ਪੜਚੋਲ ਕਰੋ
Advertisement
ਪ੍ਰਦਰਸ਼ਨ 'ਚ 'ਆਜ਼ਾਦ ਕਸ਼ਮੀਰ' ਦੇ ਪੋਸਟਰ 'ਤੇ ਹੰਗਾਮਾ, ਸ਼ਿਵ ਸੈਨਾ ਨੇ ਦਿੱਤੀ ਸਫਾਈ, ਬੀਜੇਪੀ ਨੇ ਚੁੱਕੇ ਸਵਾਲ
ਪ੍ਰਦਰਸ਼ਨ ਵਿੱਚ ‘ਫਰੀ ਕਸ਼ਮੀਰ’ ਦੇ ਪੋਸਟਰ ਲੈ ਕੇ ਖੜ੍ਹੀ ਲੜਕੀ ਦਾ ਨਾਂ ਮਹੇਕ ਮਿਰਜ਼ਾ ਹੈ। ਮਹਿਕ ਮਿਰਜ਼ਾ ਨੇ ਕਿਹਾ ਹੈ ਕਿ ਮੈਂ ਕਸ਼ਮੀਰ ਤੋਂ ਨਹੀਂ ਪਰ ਮੁੰਬਈ ਤੋਂ ਹਾਂ। ਕਸ਼ਮੀਰ ਦੇ ਹਾਲਾਤਾਂ ਨੂੰ ਵੇਖਦਿਆਂ ਮੈਂ ਆਪਣੀ ਗੱਲ ਰੱਖੀ, ਕਿਉਂਕਿ ਸੰਵਿਧਾਨ ਮੈਨੂੰ ਅਧਿਕਾਰ ਦਿੰਦਾ ਹੈ।
ਮੁੰਬਈ: ਕੱਲ੍ਹ ਮੁੰਬਈ 'ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਹੋਈ ਹਿੰਸਾ ਨੂੰ ਲੈ ਕੇ ਗੇਟਵੇ ਆਫ਼ ਇੰਡੀਆ 'ਤੇ ਵਿਰੋਧ ਪ੍ਰਦਰਸ਼ਨ ਹੋਇਆ। ਇਸ ਪ੍ਰਦਰਸ਼ਨ 'ਚ ‘ਅਜ਼ਾਦ ਕਸ਼ਮੀਰ’ ਦੇ ਪੋਸਟਰ ਵੀ ਦਿਖਾਈ ਦਿੱਤੇ, ਜੋ ਵਿਵਾਦ ਬਣ ਗਏ। ਪ੍ਰਦਰਸ਼ਨ ਦੌਰਾਨ ਇੱਕ ਲੜਕੀ 'ਫਰੀ ਕਸ਼ਮੀਰ' ਦਾ ਬੈਨਰ ਦਿਖਾ ਰਹੀ ਸੀ। ਭਾਜਪਾ ਨੇ ਇਸ ਪ੍ਰਦਰਸ਼ਨ ਨੂੰ ਸ਼ਿਵ ਸੈਨਾ, ਕਾਂਗਰਸ ਤੇ ਐਨਸੀਪੀ ਦੇ ਸਮਰਥਨ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਵਿਵਾਦ ਵਧਣ ਤੋਂ ਬਾਅਦ ਸ਼ਿਵ ਸੈਨਾ ਨੇ ਸਪਸ਼ਟੀਕਰਨ ਦਿੱਤਾ।
ਅੱਜ ਜਦੋਂ ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਨੂੰ ਪੁੱਛਿਆ ਗਿਆ ਕਿ ਕੱਲ੍ਹ ਇੱਕ ਲੜਕੀ 'ਫਰੀ ਕਸ਼ਮੀਰ' ਦਾ ਪੋਸਟਰ ਲੈ ਕੇ ਹੱਥਾਂ 'ਚ ਖੜ੍ਹੀ ਸੀ। ਇਸ 'ਤੇ ਤੁਹਾਡਾ ਕੀ ਕਹਿਣਾ ਹੈ? ਤਾਂ ਸੰਜੇ ਰਾਉਤ ਨੇ ਕਿਹਾ, “ਮੇਰੇ ਮੁਤਾਬਕ ਫਰੀ ਕਸ਼ਮੀਰ ਦਾ ਮਤਲਬ ਹੈ, ਉੱਥੇ ਇੰਟਰਨੈੱਟ 'ਤੇ ਲਾਈ ਪਾਬੰਦੀਆਂ ਤੋਂ ਆਜ਼ਾਦੀ ਦੇਣਾ ਹੈ।"
ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਸੰਜੇ ਰਾਉਤ ਦੇ ਬਿਆਨ ‘ਤੇ ਨਿਸ਼ਾਨਾ ਸਾਧਿਆ ਹੈ। ਸੰਬਿਤ ਪਾਤਰਾ ਨੇ ਟਵੀਟ ਕਰਕੇ ਕਿਹਾ ਹੈ, ''ਹੁਣ ਸ਼ਿਵ ਸੈਨਾ ਦੇ ਸੰਜੇ ਰਾਉਤ 'ਫਰੀ ਕਸ਼ਮੀਰ' ਦੇ ਪੋਸਟਰ 'ਤੇ ਸਪਸ਼ਟੀਕਰਨ ਦੇ ਰਹੇ ਹਨ। ਯਕੀਨ ਕਰੋ ਦੋਸਤੋ, ਇਹ ਸੋਨੀਆ ਸੈਨਿਕ ਟੁਕੜੇ-ਟੁਕੜੇ ਗੈਂਗ ਪ੍ਰਤੀ ਆਪਣੀ ਵਫ਼ਾਦਾਰੀ ਦਿਖਾਉਣ ਦੀ ਕੋਸ਼ਿਸ਼ ‘ਚ ਸ਼ਾਇਦ ਜਲਦੀ ਹੀ ਰਾਮ ਦੇ ਨਾਲ ਬਦਸਲੂਕੀ ਕਰਦੀ ਨਜ਼ਰ ਆਵੇਗੀ ਤੇ ਜਲਦੀ ਹੀ ਆਪਣੇ 'ਹਿੰਦੂ ਅੱਤਵਾਦ' ਵੱਲ ਮੁੜ ਸਕਦੀ ਹੈ।" ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ‘ਫਰੀ ਕਸ਼ਮੀਰ’ ਪੋਸਟਰ ਰਾਹੀਂ ਪ੍ਰਦਰਸ਼ਨਕਾਰੀਆਂ ਦੇ ਮਨੋਰਥਾਂ ‘ਤੇ ਵੀ ਸਵਾਲ ਚੁੱਕੇ ਹਨ। ਮੁਖਤਾਰ ਅੱਬਾਸ ਨਕਵੀ ਨੇ ਕਿਹਾ ਹੈ ਕਿ ਜੇਕਰ ਵਿਰੋਧ ਪ੍ਰਦਰਸ਼ਨ ਦੌਰਾਨ ਅਜਿਹੇ ਪੋਸਟਰ ਨਜ਼ਰ ਆਉਂਦੇ ਹਨ ਤਾਂ ਤੁਸੀਂ ਵਿਰੋਧ ਕਰਨ ਵਾਲਿਆਂ ਦੇ ਮਨੋਰਥ ਜਾਣ ਸਕਦੇ ਹੋ।Mumbai: Poster reading, 'Free Kashmir' seen at Gateway of India, during protest against yesterday's violence at Delhi's Jawaharlal Nehru University. #Maharashtra pic.twitter.com/WrEi8DQwhP
— ANI (@ANI) January 6, 2020
ਮੁੰਬਈ ਪੁਲਿਸ ਨੇ ਆਜ਼ਾਦ ਕਸ਼ਮੀਰ ਦੇ ਪੋਸਟਰ ਲੈ ਕੇ ਖੜ੍ਹੀ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁੰਬਈ ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।Now Shiv Sena’s Sanjay Raut defends the “Free Kashmir” poster at Mumbai Protests. Believe me friends these Sonia Sainikis in an attempt to show their allegiance to #TukdeTukdeGang may soon be heard badmouthing Sh Ram & may soon turn up with their own version of “Hindu Terrorism”!
— Sambit Patra (@sambitswaraj) January 7, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਲੁਧਿਆਣਾ
ਪੰਜਾਬ
ਪੰਜਾਬ
Advertisement