ਪੜਚੋਲ ਕਰੋ

ਕਿਸਾਨਾਂ ਦੀ ਸਰਕਾਰ ਨੂੰ ਚੇਤਾਵਨੀ, ਕੇਂਦਰ ਦੇ ਸਾਰੇ ਪ੍ਰੋਜੈਕਟ ਕਰਾ ਦਿਆਂਗੇ ਬੰਦ

ਬਠਿੰਡਾ ਦੇ ਭੁੱਚੋ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖ਼ਿਲਾਫ਼ ਟੋਲ ਪਲਾਜ਼ਾ ਵਿਖੇ ਲਾਇਆ ਧਰਨਾ ਅੱਜ 14ਵੇਂ ਦਿਨ ਵੀ ਜਾਰੀ ਰਿਹਾ। ਜਿੱਥੇ ਭਾਰੀ ਗਿਣਤੀ ਵਿੱਚ ਕਿਸਾਨ ਤੇ ਮਹਿਲਾਵਾਂ ਸ਼ਾਮਲ ਹੋਈਆਂ।

ਬਠਿੰਡਾ: ਬਠਿੰਡਾ ਦੇ ਭੁੱਚੋ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖ਼ਿਲਾਫ਼ ਟੋਲ ਪਲਾਜ਼ਾ ਵਿਖੇ ਲਾਇਆ ਧਰਨਾ ਅੱਜ 14ਵੇਂ ਦਿਨ ਵੀ ਜਾਰੀ ਰਿਹਾ। ਜਿੱਥੇ ਭਾਰੀ ਗਿਣਤੀ ਵਿੱਚ ਕਿਸਾਨ ਤੇ ਮਹਿਲਾਵਾਂ ਸ਼ਾਮਲ ਹੋਈਆਂ। ਰੋਜ਼ਾਨਾ ਟੋਲ ਪਲਾਜ਼ਾ ਨੂੰ ਸੱਤ ਤੋਂ ਅੱਠ ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਕਿਹਾ ਕਿ ਮੋਦੀ ਸਰਕਾਰ ਦੇ ਖੇਤੀ ਕਾਨੂੰਨ ਸਾਡੇ ਲਈ ਮੌਤ ਦਾ ਵਾਰੰਟ ਹੈ। ਬੇਸ਼ੱਕ ਟੋਲ ਪਲਾਜ਼ਾ 'ਤੇ ਧਰਨੇ ਨਾਲ ਪਿਛਲੇ ਲੰਬੇ ਸਮੇਂ ਤੋਂ ਟੋਲ ਪਲਾਜ਼ਾ ਵਾਲਿਆਂ ਨੂੰ ਲੱਖਾਂ ਰੁਪਿਆ ਹੀ ਨਹੀਂ, ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਪਰ ਇਹ ਸਾਡੀ ਵੀ ਮਜਬੂਰੀ ਹੈ। ਉਨ੍ਹਾਂ ਕਿਹਾ ਜੇਕਰ ਅਸੀਂ ਟੋਲ ਪਲਾਜ਼ਾ ਦੇ ਬਾਹਰ ਨਹੀਂ ਬੈਠਦੇ ਤਾਂ ਕੇਂਦਰ ਸਰਕਾਰ ਜੋ ਕੁਝ ਮਰਜ਼ੀ ਕਰੇਗੀ। ਅਸੀਂ ਇਹ ਨਹੀਂ ਹੋਣ ਦੇਵਾਂਗੇ। ਕੇਂਦਰ ਸਰਕਾਰ ਵੱਲੋਂ ਲਿਆਏ ਗਏ ਪ੍ਰਾਜੈਕਟ ਚਾਹੇ ਉਹ ਟੋਲ ਪਲਾਜ਼ਾ ਹੈ, ਰਿਲਾਇੰਸ ਮਾਲ ਹੈ ਜਾਂ ਰਿਲਾਇੰਸ ਪੈਟਰੋਲ ਪੰਪ ਹੈ, ਸਾਡਾ ਉਨ੍ਹਾਂ ਦੇ ਬਾਹਰ ਬੈਠ ਕੇ ਧਰਨਾ ਜਾਰੀ ਹੈ। ਜੇਕਰ ਮੋਦੀ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਵੀ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਤਾਂ ਸਾਡਾ ਸੰਘਰਸ਼ ਹੋਰ ਤਿੱਖਾ ਹੋਵੇਗਾ। ਬੇਸ਼ੱਕ ਅੱਜ ਸਾਡੇ ਜਥੇਬੰਦੀ ਨੇ ਰੇਲ ਲਾਈਨਾਂ 'ਤੇ ਧਰਨਾ ਚੁੱਕ ਲਿਆ ਹੈ ਪਰ ਟੋਲ ਪਲਾਜ਼ਾ 'ਤੇ ਧਰਨਾ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਅੱਜ ਕੇਂਦਰ ਸਰਕਾਰ ਵੱਲੋਂ ਮੀਟਿੰਗ ਸੱਦੀ ਗਈ ਹੈ ਪਰ ਸਾਨੂੰ ਉਸ ਵਿੱਚ ਕੁਝ ਵੀ ਆਸ ਨਹੀਂ ਦਿਖਾਈ ਦਿੱਤੀ। ਕਿਸਾਨਾਂ ਦਾ ਮੁੱਕਿਆ ਫਿਕਰ! ਪੰਜਾਬ 'ਚ ਨਹੀਂ ਆਏਗੀ ਯੂਰੀਆ ਖਾਦ ਦੀ ਦਿੱਕਤ, ਸਰਕਾਰ ਨੇ ਲੱਭਿਆ ਰਾਹ ਕਿਸਾਨਾਂ ਨੇ ਕਿਹਾ ਜੇ ਸਾਡੀ ਫਸਲ ਦਾ ਮੁੱਲ ਕੇਂਦਰ ਸਰਕਾਰ ਤੈਅ ਕਰੇਗੀ ਤਾਂ ਅਸੀਂ ਕੇਂਦਰ ਸਰਕਾਰ ਦੇ ਜਿੰਨੇ ਵੀ ਪ੍ਰਾਜੈਕਟ ਹਨ ਉਨ੍ਹਾਂ ਨੂੰ ਬੰਦ ਕਰਵਾ ਕੇ ਰਹਾਂਗੇ। ਜੇਕਰ ਟੋਲ ਪਲਾਜ਼ਾ ਸਦਾ ਲਈ ਬੰਦ ਕਰਵਾਉਣਾ ਪਿਆ ਤਾਂ ਉਸ ਤੋਂ ਵੀ ਪਿੱਛੇ ਨਹੀਂ ਹਟਾਂਗੇ। ਦੂਜੇ ਪਾਸੇ ਭੁੱਚੋ ਟੋਲ ਪਲਾਜ਼ਾ ਦੇ ਮੈਨੇਜਰ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਟੋਲ ਪਲਾਜ਼ਾ ਵਿਖੇ ਕਿਸਾਨਾਂ ਦਾ ਧਰਨਾ ਜਾਰੀ ਹੈ ਜਿਸ ਬਾਰੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਸੀ। ਹੈਦਰਾਬਾਦ 'ਚ ਮੀਂਹ ਨਾਲ ਹੜ੍ਹ ਵਰਗੇ ਹਾਲਾਤ,12 ਦੀ ਮੌਤ ਇਸ ਟੋਲ ਪਲਾਜ਼ਾ ਤੋਂ ਸੱਤ ਤੋਂ ਅੱਠ ਲੱਖ ਰੁਪਏ ਰੋਜ਼ਾਨਾ ਇਨਕਮ ਹੁੰਦੀ ਸੀ ਜੋ ਕਿ ਹੁਣ ਬੰਦ ਹੈ। ਇੰਨਾ ਹੀ ਨਹੀਂ ਸਗੋਂ ਸਾਡਾ ਦੋ ਦਰਜ਼ਨ ਤੋਂ ਵੱਧ ਸਟਾਫ਼ ਸੀ, ਉਹ ਵੀ ਥੋੜ੍ਹਾ ਬਹੁਤਾ ਹੀ ਰਹਿ ਗਿਆ ਹੈ।ਉਨ੍ਹਾਂ ਕਿਹਾ ਜਦ ਤਕ ਕਿਸਾਨਾਂ ਦਾ ਸਰਕਾਰ ਨਾਲ ਕੋਈ ਫ਼ੈਸਲਾ ਸਹੀ ਨਹੀਂ ਸਾਬਤ ਹੁੰਦਾ ਉਦੋਂ ਤੱਕ ਟੋਲ ਪਲਾਜ਼ਾ ਬੰਦ ਰਹਿਣਗੇ, ਜਿਸ ਨਾਲ ਬਹੁਤ ਘਾਟਾ ਪੈ ਰਿਹਾ ਹੈ।

