ਪੜਚੋਲ ਕਰੋ

ਆਖ਼ਰ ਮੰਨ ਗਏ ਕੈਪਟਨ! ਨਵਜੋਤ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਦੇਣ ਲਈ ਸਹਿਮਤ, ਅਗਲੇ ਹਫ਼ਤੇ ਹੋਵੇਗੇ ਐਲਾਨ

ਕਾਂਗਰਸ ਹਾਈਕਮਾਨ ਨੂੰ ਪੂਰਾ ਭਰੋਸਾ ਹੈ ਕਿ ਅਗਲੇ ਦਿਨਾਂ ਵਿੱਚ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਮੁੱਕ ਜਾਏਗਾ। ਹੁਣ ਇਸ ਕਲੇਸ਼ ਨੂੰ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਨਿਬੇੜਣਗੇ।

ਚੰਡੀਗੜ੍ਹ: ਕਾਂਗਰਸ ਹਾਈਕਮਾਨ ਨੂੰ ਪੂਰਾ ਭਰੋਸਾ ਹੈ ਕਿ ਅਗਲੇ ਦਿਨਾਂ ਵਿੱਚ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਮੁੱਕ ਜਾਏਗਾ। ਹੁਣ ਇਸ ਕਲੇਸ਼ ਨੂੰ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਨਿਬੇੜਣਗੇ। ਸੂਤਰਾਂ ਦੀ ਮੰਨੀਏ ਤਾਂ ਉਹ ਆਪਣੇ ਮੁੱਖ ਵਿਰੋਧੀ ਨਵਜੋਤ ਸਿੱਧੂ ਨੂੰ ਸਰਕਾਰ ਜਾਂ ਪਾਰਟੀ ਅੰਦਰ ਵੱਡੇ ਜ਼ਿੰਮੇਵਾਰੀ ਦੇਣ ਲਈ ਸਹਿਮਤ ਹੋ ਗਏ ਹਨ। ਇਸ ਦਾ ਐਲਾਨ ਅਗਲੇ ਹਫਤੇ ਹੋ ਸਕਦਾ ਹੈ।

ਦਰਅਸਲ ਲੰਚ ਡਿਪਲੋਮੇਸੀ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਦੀ ਸੂਬਾ ਇਕਾਈ ਵਿੱਚ ਚੱਲ ਰਹੇ ਸੰਕਟ ਦੇ ਹੱਲ ਲਈ ਅਗਲੇ ਹਫਤੇ ਦਿੱਲੀ ਵਿੱਚ ਕਾਂਗਰਸ ਹਾਈ ਕਮਾਂਡ ਨਾਲ ਮੁਲਾਕਾਤ ਕਰਨ ਦੀ ਤਿਆਰੀ ਕਰ ਰਹੇ ਹਨ। ਕੈਪਟਨ ਹੁਣ ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਜਾਂ ਚੋਣਾਂ ਲਈ ਪ੍ਰਚਾਰ ਮੁਹਿੰਮਾਂ ਸੰਭਾਲਣ ਵਾਲੀ ਕਮੇਟੀ ਦਾ ਮੁਖੀ ਬਣਾਉਣ ਲਈ ਸਹਿਮਤ ਹੋ ਗਏ ਹਨ। ਇਸ ਕਰਕੇ ਸਿੱਧੂ ਦੇ ਤੇਵਰ ਵੀ ਹੁਣ ਨਰਮ ਪੈਂਦੇ ਵਿਖਾਈ ਦੇ ਰਹੇ ਹਨ।

ਉਂਝ ਹਾਈਕਮਾਨ ਨੇ ਪੰਜਾਬ ਲਈ ਫਾਰਮੂਲਾ ਤਿਆਰ ਕਰ ਲਿਆ ਪਰ ਕੈਪਟਨ ਨੂੰ ਭਰੋਸੇ ਵਿੱਚ ਲੈਣ ਤੋਂ ਬਾਅਦ ਹੀ ਅੰਤਮ ਫੈਸਲਾ ਲਿਆ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਲਈ ਪ੍ਰਮੁੱਖ ਹਿੰਦੂ ਨੇਤਾ ਤੇ ਪੰਜਾਬ ਸਰਕਾਰ ਵਿੱਚ ਇੱਕ ਮੰਤਰੀ, ਇੱਕ ਸਾਬਕਾ ਕੇਂਦਰੀ ਮੰਤਰੀ ਤੇ ਇੱਕ ਸੰਸਦ ਮੈਂਬਰ ਪੰਜਾਬ ਕਾਂਗਰਸ ਦੇ ਮੁਖੀ ਲਈ ਅਹੁਦੇ ਦੀ ਦੌੜ ਵਿੱਚ ਸਭ ਤੋਂ ਅੱਗੇ ਚੱਲ ਰਹੇ ਹਨ। ਇਸ ਤੋਂ ਇਲਾਵਾ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਅਹਿਮ ਕਮੇਟੀਆਂ ਨੂੰ ਅੰਤਮ ਰੂਪ ਦਿੱਤਾ ਜਾਣਾ ਹੈ।

