ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਸਾਲ 2013 'ਚ ਪੰਜ ਸਾਲਾ ਲੜਕੀ ਨਾਲ ਹੋਏ ਗੈਂਗਰੇਪ ਦੇ ਮੁਲਜ਼ਮ ਮਨੋਜ ਸ਼ਾਹ ਅਤੇ ਪ੍ਰਦੀਪ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਸ਼ੀ ਠਹਿਰਾਉਂਦਿਆਂ ਜੱਜ ਨੇ ਕਿਹਾ ਕਿ ਇਸ ਘਟਨਾ ਨੇ ਸਮਾਜ ਦੀ ਚੇਤਨਾ ਨੂੰ ਹਿਲਾ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਸਿਰਫ ਪੰਜ ਸਾਲ ਦੀ ਇੱਕ ਲੜਕੀ ਨੂੰ ਮਾੜੇ ਵਿਵਹਾਰ, ਅਤਿ ਜ਼ੁਲਮ ਦਾ ਸਾਹਮਣਾ ਕਰਨਾ ਪਿਆ। ਇਸ ਕੇਸ '30 ਜਨਵਰੀ ਨੂੰ ਸਜ਼ਾ ਬਾਰੇ ਬਹਿਸ ਕੀਤੀ ਜਾਏਗੀ।

ਸਮੂਹਿਕ ਜਬਰ ਜਨਾਹ ਦੀ ਸ਼ਿਕਾਰ ਪੰਜ ਸਾਲਾ ਲੜਕੀ ਦੇ ਪਿਤਾ ਨੇ ਅਦਾਲਤ ਦੇ ਫੈਸਲੇ ਤੋਂ ਬਾਅਦ ਕਿਹਾ ਕਿ ਦੋ ਸਾਲਾਂ 'ਚ ਮੁਕੱਦਮਾ ਮੁਕੰਮਲ ਹੋ ਜਾਣਾ ਚਾਹੀਦਾ ਸੀ, ਅਸੀਂ ਖੁਸ਼ ਹਾਂ ਕਿ ਸਾਨੂੰ ਛੇ ਸਾਲਾਂ ਬਾਅਦ ਨਿਆਂ ਮਿਲਿਆ। ਅਦਾਲਤ ਦੇ ਫੈਸਲੇ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਬਲਾਤਕਾਰ ਦੇ ਮਾਮਲੇ 'ਚ ਨਿਆਂ 'ਚ ਤੇਜ਼ੀ ਲਿਆਉਣ ਦੀ ਗੱਲ ਕੀਤੀ


ਮਨੋਜ ਸ਼ਾਹ ਅਤੇ ਕੁਮਾਰ ਨੇ 15 ਅਪ੍ਰੈਲ 2013 ਨੂੰ ਗਾਂਧੀ ਨਗਰ ਖੇਤਰ 'ਚ ਬੱਚੀ ਨਾਲ ਬਲਾਤਕਾਰ ਕੀਤਾ ਸੀ ਅਤੇ ਉਸਦੇ ਨਿਜੀ ਅੰਗਾਂ 'ਚ ਚੀਜ਼ਾਂ ਪਾ ਦਿੱਤੀਆਂ ਸੀ। ਅਪਰਾਧ ਕਰਨ ਤੋਂ ਬਾਅਦ ਦੋਸ਼ੀ ਪੀੜਤ ਲੜਕੀ ਨੂੰ ਮਨੋਜ ਦੇ ਕਮਰੇ 'ਚ ਮ੍ਰਿਤ ਸਮਝ ਛੱਡ ਫਰਾਰ ਹੋ ਗਏ ਸੀ। ਲੜਕੀ ਨੂੰ 40 ਘੰਟੇ ਬਾਅਦ 17 ਅਪ੍ਰੈਲ 2013 ਨੂੰ ਬਚਾਇਆ ਗਿਆ।