ਨਵੀਂ ਦਿੱਲੀ: ਗ਼ੈਰ ਸੰਗਠਤ ਖੇਤਰ ਦੇ ਮਜ਼ਦੂਰਾਂ ਦੀ ਸਮਾਜਕ ਸੁਰੱਖਿਆ ਲਈ ਐਲਆਈਸੀ ਦੀ ਖ਼ਾਸ ਸਕੀਮ ਹੈ। ਐਲਆਈਸੀ ਵੱਲੋਂ ‘ਆਮ ਆਦਮੀ ਬੀਮਾ ਯੋਜਨਾ’ (AABY) ਦੇ ਨਾਂ ਨਾਲ ਇੱਕ ਸਮਾਜਕ ਸੁਰੱਖਿਆ ਪਾਲਿਸੀ ਚਲਾਈ ਜਾਂਦੀ ਹੈ। ‘ਆਮ ਆਦਮੀ ਬੀਮਾ ਯੋਜਨਾ’ ਨੂੰ ਵਿੱਤ ਮੰਤਰਾਲੇ ਨੇ ਲਾਗੂ ਕੀਤਾ ਹੈ। ਇਸ ਯੋਜਨਾ ਅਧੀਨ ਪਿੰਡਾਂ ਦੇ ਬੇਜ਼ਮੀਨੇ ਪਰਿਵਾਰਾਂ ਦੇ ਮੈਂਬਰਾਂ ਨੂੰ ਜੀਵਨ ਬੀਮਾ ਦੇ ਨਾਲ ਹੋਰ ਸਹੂਲਤਾਂ ਵੀ ਮਿਲਦੀਆਂ ਹਨ।
ਯੋਜਨਾ ਲਈ ਯੋਗਤਾ
ਇਸ ਬੀਮਾ ਯੋਜਨਾ ਲਈ ਬਿਨੈਕਾਰ ਦੀ ਉਮਰ 18 ਤੋਂ 59 ਸਾਲਾਂ ਦੇ ਵਿਚਕਾਰ ਹੋਣੀ ਚਾਹੀਦੀ ਹੈ। ਲਾਭਪਾਤਰੀ ਪਰਿਵਾਰ ਦਾ ਮੁਖੀ ਹੋਣਾ ਚਾਹੀਦਾ ਹੈ ਤੇ ਪਰਿਵਾਰ ਵਿੱਚ ਕਮਾਈ ਕਰਨ ਵਾਲਾ ਸਿਰਫ਼ ਇੱਕ ਵਿਅਕਤੀ ਹੋਣਾ ਚਾਹੀਦਾ ਹੈ। ਬਿਨੈਕਾਰ ਬੇਜ਼ਮੀਨੇ ਪਰਿਵਾਰ ਦਾ ਹੋਣਾ ਚਾਹੀਦਾ ਹੈ। ਉਹ ਸੂਬੇ ਦੇ ਦਿਹਾਤੀ ਜਾਂ ਸ਼ਹਿਰੀ ਕਿਸੇ ਵੀ ਖੇਤਰ ਤੋਂ ਅਰਜ਼ੀ ਦੇ ਸਕਦਾ ਹੈ।
ਯੋਜਨਾ ਲਈ ਜ਼ਰੂਰੀ ਦਸਤਾਵੇਜ਼
'ਆਮ ਆਦਮੀ ਬੀਮਾ ਯੋਜਨਾ’ ਨਾਲ ਜੁੜਨ ਲਈ ਬਿਨੈਕਾਰ ਨੂੰ ਰਾਸ਼ਨ ਕਾਰਡ, ਜਨਮ ਦਾ ਸਰਟੀਫ਼ਿਕੇਟ, ਸਕੂਲ ਸਰਟੀਫ਼ਿਕੇਟ ਦੇ ਸਬੂਤ, ਵੋਟਰ ਆਈਡੀ, ਸਰਕਾਰੀ ਵਿਭਾਗ ਵੱਲੋਂ ਜਾਰੀ ਸ਼ਨਾਖ਼ਤੀ ਕਾਰਡ ਤੇ ਆਧਾਰ ਕਾਰਡ ਦੀ ਲੋੜ ਪਵੇਗੀ।
ਬੀਮਾ ਯੋਜਨਾ ਤੋਂ ਲਾਭ
1. ਬੀਮਾ ਸੁਰੱਖਿਆ ਦੀ ਮਿਆਦ ਦੌਰਾਨ ਮੈਂਬਰ ਦੀ ਕੁਦਰਤੀ ਮੌਤ ਹੋਣ ’ਤੇ ਉਸ ਸਮੇਂ ਲਾਗੂ ਬੀਮਾ ਅਧੀਨ ਬੀਮਾਕ੍ਰਿਤ ਰਾਸ਼ੀ 30,000 ਰੁਪਏ ਨਾਮਜ਼ਦ ਵਿਅਕਤੀ ਦੀ ਹੋਵੇਗੀ।
2. ਜੇ ਰਜਿਸਟਰਡ ਵਿਅਕਤੀ ਦੀ ਮੌਤ ਹਾਦਸੇ ਜਾਂ ਫਿਰ ਅੰਗਹੀਣ ਹੋਣ ਕਾਰਣ ਹੁੰਦੀ ਹੈ, ਤਾਂ ਪਾਲਿਸੀ ਦੇ ਹਿਸਾਬ ਨਾਲ ਨੌਮਿਨੀ ਨੂੰ 75,000 ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ।
