ਪੜਚੋਲ ਕਰੋ
Advertisement
ਸੂਰਤ ਦੀ ਵੱਡੀ ਟੈਕਸਟਾਈਲ ਮਾਰਕੀਟ 'ਚ ਭਿਆਨਕ ਅੱਗ, ਲੱਖਾਂ ਰੁਪਏ ਦਾ ਸਾਮਾਨ ਤਬਾਹ
ਗੁਜਰਾਤ ਦੇ ਸੂਰਤ 'ਚ ਇੱਕ ਬਾਜ਼ਾਰ 'ਚ ਅੱਗ ਲੱਗਣ ਦੀ ਇੱਕ ਵੱਡੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਸ਼ਹਿਰ ਦੀ ਸੇਲੀਅਮ ਮਾਰਕੀਟ 'ਚ ਸਥਿਤ ਇੱਕ ਇਮਾਰਤ ਦੀ 7 ਵੀਂ ਮੰਜ਼ਿਲ ‘ਤੇ ਭਿਆਨਕ ਅੱਗ ਲੱਗੀ ਹੈ। ਪ੍ਰਸ਼ਾਸਨ ਘਟਨਾ ਤੋਂ ਤੁਰੰਤ ਬਾਅਦ ਸਰਗਰਮ ਹੋ ਗਿਆ ਹੈ।
ਸੂਰਤ: ਗੁਜਰਾਤ ਦੇ ਸੂਰਤ 'ਚ ਇੱਕ ਬਾਜ਼ਾਰ 'ਚ ਅੱਗ ਲੱਗਣ ਦੀ ਇੱਕ ਵੱਡੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਸ਼ਹਿਰ ਦੀ ਸੇਲੀਅਮ ਮਾਰਕੀਟ 'ਚ ਸਥਿਤ ਇੱਕ ਇਮਾਰਤ ਦੀ 7 ਵੀਂ ਮੰਜ਼ਿਲ ‘ਤੇ ਭਿਆਨਕ ਅੱਗ ਲੱਗੀ ਹੈ। ਪ੍ਰਸ਼ਾਸਨ ਘਟਨਾ ਤੋਂ ਤੁਰੰਤ ਬਾਅਦ ਸਰਗਰਮ ਹੋ ਗਿਆ ਹੈ। ਅੱਗ ਬੁਝਾਉਣ ਦੇ 40ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਦੱਸ ਦਈਏ ਕਿ ਸੂਰਤ ਦੇ ਪੁਡਾ-ਕੁੰਭਰੀਆ ਖੇਤਰ 'ਚ 15 ਦਿਨਾਂ ਦੇ ਅੰਦਰ ਦੋ ਵਾਰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸੇਲਿਅਮ ਮਾਰਕੀਟ 'ਚ ਅੱਗ ਬੁਝਾਉਣ ਲਈ 40 ਅੱਗ ਬੁਝਾਉਣ ਗੱਡੀਆਂ ਲਗਾਤਾਰ ਕੋਸ਼ਿਸ਼ ਕਰ ਰਹੀਆਂ ਹਨ ਪਰ ਅੱਗ ਅਜੇ ਵੀ ਬੇਕਾਬੂ ਹੈ।
ਮੌਕੇ ਮੌਜੂਦ ਇੱਕ ਫਾਇਰਮੈਨ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਚਾਰ ਵਜੇ ਵਾਪਰੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਉਹ ਮੌਕੇ ‘ਤੇ ਪਹੁੰਚੇ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਫਾਇਰਮੈਨ ਨੇ ਦੱਸਿਆ ਕਿ ਇਹ ਸੱਤ ਮੰਜ਼ਲਾ ਮਾਰਕੀਟ ਅਸਲ ‘ਚ 14 ਮੰਜ਼ਿਲਾਂ ਹੈ। ਦਰਅਸਲ ਇਹ ਮਾਰਕੀਟ ਕੱਪੜਿਆਂ ਦੀ ਹੈ ਅਤੇ ਅੱਗ ਨੇ ਕੱਪੜਿਆਂ ਨੂੰ ਆਪਣੀ ਲਪੇਟ 'ਚ ਲੈ ਲਿਆ। ਕੱਪੜੇ ‘ਚ ਪੈਟਰੋਕੈਮੀਕਲ ਪਦਾਰਥ ਹੋਣ ਕਾਰਨ ਅੱਗ ਨੂੰ ਕਾਬੂ ਰੱਖਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ, ਜਦ ਤਕ ਇਹ ਕੱਪੜਾ ਪੂਰੀ ਤਰ੍ਹਾਂ ਸੜ ਨਹੀਂ ਜਾਂਦਾ। ਨਾਲ ਹੀ ਮਾਰਕੀਟ ਦਾ ਢਾਂਚਾ ਵੀ ਇਸ ਵਿਨਾਸ਼ਕਾਰੀ ਸਥਿਤੀ ਲਈ ਜ਼ਿੰਮੇਵਾਰ ਹੈ। ਇਥੋਂ ਤਕ ਕਿ ਅੱਗ ਬੁਝਾਉਣ ਵਾਲਿਆਂ ਦੀ ਇਮਾਰਤ ‘ਚ ਜਾਣ ਦੀ ਵੀ ਕੋਈ ਥਾਂ ਨਹੀਂ ਹੈ।Gujarat: Latest visuals from Raghuveer Market in Surat where fire broke out, earlier today. Fire under control, cooling operation underway. pic.twitter.com/NuWrRR1Icl
— ANI (@ANI) January 21, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement