ਮੁੰਬਈ: ਭਾਰਤੀ ਮੌਸਮ ਵਿਭਾਗ (IMD) ਨੇ ਐਤਵਾਰ ਨੂੰ ਦੱਖਣ-ਪੱਛਮੀ ਮੌਨਸੂਨ (Monsoon) ਦੇ ਦੱਖਣੀ ਮਹਾਰਾਸ਼ਟਰ ਤੇ ਉੱਤਰ-ਪੂਰਬ ਦੇ ਕੁਝ ਹੋਰ ਹਿੱਸਿਆਂ ਵਿੱਚ ਪਹੁੰਚਣ ਦਾ ਐਲਾਨ ਕੀਤਾ। ਐਤਵਾਰ ਤਕ ਇਸ ਨੇ ਮਹਾਰਾਸ਼ਟਰ ਦਾ 30 ਫ਼ੀਸਦੀ ਹਿੱਸਾ ਕਵਰ ਕਰ ਲਿਆ ਸੀ ਤੇ ਪੁਣੇ ਤੇ ਰਾਏਗੜ੍ਹ ਜ਼ਿਲ੍ਹਿਆਂ ਵਿੱਚ ਦਾਖਲ ਹੋ ਗਈ ਸੀ।



ਮੌਸਮ ਵਿਭਾਗ ਅਨੁਸਾਰ ਮੌਨਸੂਨ ਦਾ ਅਗਲੇ ਹਫਤੇ ਤੱਕ ਮੁੰਬਈ ਪਹੁੰਚਣਾ ਸੰਭਵ ਹੈ। ਮੌਨਸੂਨ ਨੇ ਆਪਣੇ ਨਿਸ਼ਚਤ ਸਮੇਂ ਤੋਂ ਦੋ ਦਿਨਾਂ ਬਾਅਦ ਵੀਰਵਾਰ ਦੇਰ ਸ਼ਾਮ ਦੱਖਣ ਵਿੱਚ ਕੇਰਲਾ ਦੇ ਤੱਟ 'ਤੇ ਦਸਤਕ ਦਿੱਤੀ ਸੀ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕਿਹਾ ਕਿ ਮੌਨਸੂਨ ਨੇ ਉੱਤਰ-ਪੂਰਬ ਦੇ ਪੂਰੇ ਖੇਤਰ ਨੂੰ ਕਵਰ ਕੀਤਾ ਹੈ।


ਮੌਸਮ ਵਿਭਾਗ ਨੇ ਕਿਹਾ, “ਦੱਖਣ–ਪੱਛਮੀ ਮੌਨਸੂਨ ਮਹਾਰਾਸ਼ਟਰ ਪਹੁੰਚ ਗਈ ਹੈ। ਇਹ ਰਸਮੀ ਤੌਰ 'ਤੇ ਤੱਟਵਰਤੀ ਰਤਨਗਿਰੀ ਜ਼ਿਲ੍ਹੇ ਦੇ ਹਰਨਈ ਬੰਦਰਗਾਹ' ਤੇ ਪਹੁੰਚ ਗਈ ਹੈ। ਇਸ ਦੀ ਦਸਤਕ ਦਾ ਅਸਲ ਖੇਤਰ ਸੋਲਾਪੁਰ ਤੇ ਮਰਾਠਵਾੜਾ ਦੇ ਕੁਝ ਹਿੱਸਿਆਂ ਤੇ ਫਿਰ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਤਕ ਹੈ।


