਰਿਆ ‘ਤੇ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ
ਪੰਜਾਬ ‘ਚ ਹੜ੍ਹ ਰੋਕਣ ਲਈ ਪਹਿਲੀ ਵਾਰ ਵਰਤੀ ਜਾ ਰਹੀ ਜੀਓਟਿਊਬ ਤਕਨੀਕ ਕੀ ਹੈ? ਸਤਲੁਜ ਦਰਿਆ ‘ਤੇ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ
 Punjab ਦੇ ਸਾਰੇ ਸਰਪੰਚਾਂ ਨੂੰ ਹੁਣ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ , ਬਠਿੰਡਾ 'ਚ CM ਮਾਨ ਦਾ ਵੱਡਾ ਐਲਾਨ
 Punjab ਦੇ ਸਾਰੇ ਸਰਪੰਚਾਂ ਨੂੰ ਹੁਣ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ , ਬਠਿੰਡਾ 'ਚ CM ਮਾਨ ਦਾ ਵੱਡਾ ਐਲਾਨ
Air India Flight : ਦਿੱਲੀ ਤੋਂ ਅੰਮ੍ਰਿਤਸਰ ਜਾ ਰਿਹਾ ਜਹਾਜ਼ ਪਾਕਿਸਤਾਨੀ ਹਵਾਈ ਖੇਤਰ 'ਚ ਦਾਖਲ, ਇਸਲਾਮਾਬਾਦ 'ਚ ਮਚਿਆ ਹੜਕੰਪ 
Air India Flight : ਦਿੱਲੀ ਤੋਂ ਅੰਮ੍ਰਿਤਸਰ ਜਾ ਰਿਹਾ ਜਹਾਜ਼ ਪਾਕਿਸਤਾਨੀ ਹਵਾਈ ਖੇਤਰ 'ਚ ਦਾਖਲ, ਇਸਲਾਮਾਬਾਦ 'ਚ ਮਚਿਆ ਹੜਕੰਪ 