ਟਾਪ ਹੈਡਲਾਈਨ

 Punjab News : ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ 'ਚ ਮੌਤ , 2 ਸਾਲ ਪਹਿਲਾਂ ਗਿਆ ਸੀ ਵਿਦੇਸ਼ 
 Punjab News : ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ 'ਚ ਮੌਤ , 2 ਸਾਲ ਪਹਿਲਾਂ ਗਿਆ ਸੀ ਵਿਦੇਸ਼ 
Punjab News : ASI ਨਾਲ ਡਿਊਟੀ ਦੌਰਾਨ ਵਾਪਰਿਆ ਹਾਦਸਾ ,12 ਦਿਨ ਬਾਅਦ ਇਲਾਜ ਦੌਰਾਨ ਮੌਤ
Punjab News : ASI ਨਾਲ ਡਿਊਟੀ ਦੌਰਾਨ ਵਾਪਰਿਆ ਹਾਦਸਾ ,12 ਦਿਨ ਬਾਅਦ ਇਲਾਜ ਦੌਰਾਨ ਮੌਤ
Behbal Kalan Firing Case : ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਵੱਡਾ ਅੱਪਡੇਟ , ਅੱਜ ਸੁਖਬੀਰ ਬਾਦਲ ਤੋਂ ਹੋਵੇਗੀ ਪੁੱਛਗਿੱਛ 
Behbal Kalan Firing Case : ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਵੱਡਾ ਅੱਪਡੇਟ , ਅੱਜ ਸੁਖਬੀਰ ਬਾਦਲ ਤੋਂ ਹੋਵੇਗੀ ਪੁੱਛਗਿੱਛ 
ਚੋਣਾਂ ਨੂੰ ਲੈਕੇ ਕਾਂਗਰਸ ਹਾਈਕਮਾਨ ਦੀ ਰਣਨੀਤੀ, ਹੋ ਸਕਦਾ ਵੱਡਾ ਫੇਰਬਦਲ
ਚੋਣਾਂ ਨੂੰ ਲੈਕੇ ਕਾਂਗਰਸ ਹਾਈਕਮਾਨ ਦੀ ਰਣਨੀਤੀ, ਹੋ ਸਕਦਾ ਵੱਡਾ ਫੇਰਬਦਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਾਕਿਸਤਾਨ ਤੋਂ ਆਏ 104 ਸਿੱਖ ਸ਼ਰਧਾਲੂ ਏਅਰਪੋਰਟ 'ਤੇ ਰੋਕੇ, 12 ਘੰਟੇ ਰੋਕੇ; ਵੀਜ਼ੇ ਤੋਂ ਬਾਵਜੂਦ ਨਹੀਂ ਮਿਲੀ ਇਜਾਜ਼ਤ
ਪਾਕਿਸਤਾਨ ਤੋਂ ਆਏ 104 ਸਿੱਖ ਸ਼ਰਧਾਲੂ ਏਅਰਪੋਰਟ 'ਤੇ ਰੋਕੇ, 12 ਘੰਟੇ ਰੋਕੇ; ਵੀਜ਼ੇ ਤੋਂ ਬਾਵਜੂਦ ਨਹੀਂ ਮਿਲੀ ਇਜਾਜ਼ਤ
