ਪੜਚੋਲ ਕਰੋ

ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਸਰਕਾਰੀ ਖਰੀਦ ਏਜੰਸੀਆਂ ਨੇ ਬਣਾ ਧਰਿਆ ਰਿਕਾਰਡ, ਇਕੱਲੇ ਪੰਜਾਬ 'ਚੋਂ 66% ਵੱਧ ਝੋਨਾ ਖ਼ਰੀਦਿਆ

ਪੰਜਾਬ ਵਿੱਚ ਕਿਸਾਨਾਂ ਦੇ ਚੜ੍ਹੇ ਪਾਰੇ ਨੂੰ ਵੇਖਦਿਆਂ ਸਰਕਾਰੀ ਏਜੰਸੀਆਂ ਧੜਾਧੜ ਝੋਨਾ ਖਰੀਦ ਰਹੀਆਂ ਹਨ। ਇਸ ਵਾਰ ਪੰਜਾਬ ਤੇ ਹਰਿਆਣਾ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਸਰਕਾਰੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਮੁੱਚੇ ਭਾਰਤ ’ਚ ਐਤਕੀਂ ਝੋਨੇ ਦੀ ਖ਼ਰੀਦ ਵਿੱਚ ਪਿਛਲੇ ਸਾਲ ਦੇ ਮੁਕਾਬਲੇ 26 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ।

ਚੰਡੀਗੜ੍ਹ: ਪੰਜਾਬ ਵਿੱਚ ਕਿਸਾਨਾਂ ਦੇ ਚੜ੍ਹੇ ਪਾਰੇ ਨੂੰ ਵੇਖਦਿਆਂ ਸਰਕਾਰੀ ਏਜੰਸੀਆਂ ਧੜਾਧੜ ਝੋਨਾ ਖਰੀਦ ਰਹੀਆਂ ਹਨ। ਇਸ ਵਾਰ ਪੰਜਾਬ ਤੇ ਹਰਿਆਣਾ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਸਰਕਾਰੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਮੁੱਚੇ ਭਾਰਤ ’ਚ ਐਤਕੀਂ ਝੋਨੇ ਦੀ ਖ਼ਰੀਦ ਵਿੱਚ ਪਿਛਲੇ ਸਾਲ ਦੇ ਮੁਕਾਬਲੇ 26 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਇਕੱਲੇ ਪੰਜਾਬ ਵਿੱਚ ਇਸ ਵਾਰ ਝੋਨੇ ਦੀ ਖ਼ਰੀਦ ਵਿੱਚ ਰਿਕਾਰਡ 66% ਦਾ ਵਾਧਾ ਹੋਇਆ ਹੈ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਖਰੀਦ ਏਜੰਸੀਆਂ ਨੇ ਹਰਿਆਣਾ, ਕੇਰਲ, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਤਾਮਿਲਨਾਡੂ ਸਮੇਤ ਵੱਖ-ਵੱਖ ਰਾਜਾਂ ਵਿੱਚ ਕਿਸਾਨਾਂ ਤੋਂ ਕੀਤੀ ਜਾਣ ਵਾਲੀ ਖ਼ਰੀਦ ਵਿੱਚ ਵਾਧਾ ਕਰ ਦਿੱਤਾ ਹੈ। ਖਪਤਕਾਰ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਸਰਕਾਰੀ ਏਜੰਸੀਆਂ ਹੁਣ ਤੱਕ ਇੱਕ ਕਰੋੜ ਟਨ ਤੋਂ ਵੱਧ ਝੋਨੇ ਦੀ ਖ਼ਰੀਦ ਕਰ ਚੁੱਕੀਆਂ ਹਨ। ਇਸ ਵਿੱਚੋਂ 69 ਲੱਖ ਟਨ ਝੋਨੇ ਦੀ ਖ਼ਰੀਦ ਇਕੱਲੇ ਪੰਜਾਬ ਤੋਂ ਹੀ ਕੀਤੀ ਗਈ ਹੈ। ਨਵਜੋਤ ਸਿੱਧੂ ਨੂੰ ਮਿਲੇਗਾ 'ਮਿੱਠਾ ਫਲ', ਹਾਈ ਕਮਾਨ ਸਬਰ ਤੋਂ ਖੁਸ਼! ਦੱਸ ਦਈਏ ਕਿ ਪੰਜਾਬ ਵਿੱਚ ਕਿਸਾਨ ਪਹਿਲਾਂ ਹੀ ਨਵੇਂ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਜ਼ੋਰਦਾਰ ਰੋਸ ਮੁਜ਼ਾਹਰੇ ਕਰ ਰਹੇ ਹਨ। ਇਸ ਲਈ ਸਰਕਾਰ ਕਿਸੇ ਵੀ ਕੀਮਤ 'ਤੇ ਇਹ ਪ੍ਰਭਾਵ ਨਹੀਂ ਦੇਣਾ ਚਾਹੁੰਦੀ ਸੀ ਕਿ ਨਵੇਂ ਖੇਤੀ ਕਾਨੂੰਨਾਂ ਕਰਕੇ ਖਰੀਦ ਵਿੱਚ ਕੋਈ ਸੁਸਤੀ ਆਈ ਹੈ। ਸਰਕਾਰ ਇਸ ਵਾਰ ਫਸਲਾਂ ਦੀ ਅਦਾਇਗੀ ਵੀ ਸਮੇਂ ਸਿਰ ਕਰਨ ਲਈ ਪੱਬਾਂ ਭਾਰ ਹੈ। ਅਧਿਕਾਰੀ ਨੇ ਦੱਸਿਆ ਕਿ ਸਰਕਾਰ ਹੁਣ ਤੱਕ ਝੋਨੇ ਦੀ ਖ਼ਰੀਦ ਲਈ 20 ਹਜ਼ਾਰ ਕਰੋੜ ਰੁਪਏ ਜਾਰੀ ਕਰ ਚੁੱਕੀ ਹੈ। ਇਸ ਵਾਰ ਖ਼ਰੀਫ਼ ਦੇ ਸੀਜ਼ਨ ਦੌਰਾਨ 4 ਕਰੋੜ 95 ਲੱਖ ਟਨ ਝੋਨੇ ਦੀ ਖ਼ਰੀਦ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕੇਂਦਰੀ ਪੂਲ ਲਈ ‘ਕੀਮਤ ਸਮਰਥਨ ਯੋਜਨਾ’ (PSS) ਅਧੀਨ ਤੇਲ-ਬੀਜਾਂ ਤੇ ਦਾਲਾਂ ਦੀ ਖ਼ਰੀਦ ਵੀ ਸ਼ੁਰੂ ਕਰ ਦਿੱਤੀ ਹੈ। ਸਰਕਾਰ ਨੇ ਇਸ ਵਾਰ 40 ਲੱਖ ਟਨ ਤੋਂ ਵੱਧ ਦਾਲਾਂ ਤੇ ਤੇਲ-ਬੀਜਾਂ ਦੀ ਖ਼ਰੀਦ ਦਾ ਟੀਚਾ ਮਿੱਥਿਆ ਹੈ। ਕੇਂਦਰੀ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ 863 ਟਨ ਮੂੰਗੀ ਤੇ ਉੜਦ ਦੀ ਖ਼ਰੀਦ ਵੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਪੰਜਾਬ, ਹਰਿਆਣਾ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਨਰਮੇ ਦੀ ਖ਼ਰੀਦ ਨੇ ਵੀ ਜ਼ੋਰ ਫੜ ਲਿਆ ਹੈ। ਹੁਣ ਤੱਕ ਕਪਾਹ ਦੀਆਂ 2.36 ਲੱਖ ਟਨ ਗੰਢਾਂ ਦੀ ਖ਼ਰੀਦ MSP ਦੇ ਆਧਾਰ ਉੱਤੇ ਕੀਤੀ ਜਾ ਚੁੱਕੀ ਹੈ, ਜਿਸ ਨਾਲ 46,706 ਕਿਸਾਨਾਂ ਨੂੰ ਲਾਭ ਪੁੱਜਾ ਹੈ।

ਟਾਪ ਹੈਡਲਾਈਨ

Amit Shah ਬੋਲੇ- ਇਨਸਾਫ਼ ਮਿਲੇਗਾ: ਗੁਰਦਾਸਪੁਰ ’ਚ ਮ੍ਰਿਤਕ ਦੀ ਮਾਂ ਦੇ ਛੂਹੇ ਪੈਰ,  ਪਰਵਿੰਦਰ ਝੋਟੇ ਦੇ ਘਰ ਵੀ ਜਾਣਗੇ
Amit Shah ਬੋਲੇ- ਇਨਸਾਫ਼ ਮਿਲੇਗਾ: ਗੁਰਦਾਸਪੁਰ ’ਚ ਮ੍ਰਿਤਕ ਦੀ ਮਾਂ ਦੇ ਛੂਹੇ ਪੈਰ,  ਪਰਵਿੰਦਰ ਝੋਟੇ ਦੇ ਘਰ ਵੀ ਜਾਣਗੇ
UP Election : ਯੂਪੀ ਚੋਣਾਂ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਦਾ ਵੱਡਾ ਪਲਾਨ! 150 ਸੀਟਾਂ ਦੀ ਸੂਚੀ ਤਿਆਰ ,ਕਾਂਗਰਸ ਨੇ ਬਣਾਈ ਖ਼ਾਸ ਰਣਨੀਤੀ