3. ਅੰਸ਼ਕ ਅੰਗਹੀਣਤਾ ਦੇ ਮਾਮਲੇ ’ਚ ਪਾਲਿਸੀ ਦੇ ਮਾਲਕ ਜਾਂ ਫਿਰ ਨੌਮਿਨੀ ਨੂੰ 37,500 ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ।
4. ਵਜ਼ੀਫ਼ਾ ਲਾਭ ਅਧੀਨ ਇਸ ਬੀਮਾ ਯੋਜਨਾ ਵਿੱਚ9ਵੀਂ ਤੋਂ 12ਵੀਂ ਜਮਾਤ ਤੱਕ ਪੜ੍ਹਨ ਵਾਲੇ ਵੱਧ ਤੋਂ ਵੱਧ ਦੋ ਬੱਚਿਆਂ ਨੂੰ 300 ਰੁਪਏ ਪ੍ਰਤੀ ਬੱਚੇ ਦੇ ਹਿਸਾਬ ਨਾਲ ਵਜ਼ੀਫ਼ਾ ਦਿੱਤਾ ਜਾਂਦਾ ਹੈ। ਇਸ ਦਾ ਭੁਗਤਾਨ ਛਮਾਹੀ ਹੋਵੇਗਾ।
ਕੀ ਹੈ AABY ਲਈ ਪ੍ਰੀਮੀਅਮ ਰਕਮ?
ਜੇ ਬੀਮਾ 30,000 ਰੁਪਏ ਤੱਕ ਦਾ ਹੈ, ਤਾਂ ਇਸ ਲਈ 200 ਰੁਪਏ ਹਰ ਸਾਲ ਦਾ ਪ੍ਰੀਮੀਅਮ ਲਾਇਆ ਜਾਂਦਾ ਹੈ। ਭਾਵੇਂ ਇੱਕ ਤਰ੍ਹਾਂ ਨਾਲ ਇਹ 100 ਰੁਪਏ ਹੀ ਬੈਠਦਾ ਹੈ ਕਿਉਂਕਿ ਇਸ ਵਿੱਚ ਸਕਿਓਰਿਟੀ ਫ਼ੰਡ ਰਾਹੀਂ 50 ਫ਼ੀਸਦੀ ਸਬੰਧਤ ਰਾਜ ਸਰਕਾਰ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਵੱਲੋਂ ਦਿੱਤਾ ਜਾਂਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਸਿਰਫ 100 ਰੁਪਏ 'ਚ ਉਠਾਓ ‘ਆਮ ਆਦਮੀ ਬੀਮਾ ਯੋਜਨਾ’ ਦਾ ਲਾਭ
ਏਬੀਪੀ ਸਾਂਝਾ
Updated at:
19 Oct 2020 02:24 PM (IST)
ਗ਼ੈਰ ਸੰਗਠਤ ਖੇਤਰ ਦੇ ਮਜ਼ਦੂਰਾਂ ਦੀ ਸਮਾਜਕ ਸੁਰੱਖਿਆ ਲਈ ਐਲਆਈਸੀ ਦੀ ਖ਼ਾਸ ਸਕੀਮ ਹੈ। ਐਲਆਈਸੀ ਵੱਲੋਂ ‘ਆਮ ਆਦਮੀ ਬੀਮਾ ਯੋਜਨਾ’ (AABY) ਦੇ ਨਾਂ ਨਾਲ ਇੱਕ ਸਮਾਜਕ ਸੁਰੱਖਿਆ ਪਾਲਿਸੀ ਚਲਾਈ ਜਾਂਦੀ ਹੈ। ‘ਆਮ ਆਦਮੀ ਬੀਮਾ ਯੋਜਨਾ’ ਨੂੰ ਵਿੱਤ ਮੰਤਰਾਲੇ ਨੇ ਲਾਗੂ ਕੀਤਾ ਹੈ।
- - - - - - - - - Advertisement - - - - - - - - -