ਚੋਣਾਂ ਨੂੰ ਲੈਕੇ ਕਾਂਗਰਸ ਹਾਈਕਮਾਨ ਦੀ ਰਣਨੀਤੀ, ਹੋ ਸਕਦਾ ਵੱਡਾ ਫੇਰਬਦਲ
ਚੋਣਾਂ ਨੂੰ ਲੈਕੇ ਕਾਂਗਰਸ ਹਾਈਕਮਾਨ ਦੀ ਰਣਨੀਤੀ, ਹੋ ਸਕਦਾ ਵੱਡਾ ਫੇਰਬਦਲ
ਲਗਾਤਾਰ 4 ਦਿਨ ਬੈਂਕ ਬੰਦ! ਹੜਤਾਲ 'ਤੇ ਜਾ ਰਹੇ ਮੁਲਾਜ਼ਮ
ਲਗਾਤਾਰ 4 ਦਿਨ ਬੈਂਕ ਬੰਦ! ਹੜਤਾਲ 'ਤੇ ਜਾ ਰਹੇ ਮੁਲਾਜ਼ਮ
ਅੰਮ੍ਰਿਤਸਰ 'ਚ ਅੱਜ ਚੱਕਾ ਜਾਮ, ਲੁਧਿਆਣਾ 'ਚ ਡਾ. ਅੰਬੇਡਕਰ ਦੇ ਅਪਮਾਨ ਦਾ ਵਿਰੋਧ; ਭੰਡਾਰੀ ਪੁੱਲ ਤੋਂ ਤਿੰਨ ਘੰਟੇ ਤੱਕ ਬੰਦ ਰਹੇਗੀ ਆਵਾਜਾਈ
ਅੰਮ੍ਰਿਤਸਰ 'ਚ ਅੱਜ ਚੱਕਾ ਜਾਮ, ਲੁਧਿਆਣਾ 'ਚ ਡਾ. ਅੰਬੇਡਕਰ ਦੇ ਅਪਮਾਨ ਦਾ ਵਿਰੋਧ; ਭੰਡਾਰੀ ਪੁੱਲ ਤੋਂ ਤਿੰਨ ਘੰਟੇ ਤੱਕ ਬੰਦ ਰਹੇਗੀ ਆਵਾਜਾਈ
ਕੈਨੇਡਾ 'ਚ ਬਿਨਾਂ ਸਟੱਡੀ ਵੀਜ਼ਾ ਤੋਂ ਪੜ੍ਹ ਸਕਣਗੇ ਪੰਜਾਬੀ, ਨੌਕਰੀ ਛੱਡਣ ਦੀ ਲੋੜ ਨਹੀਂ; PR 'ਚ ਵੀ ਮਿਲੇਗਾ ਫਾਇਦਾ
ਕੈਨੇਡਾ 'ਚ ਬਿਨਾਂ ਸਟੱਡੀ ਵੀਜ਼ਾ ਤੋਂ ਪੜ੍ਹ ਸਕਣਗੇ ਪੰਜਾਬੀ, ਨੌਕਰੀ ਛੱਡਣ ਦੀ ਲੋੜ ਨਹੀਂ; PR 'ਚ ਵੀ ਮਿਲੇਗਾ ਫਾਇਦਾ
ਪੰਜਾਬ 'ਚ ਫਿਰ ਕੜਾਕੇ ਦੀ ਗਰਮੀ ਤੋਂ ਪਰੇਸ਼ਾਨ ਲੋਕ, ਦੋ ਦਿਨ ਭਾਰੀ ਮੀਂਹ ਦਾ ਅਲਰਟ; ਜਾਣੋ
ਪੰਜਾਬ 'ਚ ਫਿਰ ਕੜਾਕੇ ਦੀ ਗਰਮੀ ਤੋਂ ਪਰੇਸ਼ਾਨ ਲੋਕ, ਦੋ ਦਿਨ ਭਾਰੀ ਮੀਂਹ ਦਾ ਅਲਰਟ; ਜਾਣੋ
BSP 'ਚ ਭੱਖੀ ਸਿਆਸਤ, ਇੱਕ ਹੋਰ ਆਗੂ ਨੇ ਛੱਡੀ ਪਾਰਟੀ; ਮੱਚੀ ਹਲਚਲ
BSP 'ਚ ਭੱਖੀ ਸਿਆਸਤ, ਇੱਕ ਹੋਰ ਆਗੂ ਨੇ ਛੱਡੀ ਪਾਰਟੀ; ਮੱਚੀ ਹਲਚਲ
ਵੱਡਾ ਪ੍ਰਸ਼ਾਸਨਿਕ ਫੇਰਬਦਲ, 5 IAS ਅਤੇ 6 PCS ਅਫਸਰਾਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਵੱਡਾ ਪ੍ਰਸ਼ਾਸਨਿਕ ਫੇਰਬਦਲ, 5 IAS ਅਤੇ 6 PCS ਅਫਸਰਾਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Embed widget