ਜੀਂਦ: ਉੱਤਰ ਪ੍ਰਦੇਸ਼ ਤੋਂ ਬਾਅਦ ਹੁਣ ਹਰਿਆਣਾ ਵਿੱਚ ਮਹਾਂਪੰਚਾਇਤਾਂ ਸ਼ੁਰੂ ਹੋ ਗਈਆਂ ਹਨ। ਅੱਜ ਜੀਂਦ ਵਿੱਚ ਮਹਾਂਪੰਚਾਇਤ ਕੀਤੀ ਗਈ ਜਿੱਥੇ ਲੋਕਾਂ ਦਾ ਹੜ੍ਹ ਆ ਗਿਆ। ਇਸ ਮਹਾਂਪੰਚਾਇਤਾਂ ਵਿੱਚ 50 ਖਾਪਾਂ ਦੇ ਲੋਕ ਸ਼ਾਮਲ ਹੋਏ। ਇਸ ਮੌਕੇ ਕਿਸਾਨ ਲੀਡਰ ਰਾਕੇਸ਼ ਟਿਕੈਤ ਤੇ ਬਲਬੀਰ ਸਿੰਘ ਰਾਜੇਵਾਲ ਪਹੁੰਚੇ।




ਦੱਸ ਦਈਏ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਵੱਲੋਂ ਅੰਦੋਲਨ ਦੇ 70ਵੇਂ ਦਿਨ ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿੱਚ ਮਹਾਂਪੰਚਾਇਤ ਕੀਤੀ ਹੈ। ਇਹ ਮਹਾਂਪੰਚਾਇਤ ਜੀਂਦ ਜ਼ਿਲ੍ਹੇ ਦੇ ਪਿੰਡ ਕੰਡੇਲਾ ਵਿਖੇ ਹੋਈ ਹੈ, ਜਿਸ ਵਿੱਚ ਸੈਂਕੜੇ ਪਿੰਡਾਂ ਦੇ ਕਿਸਾਨ ਇਕੱਠੇ ਹੋਏ। ਮਹਾਂਪੰਚਾਇਤ ਵਿੱਚ ਲੋਕਾਂ ਦੇ ਇਕੱਠ ਨੇ ਹਰਿਆਣਾ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ।

ਆਖਰ ਕਿੱਥੇ ਗਏ 29 ਕਿਸਾਨ? ਕੇਜਰੀਵਾਲ ਨੂੰ ਸੌਂਪੀ ਨਾਵਾਂ ਦੀ ਸੂਚੀ, ਦਿੱਲੀ ਸਰਕਾਰ ਕਰੇਗੀ ਪੂਰੀ ਸਹਾਇਤਾ

ਇਸ ਮੌਕੇ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਕੋਲ ਅਕਤੂਬਰ ਤੱਕ ਦਾ ਸਮਾਂ ਹੈ। ਜੇਕਰ ਸਰਕਾਰ ਸਹਿਮਤ ਨਹੀਂ ਹੁੰਦੀ ਤਾਂ ਅਸੀਂ 44 ਲੱਖ ਟਰੈਕਟਰਾਂ ਨਾਲ ਮਾਰਚ ਕਰਾਂਗੇ। ਇਸ ਮਹਾਂ ਪੰਚਾਇਤ ਵਿੱਚ ਕਿਸਾਨ ਅੰਦੋਲਨ ਦੀ ਆਉਣ ਵਾਲੀ ਰਣਨੀਤੀ ਬਣਾਈ ਜਾਵੇਗੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