ਸੂਤਰਾਂ ਮੁਤਾਬਕ ਅਗਲੇ ਹਫ਼ਤੇ ਹੋਣ ਵਾਲੀ ਬੈਠਕ ਵਿੱਚ, ਕੈਪਟਨ ਤੇ ਚੋਟੀ ਦੀ ਲੀਡਰਸ਼ਿਪ ਦਰਮਿਆਨ ਸੂਬਾ ਇਕਾਈ ਵਿੱਚ ਨਵਜੋਤ ਸਿੱਧੂ ਨੂੰ ਐਡਜਸਟ ਕਰਨ ਤੇ ਪਾਰਟੀ ਦੇ ਸੰਕਟ ਨੂੰ ਖਤਮ ਕਰਨ ਦੇ ਫਾਰਮੂਲੇ ‘ਤੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਭਾਵੇਂ ਬੈਠਕ ਦੀ ਆਖਰੀ ਤਰੀਕ ਬਾਰੇ ਹਾਲੇ ਕੋਈ ਫੈਸਲਾ ਨਹੀਂ ਕੀਤਾ ਗਿਆ।

ਸੂਤਰਾਂ ਅਨੁਸਾਰ ਪੰਜਾਬ ਕਾਂਗਰਸ ਦੇ ਮੌਜੂਦਾ ਮੁਖੀ ਸੁਨੀਲ ਜਾਖੜ ਨੂੰ ਬਦਲਣਾ ਤੈਅ ਹੈ। ਕਪਤਾਨ ਨੇ ਦੁਪਹਿਰ ਦੇ ਖਾਣੇ ਦੀ ਕੂਟਨੀਤੀ (ਲੰਚ ਡਿਪਲੋਮੇਸੀ) ਰਾਹੀਂ ਖੁੱਲ੍ਹ ਕੇ ਆਪਣੇ ਪੱਤੇ ਫੈਂਟਦਿਆਂ ਸੰਕੇਤ ਦਿੱਤਾ ਸੀ ਕਿ ਇੱਕ ਹਿੰਦੂ ਨੇਤਾ ਨੂੰ ਰਾਜ ਵਿੱਚ ਪਾਰਟੀ ਦੀ ਅਗਵਾਈ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਦੇਣ ਲਈ ਵਿਚਾਰ ਵਟਾਂਦਰੇ ਚੱਲ ਰਹੇ ਹਨ। ਕੈਪਟਨ ਤੇ ਹਾਈਕਮਾਂਡ ਦੀ ਮੁਲਾਕਾਤ ਤੋਂ ਬਾਅਦ ਹਾਲਾਤ ਸਪੱਸ਼ਟ ਹੋ ਜਾਣਗੇ।

ਸੀਨੀਅਰ ਕਾਂਗਰਸੀ ਲੀਡਰਾਂ ਦਾ ਮੰਨਣਾ ਹੈ ਕਿ ਪੰਜਾਬ ਕਾਂਗਰਸ ਦਾ ਸੰਕਟ ਸਿੱਧੂ ਬਨਾਮ ਕੈਪਟਨ ਨਹੀਂ। ਬਹੁਤੇ ਵਿਧਾਇਕ ਮੁੱਖ ਮੰਤਰੀ ਦੀ ਕਾਰਜਸ਼ੈਲੀ ਤੋਂ ਖੁਸ਼ ਨਹੀਂ। ਅਗਲੇ ਸਾਲ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਵੋਟਾਂ ਪੈਣੀਆਂ ਹਨ ਤੇ ਪਾਰਟੀ ਲਈ ਅੰਦਰੂਨੀ ਸੰਕਟ ਚੁਣੌਤੀ ਬਣ ਗਿਆ ਹੈ। ਵਿਧਾਨ ਸਭਾ ਚੋਣਾਂ ਨੂੰ ਹਾਲੇ ਕੁਝ ਮਹੀਨੇ ਬਾਕੀ ਹਨ।

ਪਾਰਟੀ ਰਾਜ ਵਿੱਚ ਲੀਡਰਸ਼ਿਪ ਬਦਲਣ ਜਿਹਾ ਸਖਤ ਕਦਮ ਚੁੱਕਣ ਦੀ ਹਾਲਤ ਵਿਚ ਨਹੀਂ। ਹਾਈ ਕਮਾਂਡ ਨੇ ਸੰਕਟ ਦੇ ਹੱਲ ਲਈ ਤਿੰਨ ਮੈਂਬਰੀ ਪੈਨਲ ਦਾ ਗਠਨ ਕੀਤਾ ਸੀ, ਜਿਸ ਨੇ ਆਪਣੀ ਰਿਪੋਰਟ ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੀ ਹੈ। ਕਪਤਾਨ ਨੂੰ ਕੰਮ ਕਰਨ ਲਈ 18 ਸੂਤਰੀ ਏਜੰਡਾ ਦਿੱਤਾ ਗਿਆ ਹੈ।