UP Election : ਯੂਪੀ ਚੋਣਾਂ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਦਾ ਵੱਡਾ ਪਲਾਨ! 150 ਸੀਟਾਂ ਦੀ ਸੂਚੀ ਤਿਆਰ ,ਕਾਂਗਰਸ ਨੇ ਬਣਾਈ ਖ਼ਾਸ ਰਣਨੀਤੀ
ਪਰਵਿੰਦਰ ਸਿੰਘ ਝੋਟਾ ਦੇ ਪਿਤਾ ਨੇ ਅੰਤਿਮ ਸਸਕਾਰ ਕਰਨ ਤੋਂ ਕੀਤਾ ਇਨਕਾਰ, CM ਦੀ CBI ਜਾਂਚ ਦੀ ਗੱਲ ਤੋਂ ਸੰਤੁਸ਼ਟ ਨਹੀਂ
ਪਰਵਿੰਦਰ ਸਿੰਘ ਝੋਟਾ ਦੇ ਪਿਤਾ ਨੇ ਅੰਤਿਮ ਸਸਕਾਰ ਕਰਨ ਤੋਂ ਕੀਤਾ ਇਨਕਾਰ, CM ਦੀ CBI ਜਾਂਚ ਦੀ ਗੱਲ ਤੋਂ ਸੰਤੁਸ਼ਟ ਨਹੀਂ
Amit Shah Punjab Visit : ਪੰਜਾਬ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ ! ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਦੇ ਪਰਿਵਾਰਾਂ ਨਾਲ ਕਰਨਗੇ ਮੁਲਾਕਾਤ
Amit Shah Punjab Visit : ਪੰਜਾਬ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ ! ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਦੇ ਪਰਿਵਾਰਾਂ ਨਾਲ ਕਰਨਗੇ ਮੁਲਾਕਾਤ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Warning: ਵੱਡੀ ਤਬਾਹੀ ਦਾ ਖਤ਼ਰਾ, 155 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਤੇਜ਼ ਤੂਫ਼ਾਨ ਢਾਏਗਾ ਕਹਿਰ, ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ, ਹੜ੍ਹ ਸਣੇ ਜ਼ਮੀਨ ਖਿਸਕਣ...
ਵੱਡੀ ਤਬਾਹੀ ਦਾ ਖਤ਼ਰਾ, 155 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਤੇਜ਼ ਤੂਫ਼ਾਨ ਢਾਏਗਾ ਕਹਿਰ, ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ, ਹੜ੍ਹ ਸਣੇ ਜ਼ਮੀਨ ਖਿਸਕਣ...
BJP MLA Membership: ਸਿਆਸੀ ਜਗਤ 'ਚ ਆਇਆ ਭੂਚਾਲ, 'ਭਾਜਪਾ' ਵਿਧਾਇਕ ਦੀ ਮੈਂਬਰਸ਼ਿਪ ਹੋਏਗੀ ਰੱਦ ? ਜਾਣੋ ਕਿਉਂ ਮੱਚਿਆ ਘਮਸਾਣ...?
ਸਿਆਸੀ ਜਗਤ 'ਚ ਆਇਆ ਭੂਚਾਲ, 'ਭਾਜਪਾ' ਵਿਧਾਇਕ ਦੀ ਮੈਂਬਰਸ਼ਿਪ ਹੋਏਗੀ ਰੱਦ ? ਜਾਣੋ ਕਿਉਂ ਮੱਚਿਆ ਘਮਸਾਣ...?