ਭਾਰਤ ਦੇ ਮੌਸਮ ਵਿਭਾਗ ਨੇ ਕਿਹਾ ਕਿ ਕੇਂਦਰੀ ਅਰਬ ਸਾਗਰ, ਦੱਖਣੀ ਪੱਛਮੀ ਮੌਨਸੂਨ, ਕਰਨਾਟਕ, ਗੋਆ ਦੇ ਸਮੁੰਦਰੀ ਕੰਢੇ, ਮਹਾਰਾਸ਼ਟਰ ਦੇ ਕੁਝ ਹਿੱਸੇ, ਅੰਦਰੂਨੀ ਕਰਨਾਟਕ, ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ ਹਿੱਸੇ, ਤਾਮਿਲਨਾਡੂ ਦੇ ਕੁਝ ਹਿੱਸੇ, ਕੇਂਦਰੀ ਬੰਗਾਲ ਦੀ ਖਾੜੀ ਤੇ ਉੱਤਰ-ਪੂਰਬ ਤੱਕ ਪਹੁੰਚ ਗਈ ਹੈ। ਬੰਗਾਲ ਦੀ ਖਾੜੀ ਦੇ ਕੁਝ ਹਿੱਸਿਆਂ ਨੂੰ ਵੀ ਇਸ ਨੇ ਕਵਰ ਕੀਤਾ ਹੈ। ਆਈਐਮਡੀ ਦੇ ਰਾਸ਼ਟਰੀ ਮੌਸਮ ਪੂਰਵ ਅਨੁਮਾਨ ਕੇਂਦਰ ਦੇ ਰਾਜਿੰਦਰ ਜੇਨਾਮਾਨੀ ਨੇ ਕਿਹਾ ਕਿ 7-8 ਜੂਨ ਨੂੰ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ।


ਉਨ੍ਹਾਂ ਕਿਹਾ, “ਬੰਗਾਲ ਦੀ ਖਾੜੀ ਵਿੱਚ 11 ਜੂਨ ਤੱਕ ਘੱਟ ਦਬਾਅ ਵਾਲਾ ਖੇਤਰ ਬਣਨ ਦੇ ਆਸਾਰ ਹਨ। ਇਹ ਮੌਨਸੂਨ ਦੇ ਅੱਗੇ ਵਧਣ ਵਿੱਚ ਸਹਾਇਕ ਹੋਵੇਗਾ ਤੇ ਇਹ ਉੜੀਸਾ, ਝਾਰਖੰਡ, ਪੱਛਮੀ ਬੰਗਾਲ ਤੇ ਬਿਹਾਰ ਦੇ ਕੁਝ ਹਿੱਸਿਆਂ ਵੱਲ ਵਧਣ ਦੀ ਸੰਭਾਵਨਾ ਹੈ। ”ਮੌਨਸੂਨ ਤਿੰਨ ਦਿਨਾਂ ਦੀ ਦੇਰੀ ਨਾਲ 3 ਜੂਨ ਨੂੰ ਕੇਰਲਾ ਪਹੁੰਚ ਗਿਆ ਸੀ’। ਉਂਝ ਆਈਐਮਡੀ ਨੇ ਜੂਨ ਵਿੱਚ ਆਮ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ।


ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਪੰਜ ਦਿਨਾਂ ਤੱਕ ਦੇਸ਼ ਵਿੱਚ ਗਰਮੀ ਦੀ ਲਹਿਰ ਦੀ ਸੰਭਾਵਨਾ ਨਹੀਂ। ਆਈਐਮਡੀ ਨੇ ਦੱਸਿਆ ਕਿ ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ ਵਿਚ ਉੱਤਰ ਪ੍ਰਦੇਸ਼, ਹਰਿਆਣਾ, ਸੌਰਾਸ਼ਟਰ ਤੇ ਗੁਜਰਾਤ ਤੇ ਉੜੀਸਾ ਦੇ ਕੱਛ ਵਿੱਚ ਕੁਝ ਥਾਵਾਂ 'ਤੇ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਪਾਰ ਹੋ ਗਿਆ।


ਉੱਤਰ ਪ੍ਰਦੇਸ਼ ਦੇ ਬਾਂਦਾ ਵਿੱਚ ਸਭ ਤੋਂ ਵੱਧ ਤਾਪਮਾਨ 43.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਈਐਮਡੀ ਨੇ ਕਿਹਾ, “ਅਗਲੇ ਪੰਜ ਦਿਨਾਂ ਤੱਕ ਦੇਸ਼ ਵਿੱਚ ਲੂ ਦੀ ਸਥਿਤੀ ਨਹੀਂ ਰਹੇਗੀ।” ਇਸ ਦੌਰਾਨ ਉੱਤਰ ਭਾਰਤ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਪੈ ਰਿਹਾ ਹੈ।


ਇਹ ਵੀ ਪੜ੍ਹੋ: Coronavirus in Punjab: ਪੰਜਾਬੀਆਂ ਨੇ ਦਿੱਤੀ ਕੋਰੋਨਾ ਨੂੰ ਧੋਬੀ ਪਛਾੜ, ਨਵੇਂ ਕੇਸਾਂ 'ਚ 16% ਕਮੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904