ਇਸ ਦੌਰਾਨ ਮੰਤਰੀ ਮੰਡਲ ਵਿੱਚ ਸੰਭਾਵੀ ਫੇਰ-ਬਦਲ ਨਾਲ ਹੋਰਨਾਂ ਨੇਤਾਵਾਂ ਨੂੰ ਵੀ ਜਗ੍ਹਾ ਦਿੱਤੀ ਜਾਵੇਗੀ। ਸੀਨੀਅਰ ਆਗੂ ਨੇ ਕਿਹਾ ਕਿ ਇਕ ਆਮ ਸ਼੍ਰੇਣੀ ਦੇ ਉਪ ਮੁੱਖ ਮੰਤਰੀ ਦੇ ਨਾਲ-ਨਾਲ ਦਲਿਤ ਉਪ ਮੁੱਖ ਮੰਤਰੀ ਦੀ ਨਿਯੁਕਤੀ ਦਾ ਫਾਰਮੂਲਾ ਵੀ ਵਿਚਾਰ ਅਧੀਨ ਹੈ।

 ਹਫਤੇ ਦੇ ਸ਼ੁਰੂ ਵਿੱਚ, ਨਵਜੋਤ ਸਿੱਧੂ ਨੇ ਨਵੀਂ ਦਿੱਲੀ ਵਿੱਚ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਪੇਸ਼ ਕੀਤਾ ਸੀ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਹੋਰ ਸੀਨੀਅਰ ਆਗੂ ਵੀ ਦਿੱਲੀ ਪਹੁੰਚੇ ਸਨ ਤੇ ਰਾਹੁਲ ਗਾਂਧੀ ਨਾਲ ਚਾਰ ਦਿਨਾਂ ਤੱਕ ਮੈਰਾਥਨ ਮੀਟਿੰਗਾਂ ਕੀਤੀਆਂ ਸਨ।

ਟਾਪ ਹੈਡਲਾਈਨ

West Bengal 'ਚ ਮਮਤਾ ਬੈਨਰਜੀ 'ਤੇ ਹਮਲਾ, ਕਾਰ 'ਤੇ ਸੁੱਟੇ ਪੱਥਰ, ਲਗਾਏ ‘ਚੋਰ-ਚੋਰ’ ਦੇ ਨਾਅਰੇ
West Bengal 'ਚ ਮਮਤਾ ਬੈਨਰਜੀ 'ਤੇ ਹਮਲਾ, ਕਾਰ 'ਤੇ ਸੁੱਟੇ ਪੱਥਰ, ਲਗਾਏ ‘ਚੋਰ-ਚੋਰ’ ਦੇ ਨਾਅਰੇ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
Earthquake: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ, ਕਈ ਮਕਾਨਾਂ 'ਚ ਪਈਆਂ ਤਰੇੜਾਂ, 4.3 ਤੀਬਰਤਾ ਨਾਲ ਜ਼ੋਰਦਾਰ ਝਟਕੇ...
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ, ਕਈ ਮਕਾਨਾਂ 'ਚ ਪਈਆਂ ਤਰੇੜਾਂ, 4.3 ਤੀਬਰਤਾ ਨਾਲ ਜ਼ੋਰਦਾਰ ਝਟਕੇ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Amritsar Border 'ਤੇ ਗੋਲੀਬਾਰੀ 'ਚ ਸ਼ੱਕੀ ਘੁਸਪੈਠੀਆ ਢੇਰ , ਕੰਡਿਆਲੀ ਤਾਰ ਪਾਰ ਕਰਨ ਦੀ ਕਰ ਰਿਹਾ ਸੀ ਕੋਸ਼ਿਸ਼
Amritsar Border 'ਤੇ ਗੋਲੀਬਾਰੀ 'ਚ ਸ਼ੱਕੀ ਘੁਸਪੈਠੀਆ ਢੇਰ , ਕੰਡਿਆਲੀ ਤਾਰ ਪਾਰ ਕਰਨ ਦੀ ਕਰ ਰਿਹਾ ਸੀ ਕੋਸ਼ਿਸ਼
Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਅਤੇ ਜ਼ਿਲ੍ਹਾ ਸੰਯੁਕਤ ਸਕੱਤਰ ਨੇ ਵੀ ਅਸਤੀਫਾ ਦਿੱਤਾ...
ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਅਤੇ ਜ਼ਿਲ੍ਹਾ ਸੰਯੁਕਤ ਸਕੱਤਰ ਨੇ ਵੀ ਅਸਤੀਫਾ ਦਿੱਤਾ...
Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
Embed widget