Punjabi Singer Video Viral: ਮਸ਼ਹੂਰ ਪੰਜਾਬੀ ਗਾਇਕ ਲਾਈਵ ਕੰਸਰਟ 'ਚ ਸ਼ਰਾਬ ਦੇ ਨਸ਼ੇ ਵਿੱਚ ਪਹੁੰਚਿਆਂ, ਕੈਬਨਿਟ ਮੰਤਰੀ ਨੂੰ ਆਇਆ ਗੁੱਸਾ ਬੋਲੇ- 
ਮਸ਼ਹੂਰ ਪੰਜਾਬੀ ਗਾਇਕ ਲਾਈਵ ਕੰਸਰਟ 'ਚ ਸ਼ਰਾਬ ਦੇ ਨਸ਼ੇ ਵਿੱਚ ਪਹੁੰਚਿਆਂ, ਕੈਬਨਿਟ ਮੰਤਰੀ ਨੂੰ ਆਇਆ ਗੁੱਸਾ ਬੋਲੇ-  "ਬੋਲਿਆ ਤਾਂ ਜਾ ਨਹੀਂ ਰਿਹਾ, ਗਾਣਾ ਕੀ ਗਾਓਗੇ..."
ਦੇਰ ਰਾਤ ਅਚਾਨਕ ਬਦਲਿਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸ਼ਡਿਊਲ, ਦੇਖੋ ਕਿੱਥੇ-ਕਿੱਥੇ ਜਾਣਗੇ; ਜਾਣੋ
ਦੇਰ ਰਾਤ ਅਚਾਨਕ ਬਦਲਿਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸ਼ਡਿਊਲ, ਦੇਖੋ ਕਿੱਥੇ-ਕਿੱਥੇ ਜਾਣਗੇ; ਜਾਣੋ
PF ਨਿਯਮਾਂ 'ਚ ਹੋਇਆ ਵੱਡਾ ਬਦਲਾਅ, ਰਿਟਾਇਰਮੈਂਟ 'ਤੇ 20 ਲੱਖ ਘੱਟ ਮਿਲਣਗੇ, ਪਰ ਸਾਰੀ ਉਮਰ ਮਿਲੇਗੀ ਪੈਨਸ਼ਨ; ਸਮਝੋ ਪੂਰਾ ਹਿਸਾਬ-ਕਿਤਾਬ
PF ਨਿਯਮਾਂ 'ਚ ਹੋਇਆ ਵੱਡਾ ਬਦਲਾਅ, ਰਿਟਾਇਰਮੈਂਟ 'ਤੇ 20 ਲੱਖ ਘੱਟ ਮਿਲਣਗੇ, ਪਰ ਸਾਰੀ ਉਮਰ ਮਿਲੇਗੀ ਪੈਨਸ਼ਨ; ਸਮਝੋ ਪੂਰਾ ਹਿਸਾਬ-ਕਿਤਾਬ
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, ਦਿਨ 'ਚ ਗਰਮੀ ਬਰਕਰਾਰ, ਸਵੇਰੇ-ਸ਼ਾਮ ਵਧੇਗੀ ਠੰਡ; ਜਾਣੋ
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, ਦਿਨ 'ਚ ਗਰਮੀ ਬਰਕਰਾਰ, ਸਵੇਰੇ-ਸ਼ਾਮ ਵਧੇਗੀ ਠੰਡ; ਜਾਣੋ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਅਕਤੂਬਰ 2026
Health News : ਸੌਂਦੇ ਸਮੇਂ ਵਾਰ-ਵਾਰ ਸੁੰਨ ਹੋ ਜਾਂਦਾ ਹੈ ਹੱਥ ? ਸਰੀਰ ਦੇ ਰਿਹਾ ਹੋ ਸਕਦਾ ਹੈ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ !
Health News : ਸੌਂਦੇ ਸਮੇਂ ਵਾਰ-ਵਾਰ ਸੁੰਨ ਹੋ ਜਾਂਦਾ ਹੈ ਹੱਥ ? ਸਰੀਰ ਦੇ ਰਿਹਾ ਹੋ ਸਕਦਾ ਹੈ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ !
Embed widget