ਪੜਚੋਲ ਕਰੋ
Advertisement
ਆਖਰ ਕਿਉਂ ਦੇਣਾ ਪਿਆ ਮਹਿਲਾ ਆਈਏਐਸ ਅਧਿਕਾਰੀ ਨੂੰ ਅਸਤੀਫਾ? ਕਿਸ ਤੋਂ ਜਾਨ ਦਾ ਖ਼ਤਰਾ?
ਹਰਿਆਣਾ ਕੇਡਰ ਦੀ ਆਈਏਐਸ ਅਧਿਕਾਰੀ ਰਾਣੀ ਨਾਗਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਸ ਨੇ ਇਸ ਦੀ ਇੱਕ ਕਾਪੀ ਆਪਣੇ ਫੇਸਬੁੱਕ ਅਕਾਉਂਟ ‘ਤੇ ਵੀ ਪੋਸਟ ਕੀਤੀ ਹੈ। ਰਾਣੀ ਨਾਗਰ ਨੇ ਪਿਛਲੇ ਮਹੀਨੇ 23 ਅਪਰੈਲ ਨੂੰ ਵੀਡੀਓ ਜਾਰੀ ਕੀਤਾ ਸੀ ਜਿਸ ਵਿੱਚ ਕਿਹਾ ਸੀ ਕਿ ਉਸ ਦੀ ਤੇ ਉਸ ਦੀ ਭੈਣ ਦੀ ਜਾਨ ਨੂੰ ਖ਼ਤਰਾ ਹੈ।
ਚੰਡੀਗੜ੍ਹ: ਹਰਿਆਣਾ ਕੇਡਰ (haryana cader) ਦੀ ਆਈਏਐਸ ਅਧਿਕਾਰੀ ਰਾਣੀ ਨਾਗਰ (ias officer rani nagar) ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਸ ਨੇ ਇਸ ਦੀ ਇੱਕ ਕਾਪੀ ਆਪਣੇ ਫੇਸਬੁੱਕ ਅਕਾਉਂਟ (ਇੋਮਾਵਦਦਕ ੋਮਮਦਹਲੂ) ‘ਤੇ ਵੀ ਪੋਸਟ ਕੀਤੀ ਹੈ। ਰਾਣੀ ਨਾਗਰ ਨੇ ਪਿਛਲੇ ਮਹੀਨੇ 23 ਅਪਰੈਲ ਨੂੰ ਵੀਡੀਓ ਜਾਰੀ ਕੀਤਾ ਸੀ ਜਿਸ ਵਿੱਚ ਕਿਹਾ ਸੀ ਕਿ ਉਸ ਦੀ ਤੇ ਉਸ ਦੀ ਭੈਣ ਦੀ ਜਾਨ ਨੂੰ ਖ਼ਤਰਾ ਹੈ, ਇਸ ਲਈ ਉਨ੍ਹਾਂ ਨੂੰ ਬਚਾਇਆ ਜਾਣਾ ਚਾਹੀਦਾ ਹੈ। ਫਿਰ ਰਾਣੀ ਨੇ ਆਪਣੇ ਅਸਤੀਫੇ ਦਾ ਮੁੱਦਾ ਚੁੱਕਿਆ। ਰਾਣੀ ਨਾਗਰ ਨੇ ਲਿਖਿਆ ਕਿ ਉਹ ਲੌਕਡਾਉਨ ਖੋਲ੍ਹਣ ਤੋਂ ਬਾਅਦ ਅਸਤੀਫਾ ਦੇ ਦੇਵੇਗੀ। ਰਾਣੀ ਗਾਜ਼ੀਆਬਾਦ ਜਾਣਾ ਚਾਹੁੰਦੀ ਸੀ।
ਵੇਖੋ ਰਾਣੀ ਨਾਗਰ ਨੇ ਆਪਣੇ ਫੇਸਬੁੱਕ ਅਕਾਉਂਟ 'ਤੇ ਕੀ ਲਿਖਿਆ:
ਪਿਛਲੇ ਮਹੀਨੇ ਜਦੋਂ ਰਾਣੀ ਨੇ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ, ਤਾਂ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਸੀ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਟਵੀਟ ਕਰਕੇ ਰਾਣੀ ਨੂੰ ਤੰਗ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ।
23 ਅਪਰੈਲ ਨੂੰ ਫੇਸਬੁੱਕ ‘ਤੇ ਇਹ ਲਿਖਿਆ ਗਿਆ ਸੀ:
ਹਰਿਆਣਾ ਸਰਕਾਰ, ਮਾਇਆਵਤੀ ਦੇ ਰਾਣੀ ਦੇ ਹੱਕ ‘ਚ ਖੜ੍ਹੇ ਹੋਣ ਤੇ ਸੋਸ਼ਲ ਮੀਡੀਆ ‘ਤੇ ਰਾਣੀ ਨੂੰ ਮਿਲਣ ਵਾਲੇ ਨੌਜਵਾਨਾਂ ਦੇ ਸਮਰਥਨ ਤੋਂ ਵੀ ਅਸਹਿਜ ਸੀ। ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁਰਜਰ ‘ਤੇ ਵੀ ਕਈ ਗੁੱਜਰ ਸੰਸਦ ਮੈਂਬਰਾਂ ਨੇ ਇਸ ਮਾਮਲੇ ਵਿੱਚ ਦਖਲ ਦੇਣ ਲਈ ਦਬਾਅ ਪਾਇਆ ਸੀ। ਗੁੱਜਰ ਨੇ ਕਿਹਾ ਸੀ ਕਿ ਉਸ ਨੂੰ ਰਾਣੀ ਨਾਲ ਅਨਿਆ ਨਹੀਂ ਹੋਣ ਦਿੱਤਾ ਜਾਵੇਗਾ। ਹਾਲਾਂਕਿ, ਗੁੱਜਰ ਦੇ ਟਵੀਟ ਤੋਂ ਬਾਅਦ ਰਾਣੀ ਨੇ ਟਵੀਟ ਕੀਤਾ ਕਿ ਇਹ ਵੀ ਸੱਚ ਹੈ ਕਿ ਉਸ ਨੂੰ ਤੇ ਉਸ ਦੀ ਭੈਣ ਨੂੰ ਚੰਡੀਗੜ੍ਹ ਵਿੱਚ ਕੋਈ ਸੁਰੱਖਿਆ ਨਹੀਂ ਮਿਲੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਜਲੰਧਰ
ਪੰਜਾਬ
Advertisement