ਪੜਚੋਲ ਕਰੋ
Advertisement
ਰਾਹੁਲ ਗਾਂਧੀ ਨੇ ਬਜਟ ਨੂੰ ਦੱਸਿਆ ਖੋਖਲਾ, ਕਿਹਾ- ਬੇਰੁਜ਼ਗਾਰੀ ਲਈ ਕੁਝ ਵੀ ਨਹੀਂ
ਵਿੱਤ ਮੰਤਰੀ ਨੇ ਟੈਕਸ ਸਿਸਟਮ ਨੂੰ ਬਦਲ ਦਿੱਤਾ ਹੈ, ਹਾਲਾਂਕਿ ਸਰਕਾਰ ਨੇ ਨਵੇਂ ਟੈਕਸ ਸਲੈਬ 'ਚ ਟੈਕਸ ਛੂਟ ਖ਼ਤਮ ਕਰ ਦਿੱਤੀ ਹੈ।
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ 160 ਮਿੰਟ ਦੇ ਭਾਸ਼ਣ ਰਾਹੀਂ ਦੇਸ਼ ਦੇ ਸਾਹਮਣੇ ਬਜਟ ਪੇਸ਼ ਕੀਤਾ। ਇਸ ਬਜਟ 'ਤੇ ਮਿਲੇਜੁਲੇ ਪ੍ਰਤੀਕਰਮ ਆ ਰਹੇ ਹਨ। ਜਦੋਂਕਿ ਸਰਕਾਰ ਅਤੇ ਇਸ ਦੇ ਸਹਿਯੋਗੀ ਲੋਕ ਇਸ ਬਜਟ ਦੀ ਪ੍ਰਸ਼ੰਸਾ ਕਰ ਰਹੇ ਹਨ, ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਸ ਬਜਟ 'ਚ ਕੋਈ ਨਵੀਂ ਗੱਲ ਨਹੀਂ ਹੈ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ, “ਅੱਜ ਭਾਰਤ ਸਾਹਮਣੇ ਮੁੱਖ ਮੁੱਦਾ ਬੇਰੁਜ਼ਗਾਰੀ ਅਤੇ ਆਰਥਿਕਤਾ ਦੀ ਸਥਿਤੀ ਹੈ। ਇਸ 'ਚ ਕੋਈ ਕੇਂਦਰੀ ਠੋਸ ਰਣਨੀਤਕ ਯੋਜਨਾ ਇਸ ਬਜਟ 'ਚ ਨਹੀਂ ਸੀ। ਇਤਿਹਾਸ 'ਚ ਸਭ ਤੋਂ ਲੰਬਾ ਬਜਟ ਸੀ, ਪਰ ਇਸ ਵਿਚ ਕੁਝ ਵੀ ਨਹੀਂ ਸੀ, ਇਹ ਖੋਖਲਾ ਸੀ।"
ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਵੀ ਬਜਟ ਨੂੰ ਲੈ ਕੇ ਟਵਿੱਟਰ ‘ਤੇ ਨਿਸ਼ਾਨਾ ਸਾਧਿਆ ਹੈ। ਉਸਨੇ ਕਿਹਾ, "ਨਿਰਮਲਾ ਜੀ, 1. ਪੰਜ ਟ੍ਰਿਲੀਅਨ ਆਰਥਿਕਤਾ ਜੁਮਲਾ ਹੀ ਨਿਕਲੀ?" 2. ਬਜਟ ‘ਚ ਰੁਜ਼ਗਾਰ ਸ਼ਬਦ ਦਾ ਜ਼ਿਕਰ ਤਕ ਨਹੀਂ? 3. ਪੰਜ ਨਵੇਂ ਸਮਾਰਟ ਸਿਟੀ ਬਣਨਗੇ? ਪਿਛਲੇ ਸੌ ਸਮਾਰਟ ਸ਼ਹਿਰਾਂ ਦਾ ਜ਼ਿਕਰ ਤਕ ਨਹੀਂ? 4. ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੀ ਗਿਣਤੀ ਕਿਵੇਂ ਵਧੀ ਗਈ?"बजट 2020-21 पर कांग्रेस नेता, राहुल गांधी: भारत के सामने आज मुख्य मुद्दा बेरोज़गारी और अर्थव्यवस्था की हालत है। इसपर कोई केंद्रीय ठोस रणनीतिक योजना इस बजट में नहीं थी। इतिहास में सबसे लंबा बजट था, परन्तु उसमें कुछ था नहीं, खोखला था। pic.twitter.com/symGCCQEuc
— ANI_HindiNews (@AHindinews) February 1, 2020
ਆਨੰਦ ਸ਼ਰਮਾ ਨੇ ਵਿੱਤ ਮੰਤਰੀ 'ਤੇ ਵਰ੍ਹਦਿਆਂ ਕਿਹਾ, "ਸੰਘਣੀ ਭਾਸ਼ਾ ਅਤੇ ਉੱਚੀ ਆਵਾਜ਼ ਨਾਲ ਬੋਲਣ ਅਤੇ ਪੁਰਾਣੀਆਂ ਗੱਲਾਂ ਬੋਲਣ ਦਾ ਕੋਈ ਮਤਲਬ ਨਹੀਂ ਹੈ।"निर्मला जी, 1. पाँच ट्रिलियन इकोनामी जुमला ही निकली? 2. बजट में रोज़गार शब्द का ज़िक्र तक नहीं ? 3. पाँच नए स्मार्ट सिटी बनाएँगे? पिछले सौ स्मार्ट सिटी का ज़िक्र तक नहीं! 4. ग़रीबी रेखा से नीचे जीवन यापन करने वालों की संख्या बढ़ कैसे गई?#BudgetSession2020
— Randeep Singh Surjewala (@rssurjewala) February 1, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement