ਨਵੀਂ ਦਿੱਲੀ: ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਚੀਨ ਨਾਲ ਸਰਹੱਦੀ ਰੇੜਕੇ ਬਾਰੇ ਅੱਜ ਕਿਹਾ ਕਿ ਪੂਰਬੀ ਲੱਦਾਖ ’ਚ ਪਿਛਲੇ ਸਾਲ ਵਾਪਰੀਆਂ ਘਟਨਾਵਾਂ ਨੇ ਦੋਵੇਂ ਦੇਸ਼ਾਂ ਦੇ ਸਬੰਧਾਂ ਨੂੰ ਗੰਭੀਰ ਤੌਰ ’ਤੇ ਪ੍ਰਭਾਵਿਤ ਕੀਤਾ ਹੈ ਤੇ ਸਬੰਧਾਂ ਨੂੰ ਅੱਗੇ ਤਦ ਹੀ ਵਧਾਇਆ ਜਾ ਸਕਦਾ ਹੈ, ਜਦੋਂ ਉਹ ਆਪਸੀ ਸਤਿਕਾਰ, ਸੰਵੇਦਨਸ਼ੀਲਤਾ, ਸਾਂਝੇ ਜਿਹੇ ਪਰਪੱਕਤਾ ਉੱਤੇ ਆਧਾਰਤ ਹੋਣ। ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਚੀਨ ਦੇ ਸਬੰਧ ਇਸ ਵੇਲੇ ਦੋਰਾਹੇ ’ਤੇ ਹਨ ਤੇ ਇਸ ਵੇਲੇ ਚੁਣੇ ਗਏ ਵਿਕਲਪਾਂ ਦਾ ਨਾ ਸਿਰਫ਼ ਦੋਵੇਂ ਦੇਸ਼ਾਂ, ਸਗੋਂ ਸਮੁੱਚੀ ਦੁਨੀਆ ਉੱਤੇ ਅਸਰ ਪਵੇਗਾ।

ਚੀਨੀ ਅਧਿਐਨ ਬਾਰੇ 13ਵੇਂ ਸਰਬ ਭਾਰਤੀ ਸੰਮੇਲਨ ਨੂੰ ਡਿਜੀਟਲ ਮਾਧਿਅਮ ਰਾਹੀਂ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਅਸਲ ਕੰਟਰੋਲ ਰੇਖਾ (LAC) ਦੀ ਸਖ਼ਤੀ ਨਾਲ ਪਾਲਣਾ ਹੋਣੀ ਚਾਹੀਦੀ ਹੈ ਤੇ ਉਸ ਦਾ ਆਦਰ-ਮਾਣ ਰੱਖਿਆ ਜਾਣਾ ਚਾਹੀਦਾ ਹੈ। ਵਿਦੇਸ਼ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸ ਸਥਿਤੀ ਨੂੰ ਬਦਲਣ ਲਈ ਕੋਈ ਵੀ ਇਕਤਰਫ਼ਾ ਕੋਸ਼ਿਸ਼ ਪ੍ਰਵਾਨਗੀਯੋਗ ਨਹੀਂ ਹੈ।

ਸਿੰਘੂ ਬਾਰਡਰ 'ਤੇ ਪੁਲਿਸ ਕਰ ਰਹੀ ਬੈਰੀਕੇਡਿੰਗ, ਇੰਟਰਨੈੱਟ ਦੇ ਨਾਲ ਕਾਲ ਸਰਵਿਸ ਵੀ ਬੰਦ, ਨਿਹੰਗ ਸਿੰਘਾਂ ਵੱਲੋਂ ਵਿਰੋਧ

ਵਿਦੇਸ਼ ਮੰਤਰੀ ਨੇ ਕਿਹਾ ਕਿ ਲੱਦਾਖ ਦੀਆਂ ਘਟਨਾਵਾਂ ਨੇ ਸਿਰਫ਼ ਫ਼ੌਜੀਆਂ ਦੀ ਗਿਣਤੀ ਘਟਾਉਣ ਦੀ ਪ੍ਰਤੀਬੱਧਤਾ ਦਾ ਅਪਮਾਨ ਕੀਤਾ, ਸਗੋਂ ਸ਼ਾਂਤੀ ਭੰਗ ਕਰਨ ਦੀ ਇੱਛਾ ਵੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਨੂੰ ਚੀਨ ਦੇ ਰੁਖ਼ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਤੇ ਸਰਹੱਦੀ ਇਲਾਕਿਆਂ ਵਿੱਚ ਵੱਡੀ ਗਿਣਤੀ ’ਚ ਫ਼ੌਜੀਆਂ ਦੀ ਤਾਇਨਾਤੀ ਉੱਤੇ ਹਾਲੇ ਵੀ ਕੋਈ ਭਰੋਸੇਯੋਗ ਸਪੱਸ਼ਟੀਕਰਨ ਨਹੀਂ ਮਿਲਿਆ ਹੈ।

ਚੀਨ ਨਾਲ ਸਬੰਧਾਂ ਬਾਰੇ ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਦੀ ਸਥਾਪਨਾ ਚੀਨ ਨਾਲ ਸਬੰਧਾਂ ਦੇ ਮੁਕੰਮਲ ਵਿਕਾਸ ਦਾ ਆਧਾਰ ਹੈ ਤੇ ਜੇ ਇਸ ਵਿੱਚ ਕੋਈ ਅੜਿੱਕਾ ਪਵੇਗਾ, ਤਾਂ ਬੇਸ਼ੱਕ ਬਾਕੀ ਸਬੰਧਾਂ ਉੱਤੇ ਇਸ ਦਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਭਾਰਤ-ਚੀਨ ਸਬੰਧਾਂ ਦਾ ਪੂਰੀ ਦੁਨੀਆ ਉੱਤੇ ਅਸਰ ਪਵੇਗਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