ਵੀਡੀਓਜ਼

ਦਿੱਲੀ ਤੱਕ ਪੁੱਜਿਆ ਕਥਿਤ CM VIDEO ਦਾ ਮੁੱਦਾ! BJP ਨੇ ਦਿੱਤਾ ਵੱਡਾ ਬਿਆਨ
ਰਵਨੀਤ ਬਿੱਟੂ ਨੂੰ ਧਾਰਮਿਕ ਸਜ਼ਾ! 4 ਥਾਵਾਂ 'ਤੇ ਮੱਥਾ ਟੇਕਣ ਦੇ ਹੁਕਮ
BJP ਪਈ CM ਮਾਨ ਦੇ ਮਗਰ! ਹੁਣ ਅਸਤੀਫ਼ੇ ਦੀ ਉਠੀ ਮੰਗ
ਪਿੰਡ 'ਚ ਖੁੱਲ੍ਹੇ ਵਿਕਾਸ ਦੇ ਦਰਵਾਜ਼ੇ! MLA ਗੁਰਲਾਲ ਨੇ ਕੀਤਾ ਉਦਘਾਟਨ
ਜੇ VIDEO ਨਕਲੀ ਸੀ ਤਾਂ ਇੰਨਾ ਸਾਰਾ ਡਰਾਮਾ ਕਿਉਂ?’—ਖਹਿਰਾ ਨੇ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News :
Punjab News : "ਮੇਰੇ ਉੱਤੇ ਝੂਠੇ ਆਰੋਪ ਲੱਗੇ , ਵਿਰੋਧੀਆਂ ਨੇ ਸਾਜ਼ਿਸ਼ ਰਚੀ' ,ਵਾਇਰਲ ਵੀਡੀਓ ਮਾਮਲੇ 'ਤੇ ਬੋਲੇ CM ਭਗਵੰਤ ਮਾਨ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸਾਬਕਾ ਕੇਂਦਰੀ ਮੰਤਰੀ ਦੇ ਘਰ ਪਹੁੰਚੀ SIT; ਜਾਣੋ ਪੂਰਾ ਮਾਮਲਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸਾਬਕਾ ਕੇਂਦਰੀ ਮੰਤਰੀ ਦੇ ਘਰ ਪਹੁੰਚੀ SIT; ਜਾਣੋ ਪੂਰਾ ਮਾਮਲਾ
Pune Murder Case : ਮੰਗੇਤਰ ਨਿਕਲੀ ਕਾਤਿਲ !  ਲੜਕੀ ਨੇ ਪ੍ਰੇਮੀ ਨਾਲ ਮਿਲ ਕੇ ਮੰਗੇਤਰ ਨੂੰ 400 ਫੁੱਟ ਡੂੰਘੀ ਖੱਡ 'ਚ ਦਿੱਤਾ ਧੱਕਾ
Pune Murder Case : ਮੰਗੇਤਰ ਨਿਕਲੀ ਕਾਤਿਲ !  ਲੜਕੀ ਨੇ ਪ੍ਰੇਮੀ ਨਾਲ ਮਿਲ ਕੇ ਮੰਗੇਤਰ ਨੂੰ 400 ਫੁੱਟ ਡੂੰਘੀ ਖੱਡ 'ਚ ਦਿੱਤਾ ਧੱਕਾ
Pakistan Politics : ਪਾਕਿਸਤਾਨ ਦੀ ਸਿਆਸਤ 'ਚ ਵੱਡੀ ਹਲਚਲ ! ਕੀ ਸ਼ਹਬਾਜ਼ ਸ਼ਰੀਫ਼ ਦੀ ਕੁਰਸੀ ਖਤਰੇ 'ਚ ? ਸਾਬਕਾ ਮੰਤਰੀ ਦਾ ਵੱਡਾ ਦਾਅਵਾ
Pakistan Politics : ਪਾਕਿਸਤਾਨ ਦੀ ਸਿਆਸਤ 'ਚ ਵੱਡੀ ਹਲਚਲ ! ਕੀ ਸ਼ਹਬਾਜ਼ ਸ਼ਰੀਫ਼ ਦੀ ਕੁਰਸੀ ਖਤਰੇ 'ਚ ? ਸਾਬਕਾ ਮੰਤਰੀ ਦਾ ਵੱਡਾ ਦਾਅਵਾ
Ravneet Bittu: ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਖਿਲਾਫ SC ਕਮਿਸ਼ਨ ਨੇ ਸੁਣਾਇਆ ਫੈਸਲਾ, ਮਿਲੀ ਧਾਰਮਿਕ ਸਜ਼ਾ...
Ravneet Bittu: ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਖਿਲਾਫ SC ਕਮਿਸ਼ਨ ਨੇ ਸੁਣਾਇਆ ਫੈਸਲਾ, ਮਿਲੀ ਧਾਰਮਿਕ ਸਜ਼ਾ...
Kolkata Warehouse Collapse : ਕੋਲਕਾਤਾ ਦੇ ਤਾਰਾਤਲਾ 'ਚ ਗੋਦਾਮ ਦੀ ਛੱਤ ਡਿੱਗੀ, 50-60 ਮਜ਼ਦੂਰ ਮਲਬੇ ਹੇਠਾਂ ਦੱਬੇ, ਰੈਸਕਿਊ ਜਾਰੀ
Kolkata Warehouse Collapse : ਕੋਲਕਾਤਾ ਦੇ ਤਾਰਾਤਲਾ 'ਚ ਗੋਦਾਮ ਦੀ ਛੱਤ ਡਿੱਗੀ, 50-60 ਮਜ਼ਦੂਰ ਮਲਬੇ ਹੇਠਾਂ ਦੱਬੇ, ਰੈਸਕਿਊ ਜਾਰੀ
Punjab 'ਚ ਲੱਗੇ CM ਭਗਵੰਤ ਮਾਨ ਦੇ ਬਹਿਸ਼ਕਾਰ ਵਾਲੇ ਪੋਸਟਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦਾ ਦਿੱਤਾ ਗਿਆ ਹਵਾਲਾ

Embed widget