ਚੰਡੀਗੜ੍ਹ: ਪੰਜਾਬ 'ਚ ਅੱਜ ਪਹਿਲੀ ਕੋਰੋਨਾ ਨਾਲ ਇੱਕ ਦਿਨ 'ਚ ਸਭ ਤੋਂ ਮੌਤਾਂ ਹੋਈਆਂ ਹਨ। ਸੂਬੇ 'ਚ ਅੱਜ ਕੋਰੋਨਾ ਨਾਲ 51 ਮੌਤਾਂ ਹੋਈਆਂ ਹਨ। ਕੋਰੋਨਾਵਾਇਰਸ ਦੇ ਅੱਜ 1492 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 32695 ਹੋ ਗਈ ਹੈ।

ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 862 ਹੋ ਗਈ ਹੈ। ਲੁਧਿਆਣਾ 'ਚ ਸਭ ਤੋਂ ਵੱਧ ਕੋਰੋਨਾ ਐਕਟਿਵ ਕੇਸ ਹਨ। ਦੂਜੇ ਨੰਬਰ 'ਤੇ ਜਲੰਧਰ ਹੈ ਤੇ ਫਿਰ ਪਟਿਆਲਾ ਆਉਂਦਾ ਹੈ।

ਲੌਕਡਾਊਨ ਮਗਰੋਂ ਪੰਜਾਬ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਬੁਲਾਉਣ ਦੀ ਤਿਆਰੀ

ਸੂਬੇ 'ਚ ਕੁੱਲ  782463  ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ  32695 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ  20180 ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ  11653  ਲੋਕ ਐਕਟਿਵ ਮਰੀਜ਼ ਹਨ।



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