ਕੋਲਕਾਤਾ: ਰਾਜਪਾਲ ਜਗਦੀਪ ਧਨਖੜ ਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਓਐਸਡੀ ਦੀਆਂ ਅਸਾਮੀਆਂ ਨੂੰ ਲੈ ਕੇ ਪੱਛਮੀ ਬੰਗਾਲ ਵਿੱਚ ਇਸ ਵੇਲੇ ਆਹਮੋ-ਸਾਹਮਣੇ ਹਨ। ਮਹੂਆ ਮੋਇਤਰਾ ਨੇ ਕਿਹਾ ਹੈ ਕਿ 'ਅੰਕਲ ਜੀ' ਆਪਣੇ ਪੂਰੇ ਪਿੰਡ ਤੇ ਪਰਿਵਾਰ ਨੂੰ ਰਾਜ ਭਵਨ ਲੈ ਕੇ ਆਏ ਹਨ। ਰਾਜਪਾਲ ਧਨਖੜ ਨੇ ਹੁਣ ਮੋਇਤਰਾ ਦੇ ਇਸ ਦਾਅਵੇ ਦਾ ਜਵਾਬ ਦਿੱਤਾ ਹੈ। ਰਾਜਪਾਲ ਨੇ ਕਿਹਾ ਹੈ ਕਿ ਕੋਈ ਵੀ ਓਐਸਡੀ ਦੀਆਂ ਅਸਾਮੀਆਂ ਵਿਚ ਮੇਰਾ ਨਜ਼ਦੀਕੀ ਰਿਸ਼ਤੇਦਾਰ ਨਹੀਂ ਹੈ। ਸਾਰੇ ਲੋਕ ਵੱਖ ਵੱਖ ਜਾਤੀ ਦੇ ਹਨ। ਰਾਜਪਾਲ ਧਨਖੜ ਨੇ ਕੀ ਜਵਾਬ ਦਿੱਤਾ?ਰਾਜਪਾਲ ਧਨਖੜ ਨੇ ਟਵੀਟ ਕੀਤਾ, “ਮਹੂਆ ਮੋਇਤਰਾ ਨੇ ਇੱਕ ਟਵੀਟ ਰਾਹੀਂ ਮੀਡੀਆ ਵਿੱਚ ਕਿਹਾ ਕਿ ਰਾਜ ਭਵਨ ਵਿੱਚ ਨਿੱਜੀ ਸਟਾਫ ਵਿੱਚ ਕੰਮ ਕਰਨ ਵਾਲੇ ਲੋਕਾਂ ਵਿੱਚ ਰਿਸ਼ਤੇਦਾਰਾਂ ਦੀ ਨਿਯੁਕਤੀ ਕੀਤੀ ਗਈ ਹੈ, ਜੋ ਬਿਲਕੁਲ ਗਲਤ ਹੈ। ਓਐੱਸਡੀ ਤਿੰਨ ਰਾਜਾਂ ਤੋਂ ਹਨ ਤੇ ਚਾਰ ਵੱਖ-ਵੱਖ ਜਾਤੀਆਂ ਨਾਲ ਸਬੰਧਤ ਹਨ। ਇਨ੍ਹਾਂ ਵਿੱਚੋਂ ਕੋਈ ਵੀ ਪਰਿਵਾਰ ਦਾ ਹਿੱਸਾ ਜਾਂ ਨਜ਼ਦੀਕੀ ਰਿਸ਼ਤੇਦਾਰ ਨਹੀਂ। ਚਾਰ ਨਾ ਤਾਂ ਮੇਰੀ ਜਾਤੀ ਦੇ ਹਨ ਤੇ ਨਾ ਹੀ ਮੇਰੇ ਰਾਜ ਦੇ।
ਓਐਸਡੀ ਦੀਆਂ ਪੋਸਟਾਂ 'ਤੇ ਘਰ ਦੀ ਫੌਜ? 'ਅੰਕਲ ਜੀ' ਪੂਰੇ ਪਿੰਡ ਤੇ ਪਰਿਵਾਰ ਨੂੰ ਰਾਜ ਭਵਨ ਲੈ ਆਏ ਦੇ ਇਲਜ਼ਾਮਾਂ ਮਗਰੋਂ ਰਾਜਪਾਲ ਧਨਖੜ ਦਾ ਜਵਾਬ
ਏਬੀਪੀ ਸਾਂਝਾ | 07 Jun 2021 02:18 PM (IST)
ਰਾਜਪਾਲ ਜਗਦੀਪ ਧਨਖੜ ਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਓਐਸਡੀ ਦੀਆਂ ਅਸਾਮੀਆਂ ਨੂੰ ਲੈ ਕੇ ਪੱਛਮੀ ਬੰਗਾਲ ਵਿੱਚ ਇਸ ਵੇਲੇ ਆਹਮੋ-ਸਾਹਮਣੇ ਹਨ। ਮਹੂਆ ਮੋਇਤਰਾ ਨੇ ਕਿਹਾ ਹੈ ਕਿ 'ਅੰਕਲ ਜੀ' ਆਪਣੇ ਪੂਰੇ ਪਿੰਡ ਤੇ ਪਰਿਵਾਰ ਨੂੰ ਰਾਜ ਭਵਨ ਲੈ ਕੇ ਆਏ ਹਨ।
jagdeep_dhankar_3
Published at: 07 Jun 2021 02:18 PM (IST)